ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਵਹਿਮਾਂ-ਭਰਮਾਂ ਤੇ ਪਾਖੰਡਵਾਦ ਤੋਂ ਬਚਣ ਲਈ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਿੱਖ ਸੰਗਤ ਦਾ ਸੱਚਾ ਮਾਰਗ ਦਰਸ਼ਨ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਸੱਦਾ ਇਸ ਲਈ...
ਨਵਜੋਤ ਸਿੰਘ ਸਿੱਧੂ ਮੌਜੂਦਾ ਸਮੇਂ ਦਾ ਸਭ ਤੋਂ ਹਰਮਨਪਿਆਰਾ ਸਿੱਖ ਹੈ। ਸਿੱਧੂ ਨੂੰ ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੱਕ ਸਭ ਜਾਣਦੇ ਹਨ। ਆਮ ਤੌਰ 'ਤੇ ਸਿਆਸੀ ਲੋਕਾਂ ਨੂੰ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹੁੰਦੇ ਹਨ ਅਤੇ ਖਿਡਾਰੀਆਂ ਨੂੰ ਖੇਡਾਂ ਨਾਲ ਦਿਲਚਸਪੀ ਰੱਖਣ ਵਾਲੇ। ਸਿੱਧੂ ਤਾਂ ਖਿਡਾਰੀ ਵੀ ਰਿਹਾ ਹੈ ਸਿਰੇ ਦਾ ਕ੍ਰਿਕਟਰ।...
ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਦੇ ਬਰਾਬਰ ਦੇ ਰੁਤਬੇ ਵਿੱਚ ਵਿਰੋਧੀ ਧਿਰ ਦੇ ਨੇਤਾ ਥਾਪੇ ਜਾ ਚੁੱਕੇ ਹਨ। 13 ਜਨਵਰੀ 1965 ਨੂੰ ਅਕਾਲੀ ਪਰਿਵਾਰ ਵਿੱਚ ਜਨਮੇ ਸੁਖਪਾਲ ਸਿੰਘ ਖਹਿਰਾ ਖਾੜਕੂ ਬਿਰਤੀ ਅਤੇ ਤੇਜ਼ ਤਰਾਰ ਸਖਸ਼ੀਅਤ ਦੇ ਮਾਲਕ ਹਨ। ਅੱਜ ਦੀ ਮਿਤੀ ਵਿੱਚ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਤਜਰਬੇਕਾਰ ਵਿਧਾਇੱਕ ਹਨ। ਪੰਜਾਬ ਦੇ ਸਾਬਕਾ...
ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ, ਇਹ ਗੀਤ ਦਹਾਕਿਆਂ ਤੋਂ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਇਸ ਗੀਤ ਦੇ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਦੇ ਬੋਲ ਸਾਡੇ ਸਮਾਜ ਦੀ ਇੱਕ ਸਚਾਈ ਨੂੰ ਬਿਆਨ ਕਰਦੇ ਹਨ। ਬਹੁਤ ਸਾਰੇ ਕੰਮ ਅਸੀਂ ਮਜਬੂਰੀ ਵੱਸ ਸਮਾਜ ਦੇ ਡਰੋਂ ਕਰਦੇ ਹਾਂ। ਜੇ ਇਉਂ ਨਾ ਕੀਤਾ...
ਖ਼ਬਰ ਅੰਬਾਲਾ ਛਾਉਣੀ ਦੇ ਲਾਗਲੇ ਕਸਬੇ ਸਾਹਾ ਦੀ ਹੈ। ਇੱਥੇ ਭਾਰਤੀ ਫ਼ੌਜ ਦਾ ਸੇਵਾਮੁਕਤ ਕਪਤਾਨ ਦੀਵਾਨ ਚੰਦ ਆਪਣੀ ਪਤਨੀ ਸਮੇਤ ਰਹਿੰਦਾ ਸੀ। ਕਪਤਾਨ 80 ਵਰ੍ਹਿਆਂ ਦਾ ਅਤੇ ਉਸਦੀ ਪਤਨੀ 75 ਕੁ ਸਾਲਾਂ ਦੀ ਸੀ। ਇਸ ਜੋੜੇ ਦੇ ਦੋ ਪੁੱਤ ਆਪਣੇ ਆਪਣੇ ਪਰਿਵਾਰਾਂ ਸਮੇਤ ਦੇਹਰਾਦੂਨ ਰਹਿੰਦੇ ਹਨ। ਦੋਵੇਂ ਮੁੰਡੇ ਆਟੋ ਰਿਕਸ਼ਾ ਚਲਾ ਕੇ ਔਖੇ ਸੌਖੇ ਦਿਨ ਕੱਟੀ ਕਰਦੇ ਹਨ। ਕਪਤਾਨ...
ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ। ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ। ਆਰਾਜ਼ੀਆਂ ਨੂੰ ਵੀ ਮੰਜ਼ਿਲਾਂ ਮਿਲਦੀਆਂ ਹਨ। ਦਾਨਿਸ਼ ਜਮਾਤਾਂ ਪੜ੍ਹਨ ਨਾਲ ਹੀ ਨਹੀਂ ਸਗੋਂ ਜ਼ਿੰਦਗੀ ਦਾ ਸੰਘਰਸ਼ ਚੇਤੰਨ ਬੁੱਧ ਹੋ ਕੇ ਲੜਨ ਨਾਲ ਆਉਂਦੀ ਹੈ। ਜ਼ਿੰਦਗੀ ਵਿੱਚ ਜੋਖਿਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ। ਚੇਤੰਨ,...
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਬਜਟ ਸਪੀਚ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪ੍ਰਵਾਸੀ ਭਾਰਤੀ ਮਾਮਲੇ ਅਧੀਨ 'ਫ਼ਰੈਡਜ਼ ਆਫ਼ ਪੰਜਾਬ ਚੀਫ਼ ਮਨਿਸਟਰਜ਼ ਗਰੀਮਾ ਗ੍ਰਾਮ ਯੋਜਨਾ' ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਨਾਲ ਜੀਵਨ...
ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ 23-25 ਜੂਨ 2017 ਨੂੰ ਹੋ ਰਹੀ ਹੈ। ਇਸ ਕਾਨਫ਼ਰੰਸ ਦੇ ਪੋਸਟਰ 'ਤੇ ਤਿੰਨ ਮੁੱਖ ਪ੍ਰਬੰਧਕਾਂ ਦੇ ਨਾਮ ਹਨ। ਕੰਵਲਜੀਤ ਕੌਰ ਬੈਂਸ (ਪੈਟਰਨ ਕਲਮ), ਗਿਆਨ ਸਿੰਘ ਕੰਗ (ਪ੍ਰਧਾਨ ਕਾਨਫ਼ਰੰਸ 17) ਅਤੇ ਅਜੈਬ ਸਿੰਘ ਚੱਠਾ (ਚੇਅਰਮੈਨ ਕਾਨਫ਼ਰੰਸ 17)। ਇਸ ਮੌਕੇ ਡਾ. ਦਰਸ਼ਨ ਸਿੰਘ ਬੈਂਸ ਫ਼ਾਊਂਡਰ ਐਡੀਟਰ ਅਜੀਤ ਵੀਕਲੀ ਨੂੰ ਬਹੁਤ ਮੁਹੱਬਤ ਅਤੇ ਸ਼ਰਧਾ ਨਾਲ ਯਾਦ ਕਰਨਾ ਚਾਹੁੰਦਾ...
ਕਿਸੇ ਵੀ ਪਰਿਵਾਰ ਵਿੱਚ ਤਿੰਨ ਸੰਜੋਗ, ਉਤਸਵ ਜਾਂ ਅਵਸਰ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਹਨ ਜਨਮ, ਵਿਆਹ ਅਤੇ ਮੌਤ। ਇਹ ਤਿੰਨੇ ਅਵਸਰ ਕਿਸੇ ਪਰਿਵਾਰ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਬਹੁਤੀ ਵਾਰ ਪਰਿਵਰਤਿਤ ਵੀ ਕਰਦੇ ਹਨ। ਜਨਮ ਅਤੇ ਵਿਆਹ ਅਜਿਹੇ ਉਤਸਵ ਹਨ ਜੋ ਪਰਿਵਾਰ ਨੂੰ ਜਸ਼ਨ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ...
ਮੋਬਾਇਲ ਫ਼ੋਨ ਦੀ ਘੰਟੀ ਵੱਜਦੀ ਹੈ, ਮੈਂ ਫ਼ੋਨ ਉਠਾਉਂਦਾ ਹਾਂ ਅਤੇ ਕਹਿੰਦਾ ਹਾਂ: ਹੈਲੋ! ਹੈਲੋ ਕੌਣ ਬੋਲਦੈ? ਫ਼ੋਨ ਕਰਨ ਵਾਲੇ ਦੀ ਆਵਾਜ਼ ਆਉਂਦੀ ਹੈ। ਤੁਸੀਂ ਕੌਣ ਬੋਲਦੇ ਹੋ, ਫ਼ੋਨ ਤੁਸੀਂ ਕੀਤਾ ਹੈ। ਤੁਸੀਂ ਦੱਸੋ ਤੁਸੀਂ ਕਿਸਨੂੰ ਫ਼ੋਨ ਕੀਤਾ ਹੈ ਅਤੇ ਕਿਉਂ? ਮੈਂ ਜ਼ਰਾ ਉਚੀ ਸੁਰ ਵਿੱਚ ਬੋਲਦਾ ਹਾਂ। ਕੀ ਤੁਸੀਂ ਹਰਜਿੰਦਰ ਵਾਲੀਆ ਬੋਲਦ ਹੋ? ਜਿਹੜੇ ਅਖਬਾਰਾਂ ਵਿੱਚ ਲਿਖਦੇ ਹੋ। ਮੈਂ ਅਖਬਾਰ 'ਚੋਂ ਹੀ...