
ਮੱਛੀ ਹਰ ਉਮਰ ਦੇ ਲੋਕਾਂ ਦੇ ਲਈ ਸਿਹਤ ਵਰਧਕ ਹੁੰਦੀ ਹੈ। ਇਸ ਵਿੱਚ ਕਈ ਸਾਰੇ ਪੌਸ਼ਟਿਕ ਗੁਣ ਹੁੰਦੇ ਹਨ। ਇਹ ਦਿਲ ਨਾਲ ਜੁੜੀਆਂ ਬੀਮਾਰੀਆਂ, ਅੱਖਾਂ ਅਤੇ ਲਿਵਰ ਦੀ ਹਰ ਤਰ੍ਹਾਂ ਦੀ ਬੀਮਾਰੀ ਲਈ ਉਪਯੋਗੀ ਹੈ। ਜੇਕਰ ਤੁਸੀਂ ਵੀ ਨੌਨ ਵੈੱਜ ਦੇ ਸ਼ੌਕੀਨ ਹੋ ਤਾਂ ਖ਼ਾਸ ਤੁਹਾਡੇ ਲਈ ਲੈ ਕੇ ਪੇਸ਼ ਹੋਏ ਹਾਂ ਇੱਕ ਖ਼ਾਸ ਰੈਸਿਪੀ – ਮੰਗਲੌਰ ਫਿਸ਼ ਕਰੀ।
ਸਮੱਗਰੀ
ਮੱਛੀ – ਅੱਧਾ ਕਿੱਲੋ
ਪਿਆਜ਼ – ਦੋ
ਸਾਬਤ ਧਨੀਆ – ਦੋ ਚੱਮਚ
ਸੁੱਕੀ ਲਾਲ ਮਿਰਚਾਂ – ਦੋ ਤੋਂ 10
ਗਿਰੀ – ਦੋ ਕੱਪ ਘਿਸੀ ਹੋਈ
ਅਦਰਕ – ਇੱਕ ਪੀਸ
ਇਮਲੀ – ਇੱਕ ਪੀਸ
ਹਰੀਆਂ ਮਿਰਚਾਂ – ਪੰਜ
ਨਾਰੀਅਲ ਪਾਣੀ – ਅੱਧਾ ਕੱਪ
ਤੇਲ – ਦੋ ਚੱਮਣ
ਗਰਮ ਮਸਾਲਾ – ਇੱਕ ਚੱਮਚ
ਹਲਦੀ – ਚੁਟਕੀ ਭਰ
ਨਮਕ ਸੁਆਦ ਅਨੁਸਾਰ
ਵਿਧੀ
ਸਭ ਤੋਂ ਪਹਿਲਾਂ ਪੈਨ ਵਿੱਚ ਦੋ ਚੱਮਚ ਤੇਲ ਪਾ ਕੇ ਗਰਮ ਕਰੋ। ਫ਼ਿਰ ਉਸ ਵਿੱਚ ਲਾਲ ਮਿਰਚਾਂ ਅਤੇ ਸਾਬਤ ਧਨੀਆ ਪਾ ਕੇ ਤੜਕਾ ਲਗਾਓ। ਦੂਜੇ ਪਾਸੇ ਇੱਕ ਕੌਲੀ ਵਿੱਚ ਪਾਣੀ ਗਰਮ ਕਰੋ, ਉਸ ਵਿੱਚ ਇਮਲੀ ਦਾ ਇੱਕ ਟੁੱਕੜਾ ਪਾ ਕੇ ਮਿਲਾਓ ਅਤੇ ਬਾਅਦ ਵਿੱਚ ਇਮਲੀ ਵਾਲਾ ਪਾਣੀ ਛਾਣ ਲਓ। ਹੁਣ ਫ਼ਰਾਈ ਕੀਤੀ ਹੋਈ ਲਾਲ ਮਿਰਚ, ਧਨੀਏ ਦਾ ਦਾਣੇ, ਇਮਲੀ ਦਾ ਪਾਣੀ, ਨਾਰੀਅਲ ਦਾ ਪਾਣੀ ਅਤੇ ਅਦਰਕ ਨੂੰ ਇਕੱਠੇ ਮਿਕਸੀ ਵਿੱਚ ਪਾ ਕੇ ਪੀਸੋ।
ਇੱਕ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਫ਼ਰਾਈ ਕਰੋ ਅਤੇ ਉਸ ਵਿੱਚ ਪੀਸਿਆ ਹੋਇਆ ਮਿਸ਼ਰਣ ਪਾ ਕੇ ਪਕਾਓ ਅਤੇ ਬਾਅਦ ਵਿੱਚ ਹਲਦੀ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾਓ। ਚੰਗੀ ਤਰ੍ਹਾਂ ਮਿਸ਼ਰਣ ਨੂੰ ਪਕਾ ਕੇ ਉਸ ਵਿੱਚ ਦੋ ਕੱਪ ਪਾਣੀ ਪਾ ਕੇ ਉਬਾਲੋ। ਅੱਗ ਨੂੰ ਤੇਜ਼ ਰੱਖ ਕੇ ਉਸ ਵਿੱਚ ਮੱਛੀ ਦੇ ਪੀਸ ਪਾਓ ਅਤੇ ਓਦੋਂ ਤੱਕ ਪਕਾਓ ਜਦੋਂ ਤੱਕ ਮੱਛੀ ਚੰਗੀ ਤਰ੍ਹਾਂ ਪੱਕ ਨਾ ਜਾਵੇ। ਇਸ ਦੇ ਨਾਲ ਤਿਆਰ ਹੈ ਤੁਹਾਡੇ ਲਈ ਖ਼ਾਸ ਫਿਸ਼ ਕੜ੍ਹੀ।










