ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਡਾ. ਕੇਵਲ ਅਰੋੜਾ (94176 95299) ਮੇਲਾ ਮੁਕਤਸਰ ਦਾ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ 'ਚ ਬਹੁਤ ਪੁਰਾਣਾ ਲੱਗਦਾ ਹੈ, ਮੇਰੀ ਸੁਰਤ 'ਚ ਸਾਡੇ ਪਿੰਡਾਂ ਦੇ ਲੋਕ ਇਸ ਮੇਲੇ ਦੀ ਉਡੀਕ ਕਰਦੇ ਰਹਿੰਦੇ ਸਨ। ਮੇਲਾ ਵੇਖਣ ਦੇ ਲਾਲਚ ਕਾਰਨ ਆਪਣੇ ਕੰਮ-ਕਾਰ ਦੀ ਵਿਉਂਤ ਪਹਿਲਾਂ ਹੀ ਬਣਾ ਲੈਂਦੇ ਸਨ। ਸੀਰੀ ਸਾਂਝੀ ਵੀ ਕੰਮ-ਕਾਜ ਕਰ ਕੇ ਸੀਰ 'ਤੇ ਲੱਗਦੇ ਸੀ ਕਿ ਪੰਜ ਛੁੱਟੀਆਂ ਮੇਲੇ...
ਅਕਸਰ, ਜਦੋਂ ਲੋਕ ਬਹਿਸਦੇ ਨੇ, ਉਸ ਦੀ ਵਜ੍ਹਾ ਦਰਅਸਲ ਇਹ ਹੁੰਦੀ ਹੈ ਕਿ ਉਹ ਇੱਕ-ਦੂਜੇ ਨਾਲ ਸਹਿਮਤ ਹੁੰਦੇ ਨੇ। ਉਹ ਰੱਖਿਆਤਮਕ ਹੋਣ ਦੀ ਲੋੜ ਮਹਿਸੂਸ ਕਰ ਸਕਦੇ ਨੇ ਕਿਉਂਕਿ ਉਹ ਕਿਸੇ ਰਿਸ਼ਤੇ 'ਚ ਅਸੁਰੱਖਿਅਤ ਹਨ, ਅਤੇ ਚਿੰਤਤ ਹਨ ਕਿ ਜੇਕਰ ਉਨ੍ਹਾਂ ਨੇ ਛੇਤੀ ਹੀ ਖੜ੍ਹੇ ਹੋਣ ਅਤੇ ਲੜਨ ਲਈ ਕੋਈ ਠੋਸ ਜ਼ਮੀਨ ਨਾ ਲੱਭੀ ਤਾਂ ਉਹ ਚੂਰ-ਚੂਰ ਹੋ ਜਾਣਗੇ।...
ਸਾਡੇ ਖ਼ਿਆਲ ਵਿੱਚ ਸਾਡੇ ਨਾਇਕ ਅਤੇ ਨਾਇਕਾਵਾਂ ਬਹੁਤ ਘੱਟ ਹੀ ਕੁਝ ਗ਼ਲਤ ਕਰਦੇ ਹਨ। ਇੱਕ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਆਪਣੀਆਂ ਉਮੀਦਾਂ ਵਿੱਚ ਉੱਪਰ ਚਾੜ੍ਹ ਦਿੰਦੇ ਹਾਂ ਤਾਂ ਫ਼ਿਰ ਅਸੀਂ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਹੇਠਾਂ ਡੇਗਣ ਤੋਂ ਬਹੁਤ ਸੰਕੋਚ ਕਰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਆਪਣੇ ਦੋਸਤਾਂ, ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਪ੍ਰਤੀ ਵੀ ਅਜਿਹੇ ਰੋਮੈਂਟਿਕ ਖ਼ਿਆਲ ਪਾਲ ਸਕਦੇ...
