ਸਮੱਗਰੀ
ਤੇਲ – 45 ਮਿਲੀਲਿਟਰ
ਸਰ੍ਹੋਂ ਦੇ ਬੀਜ – 1 ਚੱਮਚ
ਸਫ਼ੈਦ ਮਸੂਰ – 1 ਚੱਮਚ
ਛੋਲਿਆਂ ਦੀ ਦਾਲ – 1 ਚੱਮਚ
ਕਰੀ ਪੱਤੇ – 8-10
ਪਿਆਜ਼ – 115 ਗ੍ਰਾਮ
ਹਰੀ ਮਿਰਚ – 2
ਹਲਦੀ – 1/4 ਚੱਮਚ
ਟਮਾਟਰ – 100 ਗ੍ਰਾਮ
ਨਮਕ – 1 ਚੱਮਚ
ਬੈਂਗਣ – 350 ਗ੍ਰਾਮ
ਧਨੀਆ – ਸਜਾਵਟ ਲਈ
ਵਿਧੀ
1. ਇੱਕ ਪੈਨ ਵਿੱਚ 45 ਮਿਲੀਲਿਟਰ ਤੇਲ, 1 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਸਫ਼ੈਦ ਮਸੂਰ, 1 ਚੱਮਚ ਛੋਲਿਆਂ ਦੀ ਦਾਲ, 8-10 ਕਰੀ ਪੱਤੇ ਪਾ ਕੇ 2-3 ਮਿੰਟ ਤਕ ਪਕਾਓ।
2. 115 ਗ੍ਰਾਮ ਪਿਆਜ਼ ਪਾ ਕੇ ਹਲਕਾ ਗ਼ੁਲਾਬੀ ਹੋਣ ਤਕ ਭੁੰਨ ਲਓ।
3. 2 ਹਰੀਆਂ ਮਿਰਚਾਂ ਅਤੇ 1/4 ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਹਿਲਾ ਲਓ।
4. ਹੁਣ 100 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤਕ ਭੁੰਨੋ।
5. ਇਸ ਮਿਸ਼ਰਣ ਵਿੱਚ 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
6. 350 ਗ੍ਰਾਮ ਬੈਂਗਣ ਪਾ ਕੇ ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
7. ਇਸ ਨੂੰ ਢੱਕਣ ਨਾਲ ਢੱਕੋ ਅਤੇ 15 ਮਿੰਟ ਤਕ ਕੁੱਕ ਕਰੋ।
8. ਬਾਅਦ ‘ਚ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡੀ ਰੈਸਿਪੀ ਤਿਆਰ ਹੈ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।
—










