ਤੁਸੀਂ ਪਾਸਤਾ ਖਾਣ ਦਾ ਸ਼ੋਂਕ ਰੱਖਦੇ ਹੋ ਤਾਂ ਤੁਹਾਨੂੰ ਸਿਜਲਿੰਗ ਪਾਸਤਾ ਬਹੁਤ ਹੀ ਪਸੰਦ ਆਵੇਗਾ। ਇਹ ਉਹ ਇਟਾਲੀਅਨ ਪਾਸਤਾ ਹੈ, ਜਿਸ ਨੂੰ ਸਿਜ਼ਲਰਸ ਪਲੇਟ ‘ਚ ਰੱਖ ਕੇ ਬਣਾਇਆ ਜਾਂਦਾ ਹੈ। ਇਹ ਬਣਾਉਣ ‘ਚ ਬਹੁਤ ਹੀ ਸੌਖਾ ਹੁੰਦਾ ਹੈ। ਜੇਕਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਇਸ ‘ਚ ਚਿਕਨ ਸੌਸੇਜ ਦੀ ਵਰਤੋਂ ਨਾ ਕਰੋ। ਪਰ ਜੇਕਰ ਤੁਸੀਂ ਨਾਨ ਵੈਜ ਪਸੰਦ ਕਰਦੇ ਹੋ ਤਾਂ ਤੁਹਾਨੂੰ ਸਿਜਲਿੰਗ ਪਾਸਤਾ ਬਹੁਤ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਪਾਸਤਾ ਉਬਲਿਆ ਹੋਇਆ 1/4 ਪੈਕੇਟ, ਸ਼ਿਮਲਾ ਮਿਰਚ 1 ਪੀਸ, ਪਿਆਜ਼ 1 ਕੱਟਿਆ ਹੋਇਆ, ਤੇਲ ਵੱਡੇ 2 ਚਿਮਚੇ, ਲੂਣ ਸੁਆਦ ਅਨੁਸਾਰ, ਮਸਟਰਡ ਸੌਸ 1 ਛੋਟਾ ਚਿਮਚਾ, ਗਾਜਰ 1 ਕਟੀ ਹੋਈ। ਫਰੈਂਚ ਬੀਨਸ ਕੱਟੇ ਹੋਏ 6, ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ, ਚਿਕਨ ਸੌਸਜ਼ 2 ਜਾਂ 3, ਬੰਦਗੋਭੀ 1, ਆਲੂ 2 ਜਾਂ 3 ਕੱਟੇ ਹੋਏ। ਮੱਖਣ 2 ਵੱਡੇ ਚਿਮਚੇ।
ਵਿਧੀ
ਇਕ ਪੈਨ ‘ਚ 2 ਚਿਮਚੇ ਤੇਲ ਗਰਮ ਕਰੋ, ਇਸ ‘ਚ ਪਿਆਜ਼ ਅਤੇ ਸ਼ਿਮਲਾ ਮਿਰਚ ਪਾਓ। ਫਿਰ ਇਸ ‘ਚ ਲੂਣ ਪਾ ਕੇ 2 ਮਿੰਟ ਤੱਕ ਭੁੰਨੋ। ਇਸ ਤੋਂ ਬਾਅਦ ਪੈਨ ‘ਚ ਮਸਟਰਡ ਸੌਸ ਪਾਓ ਅਤੇ ਥੋੜ੍ਹਾ ਪਾਣੀ ਪਾ ਕੇ ਮਿਲਾਓ। ਹੁਣ ਇਸ ਨੂੰ ਕੱਢ ਕੇ ਇਕ ਭਾਂਡੇ ‘ਚ ਰੱਖ ਲਵੋ। ਫਿਰ ਇਕ ਪੈਨ ‘ਚ ਤੇਲ ਪਾ ਕੇ ਗਰਮ ਕਰੋ। ਇਸ ‘ਚ ਗਾਜਰ, ਫਰੈਂਚ ਬੀਨਸ, 1 ਛੋਟਾ ਚਿਮਚਾ ਤੇਲ, ਲੂਣ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਨੂੰ ਇਕ ਦੂਜੇ ਭਾਂਡੇ ‘ਚ ਕੱਢ ਲਵੋ। ਸੌਸੇਜ਼ ਦੇ ਤਿਰਛੇ ਆਕਾਰ ਦੇ ਸਲਾਈਸ ਕੱਟੋ ਅਤੇ ਭੂਰਾ ਹੋਣ ਤੱਕ ਭੁੰਨੋ। ਹੁਣ ਬੰਦਗੋਭੀ ਦੇ 3 ਪੱਤੇ ਕੱਢ ਕੇ ਰੱਖੋ। ਪੈਨ ‘ਚ ਪਕਿਆ ਪਾਸਤਾ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗਰਮ ਕਰੋ। ਸਿਜ਼ਲਰ ਪਲੇਟ ਨੂੰ ਲਕੜੀ ਦੇ ਬੇਸ ‘ਤੇ ਰੱਖੋ। ਬੰਦਗੋਭੀ ਦੇ ਪੱਤੇ ਸਿਜ਼ਲਰ ਪਲੇਟ ‘ਤੇ ਰੱਖੋ। ਇਕ ਪੱਤੇ ‘ਤੇ ਪਾਸਤਾ ਰੱਖੋ ਅਤੇ ਦੂਜੇ ਪੱਤੇ ‘ਤੇ ਸਬਜ਼ੀਆਂ ਰੱਖੋ, ਤੀਜੇ ਪੱਤੇ ‘ਤੇ ਸੌਸੇਜਸ ਰੱਖੋ। ਪੋਟੇਟੋ ਫਿਗਰਜ਼ ਅਤੇ ਸ਼ਿਮਲਾ ਮਿਰਚ ਪਿਆਜ਼ ਨੂੰ ਰੱਖੋ। ਇਸ ਤੋਂ ਬਾਅਦ ਇਸ ‘ਤੇ ਮੱਖਣ ਲਗਾ ਕੇ ਸਰਵ ਕਰੋ।










