ਸੁਖੀ ਗ੍ਰਹਿਸਥ ਜੀਵਨ: ਮਾਂ ਅਤੇ ਪਤਨੀ ਵਿੱਚ ਸੰਤੁਲਨ

ਅੱਜ ਬਹੁਤ ਦਿਨਾਂ ਬਾਅਦ ਗੁਰੂ ਜੀ ਆਏ ਸਨ। ਪ੍ਰੋਫ਼ੈਸਰ ਸਾਹਿਬ ਜਦੋਂ ਵੀ ਆਉਂਦੇ ਸਨ, ਮਿੱਤਰ-ਦੋਸਤ ਉਹਨ ਾਂਨੂੰ ਮਿਲਣਅਤੇ ਉਹਨਾਂ ਦਾ ਪ੍ਰਵਚਨ ਸੁਣਨ ਲਈ ਇਕੱਤਰ ਹੋ ਜਾਂਦੇ ਸਨ। ਅੱਜ ਦੀ ਮਹਿਫ਼ਲ ਵਿਚ ਨੌਜਵਾਨ ਸਰੋਤਿਆਂ ਦੀ ਗਿਣਤੀ ਵੱਧ ਸੀ। ਇਹਨਾਂ ਵਿਚੋਂ ਬਹੁਤ ਸਾਰੇ ਨੌਜਵਾਨ ਸ਼ਾਦੀਸ਼ੁਦਾ ਸਨ। ਵਿਆਹੁਤਾ ਜੋੜੇ ਜ਼ਿਆਦਾ ਗਿਣਤੀ ਵਿਚ ਸਨ। ਸਭ ਨੂੰ ਪਤਾ ਸੀ ਕਿ ਗੁਰੂ ਜੀ ਜ਼ਿੰਦਗੀ ਦਾ ਅਜਿਹਾ ਫ਼ਲਸਫ਼ਾ ਪੇਸ਼ ਕਰਦੇ ਹਨ ਕਿ ਜਿਸਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੁੰਦੀ ਹੈ। ਉਹ ਜ਼ਰੂਰਤਮੰਦਾਂ ਅਤੇ ਪ੍ਰੇਸ਼ਾਨੀਆਂ ਵਿਚ ਘਿਰੇ ਲੋਕਾਂ ਨੂੰ ਅਜਿਹੀ ਤਸੱਲੀ ਦਿੰਦੇ ਸਨ ਕਿ ਉਹਨਾਂ ਦੇ ਮਨਾਂ ਵਿਚ ਇਕ ਉਮੀਦ ਦੀ ਕਿਰਨ ਜਾਗ ਪੈਂਦੀ ਸੀ। ਅੱਜ ਵੀ ਅਜਿਹੀ ਆਸ ਨਾਲ ਲੋਕ ਉਹਨਾਂ ਦੇ ਬੋਲ ਸੁਣਨ ਲਈ ਉਤਾਵਲੇ ਸਨ। ਇਸ ਤੋਂ ਪਹਿਲਾਂ ਉਹ ਕੁਝ ਬੋਲਦੇ ਇਕ ਨੌਜਵਾਨ ਨੇ ਸਵਾਲ ਕਰ ਦਿੱਤਾ।
”ਪ੍ਰੋਫ਼ੈਸਰ ਸਾਹਿਬ, ਮੇਰੇ ਵਿਆਹ ਨੂੰ ਹਾਲੇ ਡੇਢ ਕੁ ਸਾਲ ਹੀ ਹੋਇਆ ਹੈ ਪਰ ਇੰਨੇ ਕੁ ਸਮੇਂ ਵਿਚ ਹੀ ਮੈਂ ਬਹੁਤ ਦਰਦ ਹੰਢਾ ਚੁੱਕਾ ਹਾਂ। ਇਕ ਬੱਚੇ ਦਾ ਪਿਓ ਬਣ ਗਿਆ ਹਾਂ। ਬਾਕੀ ਸਭ ਕੁਝ ਠੀਕ ਹੈ ਪਰ ਮੇਰਾ ਘਰ ਨਰਕ ਬਣ ਗਿਆ ਹੈ। ਮੇਰੀ ਮਾਂ ਅਤੇ ਪਤਨੀ ਇਕ-ਦੂਜੇ ਨੂੰ ਵੇਖ ਕੇ ਤਲਵਾਰਾਂ ਕੱਢ ਲੈਂਦੀਆਂ ਹਨ। ਬਿਨਾਂ ਮਤਲਬ ਤੋਂ ਯੁੱਧ ਸ਼ੁਰੂ ਹੋ ਜਾਂਦ ਹੈ। ਮੈਂ ਨਾ ਮਾਂ ਨੂੰ ਛੱਡ ਸਕਦਾ ਹਾਂ ਅਤੇ ਨਾ ਹੀ ਆਪਣੀ ਪਤਨੀ ਨੂੰ ਕੁਝ ਕਹਿ ਸਕਦਾ ਹਾਂ। ਜਦੋਂ ਵੀ ਕੰਮ ਤੋਂ ਵਾਪਸ ਆਉਂਦਾ ਹਾਂ, ਕਦੇ ਮਾਂ ਵੱਲੋਂ ਸ਼ਿਕਾਇਤਾਂ ਦਾ ਚਿੱਠਾ ਹਾਜ਼ਰ ਹੁੰਦਾ ਹੈ ਅਤੇ ਕਦੇ ਪਤਨੀ ਵੱਲੋਂ। ਜੇ ਕਦੇ ਪਤਨੀ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਜਾਂ ਤਾਂ ਬਰਾਬਰ ਡਾਂਗ ਚੱਕ ਲੈਂਦੀ ਹੈ ਜਾਂ ਫ਼ਿਰ ਖੁਦਕੁਸ਼ੀ ਕਰਨ ਦੀ ਧਮਕੀ ਦਿੰਦੀ ਹੈ। ਮੇਰਾ ਘਰ ਬਰਬਾਦੀ ਵੱਲ ਵੱਧ ਰਿਹਾ ਹੈ। ਛੋਟੇ ਬੱਚੇ ਨੂੰ ਵੇਖ ਕੇ ਮੈਂ ਪ੍ਰੇਸ਼ਾਨ ਹਾਂ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਵੀ ਵਿਆਹ ਨਾ ਕਰਵਾਉਂਦਾ। ਇਸ ਦਾ ਕੋਈ ਉਪਾਅ ਦੱਸੋ।”
ਪ੍ਰੋਫ਼ੈਸਰ ਸਾਹਿਬ ਮੁਸਕਰਾਉਂਦੇ ਹਨ ਅਤੇ ਨੌਜਵਾਨ ਨੂੰ ਬੈਠਣ ਦਾ ਇਸ਼ਾਰਾ ਕਰਦੇ ਹੋੲੈ ਕਹਿੰਦੇ ਹੋਏ ਕਹਿਣਾ ਸ਼ੁਰੂ ਕਰਦੇ ਹਨ ”ਤੁਸੀਂ ਘਬਰਾਓ ਨਾ, ਇਹ ਗ੍ਰਹਿਸਥ ਜੀਵਨ ਇਕ ਕਲਾ ਹੈ। ਸੁਖੀ ਗ੍ਰਹਿਸਥ ਜੀਵਨ ਜਿਊਣ ਵਾਲੇ ਲੋਕ ਇਹ ਕਲਾ ਸਿੱਖ ਲੈਂਦੇ ਹਨ। ਤੁਸੀਂ ਵੀ ਇਹ ਕਲਾ ਸਿੱਖ ਸਕਦੇ ਹੋ। ਇਹ ਕੋਈ ਵੱਡੀ ਗੁੰਝਲ ਨਹੀਂ। ਜਿਸ ਮਾਂ ਨੇ ਆਪਣੇ ਜਿਗਰ ਦੇ ਟੋਟੇ ਨੂੰ 9 ਮਹੀਨੇ ਆਪਣੇ ਖੂਨ ਨਾਲ ਪਾਲਿਆ ਹੋਵੇ। ਆਪਣੀ ਜ਼ਿੰਦਗੀ ਦਾ ਪਲ ਪਲ ਉਸਨੂੰ ਪਾਲਣ ਲਈ ਲਾਇਆ ਹੋਵੇ। ਆਪ ਗਿੱਲੇ ‘ਤੇ ਪੈ ਕੇ ਉਸਨੂੰ ਸੁੱਕੇ ਤੇ ਸੁਆਇਆ ਹੋਵੇ। ਉਸਨੂੰ ਰੁੜਨਾ, ਤੁਰਨਾ ਅਤੇ ਦੌੜਨਾ ਸਿਖਾਇਆ ਹੋਵੇ। ਆਪ ਨੀਂਦਰੇ ਰਹਿ ਕੇ ਪੁੱਤ ਨੂੰ ਸਵਾਇਆ ਹੋਵੇ। ਹਰ ਧੁੱਪ ਛਾਂ ਤੋਂ ਬਚਾਇਟਾ ਹੋਵੇ। ਉਸ ਪ੍ਰਤੀ ਪਿਆਰ ਭਰੀ ਮਾਲਕੀ ਦੀ ਭਾਵਨਾ ਦਾ ਹੋਣਾ ਕੁਦਰਤੀ ਹੁੰਦਾ ਹੈ। ਇਹ ਕਬਜ਼ਾ ਪਿਆਰ ਵਿਚੋਂ ਹੀ ਉਪਜਦਾ ਹੈ ਜਾਂ ਫ਼ਿਰ ਅਸੁਰੱਖਿਆ ਦੀ ਭਾਵਨਾ ਵਿਚੋਂ। ਅਸੁਰੱਖਿਆ ਨਵੀਂ ਆਈ ਔਰਤ ਤੋਂ ਹੁੰਦੀ ਹੈ। ਪੁੱਤ ਦੀ ਪਤਨੀ ਤੋਂ ਉਜਾਗਰ ਹੁੰਦੀ ਹੈ। ਜਿਹੜਾ ਪੁੱਤ ਇਕ ਮਿੰਟ ਲਈ ਵੀ ਉਸਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੁੰਦਾ ਸੀ, ਅੱਜ ਉਹ ਕੰਮ ਤੋਂ ਆਇਆ ਅਤੇ ਸਿੱਧਾ ਆਪਣੀ ਪਤਨੀ ਨਾਲ ਕਮਰੇ ਵਿਚ ਜਾ ਵੜਿਆ ਉਸ ਨੇ ਖਾਣਾ ਖਾਧਾ ਵੀ ਹੈ ਕਿ ਨਹੀਂ। ਇਸ ਕੁੜੀ ਨੂੰ ਕੀ ਪਤਾ ਕਿ ਉਹ ਕੀ ਖਾਂਦਾ ਹੈ। ਦਫ਼ਤਰ ਤੋਂ ਪ੍ਰੇਸ਼ਾਨ ਮੁੰਡਾ ਮਾਂ ਨੂੰ ਬਿਨਾਂ ਬੁਲਾਏ ਹੀ ਆ ਕੇ ਸੌਂ ਗਿਆ। ਜ਼ਰੂਰ ਪੱਟੀ ਪੜਾਉਂਦੀ ਹੋਵੇਗੀ ਇਹ ਬਿਗਾਨੀ ਧੀ। ਦੂਜੇ ਪਾਸੇ ਉਸ ‘ਬਿਗਾਨੀ’ ਧੀ ਦੇ ਵੀ ਆਪਣੇ ਤਰਕ ਹਨ।
ਆਪਣੇ ਮਾਪਿਆਂ ਨੂੰ ਛੱਡ ਕੇ ਇਸ ਆਦਮੀ ਦੇ ਲੜ ਲੱਗੀ ਹਾਂ। ਪੇਕਿਆਂ ਦੇ ਘਰ ਰਾਜ ਕਰਦੀ ਸੀ। ਆਪਣੀ ਨੀਂਦੇ ਸੌਂਦੇ ਸੀ ਆਪਣੀ ਮਰਜ਼ੀ ਨਾਲ ਜਾਗਦੀ ਸੀ। ਇੱਥੇ ਸਭ ਕੁਝ ‘ਬੁੜੀ’ ਦੀ ਮਰਜ਼ੀ ਨਾਲ ਕਰਨਾ ਪੈਂਦਾ। ਮਾਪਿਆਂ ਨੇ ਪੜ੍ਹਾ-ਲਿਖਾ ਕੇ ਵਿਆਹ ਕੇ ਤੋਰਤਾ, ਹੋਰ ਦੱਸੋ ਇਹਨਾਂ ਨੂੰ ਕੀ ਚਾਹੀਦਾ। ਦਾਜ ਨਾਲ ਇਹਨਾਂ ਦਾ ਘਰ ਭਰਤਾ, ਇਹ ਬੁੜੀ ਤਾਂ ਰੱਜਦੀ ਹੀ ਨਹੀਂ। ਜੇ ਮੁੰਡੇ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਰੱਖਣਾ ਸੀ ਤਾਂ ਵਿਆਹ ਹੀ ਕਿਉਂ ਕੀਤਾ। ਜਿਵੇਂ ਇੰਨੇ ਮੈਨੂੰ ਤੰਗ ਕਰਿਆ ਸੀ, ਮੈਂ ਕਰੂੰ ਇਹਨੂੰ ਸਿੱਧ। ਬੱਸ ਜ਼ਰਾ ਇਹਦੇ ਮੁੰਡੇ ਨੂੰ ਵੱਸ ‘ਚ ਕਰ ਲਵਾਂ। ਜੇ ਹੁਣ ਵੀ ਮੈਂ ਚੁੱਪ ਰਹੀ ਤਾਂ ਇਹ ਮਾਂ ਪੁੱਤ ਮੈਨੂੰ ਤਾਂ ਨੌਕਰਾਣੀ ਬਣਾ ਕੇ ਰੱਖਣਗੇ। ਇਸ ਤਰ੍ਹਾਂ ਤਰਕ ਪਤਨੀ ਦੀ ਅਸੁਰੱਖਿਆ ਭਾਵਨਾ ਦੇ ਹੁੰਦੇ ਹਨ।
