ਮਨੀਪੁਰ ਦੀ 4 ਸਾਲਾ ਲੋਹ ਮਹਿਲਾ ਵਜੋਂ ਪ੍ਰਸਿੱਧ ਮਾਨਵ ਅਧਿਕਾਰਾਂ ਦੀ ਸਰਗਰਮ ਕਾਰਜਕਰਤਾ ਇਰੋਮ ਚਾਨੂ ਸ਼ਰਮੀਲਾ ਨੇ 9 ਅਗਸਤ ਨੂੰ ਪਿਛਲੇ ਤਕਰੀਬਨ 16 ਵਰ੍ਹਿਆਂ ਤੋਂ ਜਾਰੀ ਆਪਣਾ ਵਰਤ ਸਮਾਪਤ ਕਰ ਦਿੱਤਾ ਹੈ। ਇਰੋਮਾ ਨੇ ਇਹ ਭੁੱਖ ਹੜਤਾਲ 4 ਨਵੰਬਰ 2000 ਨੂੰ ਆਰੰਭ ਕੀਤੀ ਸੀ। ਉਸਦੀ ਮੰਗ ਸੀ ਕਿ ਮਨੀਪੁਰ ਵਿਚ ਲਾਗੂ ਆਰਮਡ ਫ਼ੋਰਸ ਸਪੈਸ਼ਲ ਪਾਵਰ ਐਕਟ ਨੂੰ ਹਟਾਇਆ ਜਾਵੇ।...
ਮੇਰਾ ਇੱਕ ਦੋਸਤ ਬੀ ਏ ਦੇ ਦੂਜੇ ਵਰ੍ਹੇ ਵਿੱਚੋਂ ਫ਼ੇਲ੍ਹ ਹੋ ਗਿਆ। ਆਪਣੀ ਅਸਫ਼ਲਤਾ 'ਤੇ ਉਹ ਸ਼ਰਮਿੰਦਾ ਵੀ ਸੀ ਅਤੇ ਉਦਾਸ ਵੀ। ਮੇਰੇ ਕੋਲ ਇੱਕ ਦੋ ਵਾਰ ਉਹ ਰੋ ਵੀ ਚੁੱਕਿਆ ਸੀ। ਰੌਣ ਦਾ ਇੱਕ ਕਾਰਨ ਇਹ ਵੀ ਸੀ ਕਿ ਫ਼ੇਲ੍ਹ ਹੋਣ ਕਾਰਨ ਉਸਨੂੰ ਕਾਲਜ ਛੱਡਣਾ ਪੈਣਾ ਸੀ। ਇਸ ਉਦਾਸੀ ਦੇ ਆਲਮ ਵਿੱਚ ਉਹ ਆਪਣੇ ਅਧਿਆਪਕ ਨੂੰ ਮਿਲਿਆ। ਅਧਿਆਪਕ...
ਉਸਦੇ ਸੁਪਨੇ ਵੱਡੇ ਸਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਹਿਤ ਉਸਨੇ ਵਪਾਰ ਸ਼ੁਰੂ ਕੀਤਾ ਪਰ ਬੁਰੀ ਤਰ੍ਹਾਂ ਅਸਫਲ ਹੋ ਗਿਆ। ਉਸ ਸਮੇਂ ਉਸਦੀ ਉਮਰ ਮਹਿਜ਼ 22 ਸਾਲਾਂ ਦੀ ਸੀ। 23 ਵਰ੍ਹਿਆਂ ਦੀ ਛੋਟੀ ਜਿਹੀ ਵੁਮਰ ਵਿੱਚ ਉਸਨੇ ਵਿਧਾਇਕ ਬਣਨ ਦੀ ਚਾਹਤ ਨਾਲ ਚੋਣ ਲੜੀ ਅਤੇ ਬੁਰੀ ਤਰ੍ਹਾਂ ਹਾਰ ਗਿਆ। 24 ਵਰ੍ਹਿਆਂ ਦਾ ਹੋਇਆ ਤਾਂ ਇਕ ਵਾਰ ਫਿਰ ਵਪਾਰ ਵਿੱਚ...
