ਰਸੀਲੀ ਖੋਇਆ ਜਲੇਬੀ

Image Courtesy :jagbani(punjabkesari)

ਸਮੱਗਰੀ
ਖੋਇਆ – ਇੱਕ ਕੱਪ (200 ਗ੍ਰਾਮ)
ਮੈਦਾ – 30-50 ਗ੍ਰਾਮ
ਖੰਡ – 300 ਗ੍ਰਾਮ
ਕੇਸਰ – 20 ਤੋਂ 25 ਪੱਤੀਆਂ
ਘਿਓ – ਤਲਣ ਲਈ
ਵਿਧੀ
ਸਭ ਤੋਂ ਪਹਿਲਾ ਜਲੇਬੀਆਂ ਬਣਾਉਣ ਲਈ ਮੈਦਾ ਤਿਆਰ ਕਰ ਲਓ। ਇਸ ਲਈ ਮੈਦੇ ਵਿੱਚ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਧਿਆਨ ਰਹੇ ਕਿ ਮੈਦੇ ਵਿੱਚ ਇੱਕ ਵੀ ਗੰਢ ਨਾ ਰਹੇ। ਉਸ ਤੋਂ ਬਾਅਦ ਮੈਦੇ ਵਿੱਚ ਪਾਣੀ ਵਧਾਉਂਦੇ ਹੋਏ ਉਸ ਨੂੰ ਜਲੇਬੀ ਦੇ ਘੋਲ ਲਈ ਤਿਆਰ ਕਰ ਲਓ। ਘੋਲ ਨੂੰ ਚੰਗੀ ਤਰ੍ਹਾਂ ਫ਼ੈਂਟ ਕੇ ਇੱਕ ਘੰਟੇ ਲਈ ਢੱਕ ਕੇ ਰੱਖ ਦਿਓ। ਖੋਏ ਨੂੰ ਵੀ ਚੰਗੀ ਤਰ੍ਹਾਂ ਘਿਸ ਲਓ ਅਤੇ ਉਸ ਵਿੱਚ 2-3 ਵੱਡੇ ਚੱਮਚ ਦੁੱਧ ਪਾ ਕੇ ਚੰਗੀ ਤਰ੍ਹਾਂ ਮੱਲ ਲਓ ਅਤੇ ਇੱਕ ਘੰਟੇ ਦੇ ਲਈ ਢੱਕ ਕੇ ਰੱਖ ਦਿਓ। ਹੁਣ ਖੋਏ ਅਤੇ ਮੈਦੇ ਦੇ ਮਿਸ਼ਰਣ ਨੂੰ ਇਕੱਠਾ ਮਿਲਾ ਕੇ ਇੱਕ ਸਾਰ ਕਰ ਲਓ। ਜਲੇਬੀ ਬਣਾਉਣ ਲਈ ਮਿਸ਼ਰਣ ਚੰਗੀ ਤਰ੍ਹਾਂ ਤਿਆਰ ਹੈ।
ਇੱਕ ਕੌਲੀ ਵਿੱਚ ਕੇਸਰ ਨੂੰ ਦੁੱਧ ਵਿੱਚ ਭਿਓ ਕੇ ਜਲੇਬੀ ਦੇ ਘੋਲ ਵਿੱਚ ਪਾ ਦਿਓ ਅਤੇ ਦੂਜੇ ਪਾਸੇ ਖੰਡ ਦੀ ਚਾਸ਼ਨੀ ਤਿਆਰ ਕਰ ਲਵੋ। ਹੁਣ ਕੜਾਹੀ ਵਿੱਚ ਘਿਓ ਗਰਮ ਕਰੋ ਅਤੇ ਜਲੇਬੀ ਦੇ ਘੋਲ ਨੂੰ ਇੱਕ ਕੋਨ ਵਿੱਚ ਪਾ ਕੇ ਉਸ ਨੂੰ ਇੱਕ ਪਾਸੇ ਤੋਂ ਕੱਟ ਲਓ। ਘੋਲ ਗਰਮ ਹੋ ਜਾਵੇ ਤਾਂ ਜਲੇਬੀਆਂ ਬਣਾਉਣੀਆਂ ਸ਼ੁਰੂ ਕਰ ਦਿਓ। ਜਦੋਂ ਜਲੇਬੀਆਂ ਬਣ ਜਾਣ ਤਾਂ ਉਨ੍ਹਾਂ ਨੂੰ ਇੱਕ ਪਲੇਟ ਵਿੱਚ ਰੱਖ ਲਓ ਅਤੇ ਬਾਅਦ ਵਿੱਚ ਦੋ ਮਿੰਟਾਂ ਲਈ ਤਿਆਰ ਚਾਸ਼ਨੀ ਵਿੱਚ ਡੂਬੋ ਕੇ ਰੱਖੋ। ਇਸ ਦੇ ਨਾਲ ਹੀ ਖੋਏ ਵਾਲੀ ਜਲੇਬੀ ਤਿਆਰ ਹੈ।