ਮੇਰਾ ਆਪਣੇ ਗੁੱਸੇ 'ਤੇ ਬਿਲਕੁਲ ਕਾਬੂ ਨਹੀਂ। ਮੇਰਾ ਕ੍ਰੋਧ ਬੜਾ ਪ੍ਰਚੰਡ ਹੈ। ਇਸ ਗੁੱਸੇ ਨੇ ਮੇਰਾ ਘਰ ਉਜਾੜ ਦਿੱਤਾ ਹੈ। ਮੈਨੂੰ ਬਰਬਾਦ ਕਰ ਦਿੱਤਾ ਹੈ। ਮੇਰੀ ਜ਼ਿੰਦਗੀ ਬੇਕਾਰ ਬਣਾ ਦਿੱਤੀ ਹੈ। ਮੇਰੀ ਇਸ ਆਦਤ ਕਾਰਨ ਮੇਰੀ ਬੀਵੀ ਮੈਨੂੰ ਛੱਡ ਗਈ। ਮੇਰੇ ਦੋਸਤ ਘਟਦੇ ਜਾ ਰਹੇ ਹਨ। ਕੋਈ ਇਲਾਜ ਹੈ ਤਾਂ ਦੱਸੋ। ਮੈਂ ਬਦਲਣਾ ਚਾਹੁੰਦਾ ਹਾਂ। ਇਕ ਨੌਜਵਾਨ ਪਾਲਕ ਆਪਣੀ...
ਜੇ ਤੁਸੀਂ ਸਿਆਸੀ ਆਗੂ ਬਣਨ ਦਾ ਮਨ ਬਣਾ ਲਿਆ ਹੈ ਤਾਂ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਸਿਆਸਤ ਵਿਚ ਸਫ਼ਲਤਾ ਲਈ ਭਾਸ਼ਣ ਕਲਾ ਵਿਚ ਮਾਹਿਰ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਅਜੇ ਤੱਕ ਭਾਸ਼ਣ ਕਲਾ ਵਿਚ ਮਾਹਿਰ ਨਹੀਂ ਬਣੇ ਤਾਂ ਅੱਜ ਤੋਂ ਹੀ ਤਿਆਰੀ ਆਰੰਭ ਦੇਵੋ।ਚੰਗਾ ਬੁਲਰਾ ਬਣਨ ਦਾ ਜਾਂ ਪਬਲਿਕ ਸਪੀਕਿੰਗ ਦਾ ਕੋਈ ਕੋਰਸ ਕਰਨਾ ਸ਼ੁਰੂ ਕਰੋ।...
ਤ੍ਰਿਪੁਰਾ ਵਿਚ ਕਮਲ ਖਿੜ ਗਿਆ। ਉਪਰ ਨਾਗਾਲੈਂਡ ਅਤੇ ਮੇਘਾਲਿਆ 'ਚ ਕਮਲ ਖਿੜਨ ਦੇ ਕਿਨਾਰੇ ਹੈ। ਤਿੰਨੇ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੇ ਨਕਸ਼ੇ ਦੇ ਭਗਵੇਂ ਰੰਗ ਨੂੰ ਹੋਰ ਵੀ ਉਘਾੜ ਦਿੱਤਾ ਹੈ। ਇਸ ਚੋਣ ਦੇ ਨਤੀਜੇ ਨੇ ਸਭ ਤੋਂ ਵੱਡੀ ਸੱਟ ਮਾਰਕਸੀਆਂ ਨੂੰ ਮਾਰੀ ਹੈ। ਖੱਬੇ ਪੱਖੀਆਂ ਦਾ ਇਕ ਤਕੜਾ ਕਿਲਾ ਫ਼ਤਿਹ ਕਰਕੇ ਭਾਰਤੀ ਜਨਤਾ ਪਾਰਟੀ ਨੇ ਤ੍ਰਿਪੁਰਾ...
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਅੰਮ੍ਰਿਤਸਰ ਦੀ ਫ਼ੇਰੀ ਸਮੇਂ ਪੰਜਾਬੀਆਂ ਨੇ ਇੰਨਾ ਨਿੱਘਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਕਿ ਉਹ ਦਿਲੋਂ ਗਦਗਦ ਹੋ ਗਏ। ਪੰਜਾਬੀ ਰੰਗ 'ਚ ਰੰਗੇ ਟਰੂਡੋ ਪਰਿਵਾਰ ਦਾ ਆਮ ਲੋਕਾਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ।ਸੋਸ਼ਲ ਮੀਡੀਆ ਰਾਹੀਂ ਆਮ ਪੰਜਾਬੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਕੇ ਟਰੂਡੋ ਦੇ ਸਵਾਗਤ ਦਾ ਸੱਦਾ ਵੱਡੀ ਪੱਧਰ...