ਮੁੰਡਾ ਵਿਚਾਰਾ ਫ਼ਸ ਜਾਂਦਾ ਹੈ। ਸੱਚਮੁਚ ਹੀ ਵਿਚਾਰਾ ਬਣ ਜਾਂਦਾ ਹੈ। ਉਸਨੂੰ ਸਵਾਲ ਹੀ ਨਹੀਂ ਆਉਂਦਾ ਕੌਣ ਠੀਕ ਹੈ ਕੌਣ ਗਲਤ। ਬੇਚੈਨੀ ਅਤੇ ਪ੍ਰੇਸ਼ਾਨੀ ਵਿਚ ਘਿਰਿਆ ਕੰਮ ਧੰਦੇ ਤੋਂ ਵੀ ਜੀਅ ਉਚਾਟ ਕਰਾ ਬਹਿੰਦਾ ਹੈ। ਘਰ ਦਾ ਕਲੇਸ਼ ਦਿਲ ਚੈਨ ਖੋਹ ਲੈਂਦਾ ਹੈ। ਵਾਰ ਵਾਰ ਉਸ ਦਿਨ ਨੂੰ ਕੋਸਦਾ ਹੈ ਜਿਸ ਦਿਨ ਵਿਆਹ ਕਰਵਾਇਆ ਸੀ। ਜਿਹੜੇ ਤਾਂ ‘ਮੋਮਜ਼ ਬੁਆਏ’ ਹੁੰਦੇ ਹਨ ਉਹ ਮਾਂ ਨਾਲ ਮਿਲ ਕੇ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਗੱਲ ਤਲਾਕ ਤੱਕ ਵੀ ਪਹੁੰਚ ਸਕਦੀ ਹੈ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਤੱਕ ਵੀ। ਘਰ ‘ਚ ਕਾਟੋ ਕਲੇਸ਼ ਪੈਣਾ ਤਾਂ ਕੁਦਰਤੀ ਹੁੰਦਾ ਹੈ। ਦੂਜੇ ਪਾਸੇ ਜਿਹੜੇ ਪਤਨੀ ਦੀ ਕੁੱਛੜ ਵਿਚ ਵੜ ਜਾਂਦੇ ਹਨ, ਉਹ ਮਾਂ ਦੇ ਦੁੱਧ ਨਾਲ ਬੇਵਫ਼ਾਈ ਕਰਨ ਲੱਗਦੇ ਹਨ। ਵਧਦੀ ਉਮਰ ਨਾਲ ਮਾਂ ਨੂੰ ਮਾਨਸਿਕ ਤਸੀਹੇ ਦਿੰਦੇ ਹਨ। ਕਲੇਸ਼ ਫ਼ਿਰ ਵੀ ਹੋਣਾ ਹੀ ਹੋਇਆ। ਇਹ ਕੁਝ ਉਦੋਂ ਹੀ ਵਾਪਰਦਾ ਹੈ ਜਦੋਂ ਮੁੰਡਾ ਇਕ ਦੇ ਪਾੜੇ ਵਿਚ ਜਾ ਖਲੋਂਦਾ ਹੈ।
ਇਸ ਗੁੰਝਲ ਜਾਂ ਮਸਲੇ ਦਾ ਇੋਕ ਇਕ ਹੱਲ ਹੈ ਕਿ ਮਾਂ ਅਤੇ ਪਤਨੀ ਵਿਚ ਤਵਾਜ਼ਨ ਕਾਇਮ ਰੱਖਿਆ ਜਾਵੇ। ਮੱਧ ਮਾਰਗ ਇੱਥੇ ਵੀ ਕੰਮ ਆਉਂਦਾ ਹੈ।ਮੁੰਡਾ ਜਿੰਨਾ ਮਾਂ ਦਾ, ਉਨਾ ਹੀ ਪਤਨੀ ਦਾ। ਦੋਵਾਂ ਨੂੰ ਵਿਸ਼ਵਾਸ ਹੋਵੇ ਕਿ ਇਹ ਕਿਸੇ ਪਾਸੇ ਨਹੀਂ ਖੜ੍ਹੇਗਾ। ਨਿਰਪੱਖ ਅਤੇ ਨਿਰਲੇਪ ਰਹੇਗਾ। ਮਾਂ ਦਾ ਸਤਿਕਾਰ ਅਤੇ ਪਿਆਰ ਕਾਇਮ ਰੱਖੇਗਾ ਅਤੇ ਆਪਣੀ ਪਤਨੀ ਨੂੰ ਵੀ ਉਸਦਾ ਫ਼ਰਜ਼ ਯਾਦ ਦਿਵਾਉਂਦਾ ਰਹੇਗਾ। ਸੱਸ ਦਾ ਸਤਿਕਾਰ ਅਤੇ ਸਨਮਾਨ ਕਰਵਾਏਗਾ। ਦੂਜੇ ਪਾਸੇ ਮਾਪਿਆਂ ਨੂੰ ਛੱਡ ਕੇ ਆਈ ਪਤਨੀ ਨੂੰ ਉਸਦੇ ਹਿੱਸੇ ਦਾ ਪਿਆਰ, ਵਕਤ ਅਤੇ ਪ੍ਰਸੰਸਾ ਦੇਵੇਗਾ। ਮਾਂ ਅਤੇ ਪਤਨੀ ਦੀ ਲੜਾਈ ਵਿਚ ਨਿਰਪੱਖ ਅਤੇ ਨਿਰਲੇਪ ਰਹੇਗਾ। ਇਹ ਗੱਲ ਸਪਸ਼ਟ ਕਰਨ ਤੋਂ ਬਾਅਦ ਸ਼ਾਇਦ ਹੀ ਦੋਵੇਂ ਔਰਤਾਂ ਵਿਚ ਕਦੇ ਲੜਾਈ ਝਗੜਾ ਹੋਵੇ। ਦੋਵਾਂ ਨੂੰ ਬਣਦਾ ਪਿਆਰ ਅਤੇ ਸਤਿਕਾਰ ਦਿਓ ਅਤੇ ਦੋਵਾਂ ਵਿਚ ਤਵਾਜ਼ਨ ਕਾਇਮ ਰੱਖੋ। ਤੁਹਾਡਾ ਘਰ ਨਾ ਸਿਰਫ਼ ਬਚੇਗਾ ਸਗੋਂ ਖੁਸ਼ੀਆਂ ਖੇੜੇ ਮਾਣੇਗਾ।
ਸੁਖੀ ਗ੍ਰਹਿਸਥ ਜੀਵਨ ਦਾ ਅਹਿਮ ਸੂਤਰ ਹੈ: ਪਤਨੀ ਅਤੇ ਮਾਂ ਦੇ ਰਿਸ਼ਤੇ ਵਿਚ ਸੰਤੁਲਨ ਕਾਇਮ ਰੱਖੋ। ਸਿਆਣਾ ਪਤੀ ਮਾਂ ਅਤੇ ਆਪਣੀ ਪਤਨੀ ਵਿਚ ਤਵਾਜ਼ਨ ਬਣਾ ਕੇ ਰੱਖਣ ‘ਚ ਮਾਹਿਰ ਹੁੰਦਾ ਹੈ।” ਇਹ ਸੂਤਰ ਨੂੰ ਸਮਝਾਉਂਦੇ ਹੋਏ ਪ੍ਰੋਫ਼ੈਸਰ ਸਾਹਿਬ ਨੇ ਹਾਜ਼ਰ ਸਰੋਤਿਆਂ ਵੱਲ ਇਉਂ ਵੇਖਿਆ ਜਿਵੇਂ ਪੁੱਛ ਰਹੇ ਹੋਣ ਕਿ ਕੋਈ ਸ਼ੰਕਾ ਤਾਂ ਨਹੀਂ ਹੈ। ਤੁਹਾਡੇ ਮਨ ਵਿਚ। ਪ੍ਰੋਫ਼ੈਸਰ ਸਾਹਿਬ ਆਪਣੀ ਗੱਲ ਖਤਮ ਕਰਕੇ ਬੈਠਣ ਹੀ ਵਾਲੇ ਸਨ ਕਿ ਇਕ ਨੌਜਵਾਨ ਆਪਣੀ ਸੀਟ ਤੋਂ ਉਠ ਕੇਸਵਾਲ ਕਰਨ ਲੱਗਾ।
”ਮੇਰੀ ਜ਼ਿੰਦਗੀ ਦੀ ਇਕ ਵੱਡੀ ਸਮੱਸਿਆ ਹੈ ਕਿ ਮੈਨੂੰ ਅਤੇ ਮੇਰੀ ਪਤਨੀ ਨੂੰ ਗੁੱਸਾ ਬਹੁਤ ਆਉਂਦਾ ਹੈ। ਅਸੀਂ ਦੋਵੇਂ ਛੋਟੀ ਛੋਟੀ ਗੱਲ ‘ਤੇ ਝਗੜਦੇ ਰਹਿੰਦੇ ਹਾਂ। ਬਹੁਤ ਵਾਰ ਬਹੁਤ ਨਿਗੂਣੀ ਗੱਲ ‘ਤੇ ਝਗੜਾ ਹੋ ਜਾਂਦਾ ਹੈ ਅਤੇ ਲੜਾਈ ਕਈ ਕਈ ਦਿਨ ਚਲਦੀ ਹੈ। ਦੋਵਾਂ ਵਿਚੋਂ ਕੋਈ ਵੀ ਝੁਕਣ ਨੂੰ ਤਿਆਰ ਨਹੀਂ ਹੁੰਦਾ। ਮੇਰੀ ਬੀਵੀ ਮੈਨੂੰ ਹੋਰ ਦੁਖੀ ਕਰਨ ਲਈ ਮੇਰੀ ਮਾਂ ਬਾਰੇ ਬੁਰਾ ਭਲਾ ਕਹਿ ਦਿੰਦੀ ਹੈ ਅਤੇ ਫ਼ਿਰ ਮੇਰੀ ਮਰਦ ਹਉਮੈ ਹੋਰ ਆਕੜ ਜਾਂਦੀ ਹੈ। ਸਾਡੀ ਲੜਾਈ ਦੌਰਾਨ ਸਾਡਾ ਡੇਢ ਕੁ ਸਾਲ ਦਾ ਬੇਟਾ ਡੋਰ ਭੋਰ ਹੋਇਆ ਵੇਖਦਾ ਰਹਿੰਦਾ ਹੈ। ਸਿਰਫ਼ ਉਸੇ ਮਾਸੂਮ ਖਾਤਰ ਅਸੀਂ ਇਕੋ ਛੱਤ ਥੱਲੇ ਰਹਿ ਰਹੇ ਹਾਂ, ਵਰਨਾ ਹੁਣੇ ਤੱਕ ਤਲਾਕ ਹੋ ਚੁੱਕਾ ਹੁੰਦਾ। ਸਾਡੇ ਲਈ ਵੀ ਕੋਈ ਉਪਾਅ ਜਾਂ ਸੂਤਰ ਹੈ ਤੁਹਾਡੇ ਕੋਲ?”
ਤੁਹਾਡੇ ਦੋਵਾਂ ਦੇ ਗੁੱਸੇ ਨੇ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ। ਇਹ ਗੱਲ ਵੀ ਤੁਹਾਡੀ ਠੀਕ ਹੋ ਸਕਦੀ ਹੈ ਕਿ ਤੁਹਾਨੂੰ ਦੋਵਾਂ ਨੂੰ ਗੁੱਸਾ ਬਹੁਤ ਆਉਂਦਾ ਹੈ। ਤੁਹਾਡੀ ਲੜਾਈ ਦਾ ਕਾਰਨ ਗੁੱਸਾ ਨਹੀਂ ਬਲਕਿ ਉਹ ਕਰਨ ਜਾਂ ਗੱਲਾਂ ਹਨ। ਜਿਹਨਾਂ ਕਾਰਨ ਤੁਹਾਨੂੰ ਕ੍ਰੋਧ ਆਉਂਦਾ ਹੈ। ਵੇਖੋ, ਬੱਚਿਓ, ਤੁਸੀਂ ਪੜ੍ਹੋ ਲਿਖੇ ਹੋ, ਸਿਆਣੇ ਹੋ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕ੍ਰੋਧ ਜਾਂ ਗੁੱਸੇ ਦੇ ਕਿਹੜੇ ਕਾਰਨ ਹਨ। ਸਿਰਫ਼ ਤੁਹਾਨੂੰ ਹੀ ਨਹੀਂ ਸਾਰੇ ਵਿਆਹੁਤਾ ਲੋਕਾਂ ਨੂੰ ਸਫ਼ਲ ਗ੍ਰਹਿਸਥੀ ਜੀਵਨ ਹਿਤ ਥੋੜ੍ਹੀ ਚੌਕਸੀ ਵਰਤਣੀ ਪਵੇਗੀ। ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸਨੂੰ ਮਾਨਣ ਦੀ ਕਲਾ ਸਿੱਖਣੀ ਚਾਹੀਦੀ ਹੈ। ਸ਼ਾਦੀ ਸ਼ੁਦਾ ਜ਼ਿੰਦਗੀ ਬਾਰੇ ਇਕ ਸ਼ਾਇਰ ਠੀਕ ਹੀ ਕਹਿੰਦਾ ਹੈ:
ਸ਼ਾਦੀ ਸ਼ੁਦਾ ਜ਼ਿੰਦਗੀ ਸਭੀ ਕੇ ਲੀੲੈ ਰੰਗੀਨ ਕਿਤਾਬ ਹੈ,
ਫ਼ਰਕ ਬੱਸ ਇਤਨਾ ਕਿ ਕੋਈ,
ਹਰ ਪੰਨੇ ਕੋ ਦਿਲ ਸੇ ਪੜ੍ਹ ਰਿਹਾ ਹੈ,
ਔਰ ਕੋਈ ਦਿਲ ਰੱਖਣੇ ਕੇ ਲੀਏ
ਪੰਨੇ ਪਲਟ ਰਹਾ ਹੈ।
