ਬਣਾਉਣ ਲਈ ਸਮੱਗਰੀ
– ਗੋਲਗੱਪੇ – 10
– ਫ਼ਰੂਟੀ – 500 ਮਿ.ਲੀ.
– ਪੁਦੀਨਾ – 1/2 ਕੱਪ
– ਹਰਾ ਧਨੀਆ-1/2 ਕੱਪ
– ਹਰੀ ਮਿਰਚ – 4
– ਆਮਚੂਰ ਪਾਊਡਰ – 2 ਟੇਬਲਸਪੂਨ
– ਇਮਲੀ ਪਲਪ – 1 ਟੇਬਲਸਪੂਨ
– ਕਾਲੀ ਮਿਰਚ – 1 ਟੀ-ਸਪੂਨ
– ਕਾਲਾ ਨਮਕ – 1 ਟੀ-ਸਪੂਨ
– ਭੁੰਨਿਆ ਹੋਇਆ ਜ਼ੀਰਾ – 1 ਟੀ-ਸਪੂਨ
– ਨਿੰਬੂ ਦਾ ਰਸ – 1 ਟੇਬਲਸਪੂਨ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੁਦੀਨਾ, ਧਨੀਆ, ਭੁੰਨਿਆ ਹੋਇਆ ਜ਼ੀਰਾ, ਆਮਚੂਰ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਹਰੀ ਮਿਰਚ ਪਾ ਕੇ ਪੀਸ ਲਓ।
2. ਹੁਣ ਇਮਲੀ ਦੇ ਪਲਪ ਵਿੱਚ ਫ਼ਰੂਟੀ, ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਪੀਸੀ ਹੋਈ ਸਮੱਗਰੀ ਪਾ ਕੇ ਮਿਕਸ ਕਰ ਲਓ।
3. ਗੋਲਗੱਪਿਆਂ ਦਾ ਪਾਣੀ ਤਿਆਰ ਹੈ।