ਪੱਤਰਕਾਰੀ ਦਾ ਸ਼ੌਂਕ ਪੁਰਾਣਾ ਸੀ। ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦੇ ਸਮੇਂ ਅਖਬਾਰਾਂ ਵਿੱਚ ਲਿਖਣ ਅਤੇ ਨਾਮ ਛਪਾਉਣ ਵਿੱਚ ਵਾਹਵਾ ਦਿਲਚਸਪੀ ਹੁੰਦੀ ਸੀ। ਮੇਰੇ ਵਾਂਗ ਹੀ ਅਮਰ ਸਿੰਘ ਭੁੱਲਰ ਵੀ ਅਜਿਹਾ ਹੀ ਸ਼ੌਂਕ ਪਾਲਦਾ ਸੀ। ਅਮਰ ਸਿੰਘ ਭੁੱਲਰ ਅੱਜਕਲ੍ਹ ਟਰਾਂਟੋ ਤੋਂ ਨਿਕਲਦੇ 'ਹਮਦਰਦ' ਅਖਬਾਰ ਦਾ ਸੰਪਾਦਕ ਹੈ ਅਤੇ ਹਮਦਰਦ ਟੀ. ਵੀ. ਦਾ ਵੀ ਮਾਲਕ ਹੈ। ਅਸੀਂ ਦੋਵੇਂ ਖਬਰਾਂ ਲਿਖ ਕੇ...
ਪਿਛਲੇ ਦਿਨੀਂ ਐਨ. ਡੀ. ਟੀਵੀ ਦੇ ਪ੍ਰਸਿੱਧ ਐਂਕਰ ਰਵੀਸ਼ ਕੁਮਾਰ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਬੰਗਲਾ ਸਾਹਿਬ ਦੀ ਲੰਗਰ ਸੇਵਾ ਬਾਰੇ ਕੀਤਾ। ਰਵੀਸ਼ ਕੁਮਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੇ ਹਵਾਲੇ ਨਾਲ ਦੱਸਿਆ ਕਿ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਪਣੀਆਂ ਮੰਗਾਂ ਮਨਾਉਣ ਲਈ ਧਰਨੇ ਪ੍ਰਦਰਸ਼ਨ ਕਰਨ ਜੰਤਰ ਮੰਤਰ 'ਤੇ...
ਇੰਟਰਨੈਟ ਦੀ ਆਮਦ ਨੇ ਸੰਚਾਰ ਮਾਧਿਅਮ ਨੂੰ ਇਕ ਨਵੇਂ ਦੌਰ ਵਿਚ ਦਾਖਲ ਕਰ ਦਿੱਤਾ ਸੀ। ਇੰਟਰਨੈਟ ਦੇ ਕੱਨੇੜੇ ਚੜ੍ਹ ਕੇ ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਸੱਚਮੁਚ ਹੀ ਮੁੱਠੀ ਵਿਚ ਬੰਦ ਕਰ ਦਿੱਤਾ। ਸੋਸ਼ਲ ਮੀਡੀਆ ਨੇ ਹੋਰ ਖੇਤਰਾਂ ਦੇ ਨਾਲ ਨਾਲ ਰਾਜਨੀਤੀ ਦਾ ਰੂਪ ਵੀ ਬਦਲ ਕੇ ਰੱਖ ਦਿੱਤਾ ਹੈ। ਇਕ ਸਮਾਂ ਸੀ ਜਦੋਂ ਸਿਆਸੀ ਲੋਕਾਂ ਨੂੰ ਸੁਣਨ ਲਈ ਲੋਕ...
ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ। ਮਾਪਿਆਂ ਨੇ ਆਪਣੀ ਔਲਾਦ ਦੀ ਖੁਸ਼ੀ ਖਾਤਰ ਸਾਨੂੰ ਅਪਣਾ ਲਿਆ ਸੀ ਪਰ ਹੁਣ ਉਹ ਬਿਨਾਂ ਕਾਰਨ ਰੁੱਸ ਕੇ ਪੇਕੇ ਜਾ ਬੈਠੀ ਹੈ। ਸਮਝ ਨੀ ਆਉਂਦਾ ਹੁਣ ਮੈਂ ਕੀ ਕਰਾਂ।'' ਮੇਰਾ ਇੱਕ ਸਾਬਕਾ ਵਿਦਿਆਰਥੀ ਮੇਰੇ ਕੋਲ...
ਉਹ ਕਿਹੜਾ ਬੂਟਾ ਏ?
ਹਰ ਥਾਂ ਜੋ ਪਲਦਾ ਏ
ਆਰੇ ਦੇ ਦੰਦਿਆਂ ਤੇ,
ਰੰਬੀਆਂ ਦੀਆਂ ਧਾਰਾਂ ਤੇ,
ਪੱਥਰ ਦਿਆਂ ਦਰਿਆਂ ਵਿੱਚ
ਸਰਸਾ ਦਿਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿੱਚ,
ਰੋੜਾਂ ਵਿੱਚ, ਰਕੜਾਂ ਵਿੱਚ,
ੋਬੰਜਰਾਂ ਵਿੱਚ, ਮੀਂਹਾਂ ਵਿੱਚ,
ਸਰਹੰਦ ਦੀਆਂ ਨੀਹਾਂ ਵਿੱਚ,
ਜਿੱਥੇ ਵੀ ਲਾ ਦਈਏ,
ਉਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਹੀ ਫ਼ਲਦਾ ਏ।
ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਆਪਣੀ ਉਕਤ ਕਵਿਤਾ 'ਸਿੱਖੀ' ਵਿੱਚ ਜਿਹੜੀ ਸਿੱਖੀ...
ਮੈਂ 26 ਸਤੰਬਰ 2016 ਨੂੰ ਕੈਨੇਡਾ ਪਹੁੰਚਿਆ। ਇਸ ਵਾਰ ਮੈਂ ਇਕੱਲਾ ਨਹੀਂ ਸੀ। ਮੇਰੇ ਨਾਲ ਮੇਰੀ ਧਰਮ ਪਤਨੀ ਵੀ ਸੀ। ਪੋਤੇ ਨੂੰ ਪਹਿਲੀ ਵਾਰ ਵੇਖਣ ਦਾ ਚਾਅ ਸੀ। ਖੁਸ਼ੀ-ਖੁਸ਼ੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਜੈਟ ਏਅਰਵੇਜ਼ ਦੇ ਜਹਾਜ਼ ਵਿੱਚ ਸਵਾਰ ਹੋ ਕੇ ਉਡਾਣ ਭਰੀ। ''ਆਹ ਕੀ, ਆਹ ਕੋਈ ਚਾਹ ਹੈ।'' ਮੇਰੀ ਪਤਨੀ ਨੱਕ ਬੁੱਲ੍ਹ ਮਾਰ ਰਹੀ ਹੈ।
''ਭਾਗਵਾਨੇ ਜਹਾਜ਼...
ਬੇਟਾਂ ਕਿਆ ਕਰ ਰਹੀ ਐਂ?
ਮੈਂ ਪਰਾਂਠੇ ਬਣਾ ਰਹੀ ਹੂੰ।
ਕਿਆ?
ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ
ਪਰਾਂਠੇ ਬਣਾ ਰਹੀ ਹੂੰ।
ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। ਐਸਾ ਮੈਂ ਹਰਗਿਜ ਨਹੀਂ ਹੋਨੇ ਦੂੰਗੀ।
ਛੋੜੋ ਮੰਮਾ ਆਪ ਵੀ ਕਿਆ ਲੈ ਕੇ ਬੈਠ ਗਏ।...