ਤੁਸੀਂ ਇਸ ਜ਼ਿੰਦਗੀ ਦੇ ਹਰ ਪੰਨੇ ਨੂੰ ਹੀ ਨਹੀਂ ਸਗੋਂ ਹਰ ਸ਼ਬਦ ਨੂੰ ਦਿਲ ਨਾਲ ਪੜ੍ਹੋ। ਫ਼ਿਰ ਦੇਖੋਗੇ ਇਸ ਜ਼ਿੰਦਗੀ ਦੀਆਂ ਰੰਗੀਨੀਆਂ। ਜਦੋਂ ਤੁਸੀਂ ਹਰ ਪੰਨੇ ਨੂੰ ਗਹੁ ਨਾਲ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਸ਼ਬਦ ਨਾਲ ਮੇਰੇ ਸਾਥੀ ਨੂੰ ਗੁੱਸਾ ਆਇਆ ਅਤੇ ਗੁੱਸੇ ਉਤੇ ਮੈਨੂੰ ਵੀ ਕ੍ਰੋਧ ਆਇਆ। ਕ੍ਰੋਧ ਤਾਂ ਥੋੜ੍ਹਚਿਰ ਦਾ ਪਾਗਲਪਣ ਹੁੰਦਾ ਹੈ ਅਤੇ ਬਹੁਤ ਵਾਰ ਇਸ ਥੋੜ੍ਹਚਿਰੇ ਪਾਗਲਪਣ ਦੇ ਵੱਡੇ ਨੁਕਸਾਨ ਹੋ ਜਾਂਦੇ ਹਨ। ਬਹੁਤ ਵਾਰ ਗੁੱਸੇ ਵਿਚ ਬੋਲੇ ਬੋਲ ਦੂਜੇ ਨੂੰ ਇਸ ਤਰ੍ਹਾਂ ਜ਼ਖਮੀ ਕਰ ਦਿੰਦੇ ਹਨ ਕਿ ਉਹ ਚਾਹੁੰਦਾ ਹੋਇਆ ਵੀ, ਉਹਨਾਂ ਨੂੰ ਭੁੱਲ ਨਹੀਂ ਸਕਦਾ। ਤੁਹਾਡੇ ਵਰਗ ਹੀ ਇਕ ਗੁਸੈਲੇ ਪਤੀ ਨੇ ਗੁੱਸੇ ਵਿਚ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ”ਮੇਰੇ ਘਰੋਂ ਨਿਕਲ ਜਾ”। ਉਹ ਪਤਨੀ ਅਜੇ ਤੱਕ ਇਹ ਸ਼ਬਦ ਨਹੀਂ ਭੁੱਲੀ ਕਿ ਤੂੰ ਆਪਣੀ ਮਾਂ ਦੀ ਖਾਤਰ ਮੈਨੂੰ ਘਰੋਂ ਕੱਢਣ ਤੱਕ ਗਿਆ।
ਗ੍ਰਹਿਸਥੀ ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ‘ਤੇ ਵਿਚਾਰਕ ਮਤਭੇਦ ਹੋਣਾ ਸੁਭਾਵਿਕ ਹੈ ਪਰ ਇਹ ਛੋਟੇ ਟਕਰਾਅ ਲੜਾਈ ਝਗੜੇ ਦਾ ਰੂਪ ਨਹੀਂ ਧਾਰਨ ਕਰਨੇ ਚਾਹੀਦੇ। ਇਸ ਲਈ ਕੁਝ ਉਪਾਅ ਤੁਸੀਂ ਨੋਟ ਕਰ ਸਕਦੇ ਹੋ। ਦੋਵੇਂ ਧਿਰਾਂ ਕਾਪੀ ਅਤੇ ਕਲਮ ਲੈ ਕੇ ਬੈਠਣ ਅਤੇ ਅਤੀਤ ‘ਤੇ ਝਾਤੀ ਮਾਰ ਕੇ ਆਪਣੇ ਸਾਥੀ ਦੀਆਂ ਉਹ ਗੱਲਾਂ ਦੀ ਸੂਚੀ ਬਣਾਉਣ ਜਿਹਨਾਂ ਗੱਲਾਂ ਕਾਰਨ ਤੁਹਾਨੂੰ ਗੁੱਸਾ ਆਅਿਾ ਸੀ। ਇਉਂ ਦੋਵੇਂ ਪਤੀ-ਪਤਨੀ ਆਪੋ ਆਪਣੀ ਸੂਚੀ ਦੂਜੇ ਨੂੰ ਫ਼ੜਾ ਦੇਣ। ਇਸ ਤਰ੍ਹਾਂ ਤੁਹਾਡੇ ਕੋਲ ਆਪਣੇ ਪਤੀ ਜਾਂ ਪਤਨੀ ਦੇ ਮਨ ਦੀਆਂ ਉਹ ਗੱਲਾਂ ਆ ਜਾਣਗੀਆਂ, ਜਿਹਨਾਂ ਕਾਰਨ ਉਹ ਕ੍ਰੋਧ ਦਾ ਸ਼ਿਕਾਰ ਹੁੰਦਾ ਹੈ। ਹੁਣ ਬਿਮਾਰੀ ਫ਼ੜੀ ਜਾ ਚੁੱਕੀ ਹੈ ਅਤੇ ਇਲਾਜ ਵੀ ਬਹੁਤ ਆਸਾਨ ਅਤੇ ਸੌਖਾ ਹੈ ਕਿ ਗੱਲਾਂ ਤੋਂ ਬਚਿਆ ਜਾਵੇ, ਜਿਹਨਾਂ ਤੋਂ ਤੁਹਾਡੇ ਪਿਆਰੇ ਨੂੰ ਗੁੱਸਾ ਆਉਂਦਾ ਹੈ। ਜੇ ਫ਼ਿਰ ਕਦੇ ਗੁੱਸੇ ਦਾ ਦੌਰ ਪਵੇ ਤਾਂ ਲੰਮੇ ਲੰਮੇ ਸਾਹ ਲਵੋ, ਗਿਣਤੀ ਸ਼ੁਰੂ ਕਰ ਦੇਵੇ ਜਾਂ ਠੰਡਾ ਪਾਣੀ ਪੀ ਲਓ ਜਾਂ ਸੀਸਾ ਵੇਖਣ ਲੱਗ ਪਵੋ। ਹੋਰ ਵੀ ਕਾਰਗਰ ਇਲਾਜ ਹੈ ਕਿ ਆਪਣੇ ਗੁੱਸੇ ਨੂੰ ਥੋੜ੍ਹੇ ਸਮੇਂ ਲਈ ਟਾਲ ਦਿਓ। ਗੁੱਸੇ ਨੂੰ ਹਾਸੇ ਵਿਚ ਉਡਾ ਦਿਓ। ਗਲਤੀ ‘ਤੇ ਹੋ ਤਾਂ ‘ਸੌਰੀ’ ਕਹਿਣ ਦੀ ਹਿੰਮਤ ਰੱਖੋ। ਹਉਮੈ ਨੂੰ ਆਪਣੀ ਸ਼ਖਸੀਅਤ ਤੋਂ ਮਨਫ਼ੀ ਕਰ ਦਿਓ।
ਪਤੀ-ਪਤਨੀ ਦੇ ਸਬੰਧਾਂ ਵਿਚ ਹਉਮੈ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬੱਸ ਇਕ ਹੋਰ ਉਪਾਅ ਜੋ ਬਹੁਤ ਜ਼ਰੂਰੀ ਹੈ ਕਿ ਬਹਿਸ ਤੋਂ ਬਚੋ। ਖਾਸ ਤੌਰ ਤੇ ਅਜਿਹੇ ਵਿਸ਼ੇ ‘ਤੇ ਬਹਿਸ ਉੱਕਾ ਹੀ ਨਾ ਕਰੋ, ਜਿਸ ਕਾਰਨ ਤੁਹਾਡੇ ਸਾਥੀ ਨੂੰ ਗੁੱਸਾ ਆ ਸਕਦਾ ਹੋਵੇ। ਮੇਰੇ ਕੋਲ ਇਕ ਅਜਿਹਾ ਕੇਸ ਆਅਿਾ, ਜਿਸ ਵਿਚ ਪਤਨੀ ਨੇ ਬਹਿਸ ਦੌਰਾਨ ਪਤੀ ਦੇ ਧਾਰਮਿਕ ਅਕੀਦੇ ਦੇ ਖਿਲਾਫ਼ ਕੁਝ ਬੋਲ ਦਿੱਤਾ ਅਤੇ ਨੌਬਤ ਤਲਾਕ ਤੱਕ ਪਹੁੰਚੀ ਹੋਈ ਹੈ।
ਖੈਰ! ਗ੍ਰਹਿਸਥ ਜੀਵਨ ਸੁਖੀ ਅਤੇ ਸਾਵਾਂ ਪੱਧਰਾ ਰੱਖਣ ਦੇ ਹੋਰ ਵੀ ਬਹੁਤ ਉਪਾਅ ਹਨ। ਉਹਨਾ ਬਾਰੇ ਫ਼ਿਰ ਕਿਸੇ ਦਿਨ ਚਰਚਾ ਕਰਾਂਗੇ। ਅੱਜ ਇੰਨਾ ਹੀ ਕਾਫ਼ੀ ਹੈ।” ਇਹ ਕਹਿੰਦੇ ਹੋਏ ਪ੍ਰੋਫ਼ੈਸਰ ਸਾਹਿਬ ਨੇ ਆਪਣੀ ਗੱਲ ਖਤਮ ਕੀਤੀ।