
ਸਮੱਗਰੀ
ਦੁੱਧ 1 ਲੀਟਰ, ਤਾਜ਼ੀ ਕਰੀਮ, 400 ਮਿ.ਲੀ., ਛੋਟੀ ਇਲਾਇਚੀ 15, ਪਿਸਤਾ ਕੱਟਿਆ ਹੋਇਆ ਦੋ ਵੱਡੇ ਚਮਚ, ਚਿਰੋਂਜੀ ਦੋ ਵੱਡੇ ਚੱਮਚ, ਖੋਆ 200 ਗ੍ਰਾਮ, ਖੰਡ 400 ਗ੍ਰਾਮ, ਬਦਾਮ ਕੱਟੇ ਹੋਏ ਦੋ ਵੱਡੇ ਚੱਮਚ, ਖ਼ਰਬੂਜ਼ੇ ਦੇ ਬੀਜ ਦੋ ਛੋਟੇ ਚੱਮਚ।
ਵਿਧੀ
ਪਹਿਲਾਂ ਇੱਕ ਵੱਡੀ ਕੜਾਹੀ ਵਿੱਚ ਦੁੱਧ ਅਤੇ ਉੱਪਰ ਦੱਸਿਆ ਗਿਆ ਮਿਸ਼ਰਣ ਮਿਲਾ ਕੇ ਅੱਗ ‘ਤੇ ਰੱਖ ਕੇ ਉਬਾਲ ਲਓ। ਜਦੋਂ ਦੁੱਧ ਉਬਲਣ ਲੱਗ ਪਵੇ ਤਾਂ ਉਸ ਵਿੱਚ ਖੋਆ ਪਾ ਦਿਓ। ਇਹ ਧਿਆਨ ਰਹੇ ਕਿ ਖੋਆ ਬਾਰੀਕ ਹੋਵੇ। ਹੁਣ ਇਸ ਨੂੰ ਕੜਛੀ ਨਾਲ ਓਦੋਂ ਤਕ ਹਿਲਾਓ ਜਦੋਂ ਤਕ ਦੁੱਧ ਅਤੇ ਖੋਆ ਇੱਕ ਨਾ ਹੋ ਜਾਣ। ਉਬਲਦੇ ਹੋਏ ਦੁੱਧ ਵਿੱਚ ਖੰਡ ਪਾ ਕੇ ਇਸ ਨੂੰ ਕੜਛੀ ਨਾਲ ਹਿਲਾਉਂਦੇ ਹੋਏ ਪੰਜ ਮਿੰਟ ਤਕ ਹਲਕੀ ਅੱਗ ‘ਤੇ ਪਕਾਓ। ਦੁੱਧ ਦੇ ਮਿਸ਼ਰਣ ਨੂੰ ਅੱਗ ਤੋਂ ਲਾਹ ਕੇ ਰੱਖ ਦਿਓ। ਠੰਢਾ ਹੋ ਜਾਣ ‘ਤੇ ਇਸ ਵਿੱਚ ਕਰੀਮ ਅਤੇ ਛੋਟੀ ਇਲਾਇਚੀ ਪੀਸ ਕੇ ਮਿਲਾਓ। ਇਸ ਨੂੰ ਫ਼ਰਿੱਜ ਵਿੱਚ ਰੱਖ ਕੇ ਕਾਫ਼ੀ ਠੰਢਾ ਕਰ ਲਓ। ਫ਼ਿਰ ਆਈਸ ਕਰੀਮ ਦੀ ਟ੍ਰੇਅ ਨੂੰ ਫ਼ਰਿੱਜ ਵਿੱਚ ਰੱਖ ਕੇ ਚੰਗੀ ਤਰ੍ਹਾਂ ਜਮਾ ਲਓ ਅਤੇ ਫ਼ਿਰ ਖਾਓ।