ਅੱਜ ਬਹੁਤ ਦਿਨਾਂ ਬਾਅਦ ਗੁਰੂ ਜੀ ਆਏ ਸਨ। ਪ੍ਰੋਫ਼ੈਸਰ ਸਾਹਿਬ ਜਦੋਂ ਵੀ ਆਉਂਦੇ ਸਨ, ਮਿੱਤਰ-ਦੋਸਤ ਉਹਨ ਾਂਨੂੰ ਮਿਲਣਅਤੇ ਉਹਨਾਂ ਦਾ ਪ੍ਰਵਚਨ ਸੁਣਨ ਲਈ ਇਕੱਤਰ ਹੋ ਜਾਂਦੇ ਸਨ। ਅੱਜ ਦੀ ਮਹਿਫ਼ਲ ਵਿਚ ਨੌਜਵਾਨ ਸਰੋਤਿਆਂ ਦੀ ਗਿਣਤੀ ਵੱਧ ਸੀ। ਇਹਨਾਂ ਵਿਚੋਂ ਬਹੁਤ ਸਾਰੇ ਨੌਜਵਾਨ ਸ਼ਾਦੀਸ਼ੁਦਾ ਸਨ। ਵਿਆਹੁਤਾ ਜੋੜੇ ਜ਼ਿਆਦਾ ਗਿਣਤੀ ਵਿਚ ਸਨ। ਸਭ ਨੂੰ ਪਤਾ ਸੀ ਕਿ ਗੁਰੂ ਜੀ ਜ਼ਿੰਦਗੀ ਦਾ...
ਮਈ 1980 ਵਿੱਚ ਲੰਡਨ ਵਿੱਚ ਹੋਈ ਕਾਨਫ਼ਰੰਸ ਲਈ 'ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ(ਗ੍ਰੇਟ ਬ੍ਰਿਟੇਨ) ਵੱਲੋਂ ਪ੍ਰਾਪਤ ਹੋਇਆ ਸੱਦਾ ਪੱਤਰ ਮੈਨੂੰ ਕਿਸੇ ਵੀ ਅੰਤਰ ਰਾਸ਼ਟਰੀ ਕਾਨਫ਼ਰੰਸ ਵਿੱਚ ਸਪਸ਼ਟ ਹੋਣ ਲਈ ਪਹਿਲਾ ਸੱਦਾ ਪੱਤਰ ਸੀ। ਉਸ ਸੱਦੇ ਪੱਤਰ ਦੀ ਪ੍ਰਤੀਕਿਰਿਆ ਵਜੋਂ ਮੈਂ 'ਮੰਚ' ਮਾਸਿਕ ਅਗਸਤ 1979 ਦੇ ਅੰਕ ਵਿੱਚ ਇਕ ਪੱਤਰ ਕਾਨਫ਼ਰੰਸਦੇ ਆਯੋਜਕ ਰਣਜੀਤ ਧੀਰ ਨੂੰ ਲਿਖਿਆ ਸੀ ਅਤੇ ਤਰਕ ਦਿੱਤਾ...
ਗੁਰਦੁਆਰਾ ਇਕ ਅਜਿਹਾ ਸ਼ਬਦ ਹੈ, ਜਿਸਦਾ ਨਾਮ ਜੁਬਾਨ 'ਤੇ ਆਉਣ ਨਾਲ ਹਰ ਸਿੱਖ ਦਾ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ। ਗੁਰਦੁਆਰੇ ਦਾ ਸ਼ਾਬਦਿਕਅਰਥ ਹੈ 'ਗੁਰੂ ਦਾ ਦੁਆਰ'। ਸਿੱਖਾਂ ਵਿੱਚ ਗੁਰਦੁਆਰੇ ਨੂੰ ਗੁਰੂ ਦਾ ਘਰ ਮੰਨਿਆ ਜਾਂਦਾ ਹੈ। ਗੁਰਦੁਆਰਾ ਗੁਰੂ ਅਸਥਾਨ ਹੈ। ਜਦੋਂ ਕਿਸੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਅਤੇ ਨਿਸ਼ਾਨ ਸਾਹਿਬ ਲਗਾ...