ਸੈਂਡਵਿਚ ਖਾਣ ‘ਚ ਬਹੁਤ ਹੀ ਸੁਆਦ ਹੁੰਦਾ ਹੈ ਪਰ ਜੇਕਰ ਇਸ ‘ਚ ਮਸਾਲਾ ਪਾ ਦਿੱਤਾ ਜਾਵੇਂ ਤਾਂ ਇਸ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਸੈਂਡਵਿਚ ਮਸਾਲਾ ਬਣਾਉਣਾ ਬਹੁਤ ਹੀ ਸੌਖਾ ਹੁੰਦਾ ਹੈ।
ਇਸ ਨੂੰ ਬਣਾਉਣ ਲਈ ਰਸੋਈ ‘ਚ ਰੱਖੇ ਮਸਾਲਿਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਅਤੇ ਪਕਾਉਣ ‘ਚ 5-5 ਮਿੰਟ ਦਾ ਸਮੇਂ ਲਗਦਾ ਹੈ। ਆਓ ਜਾਣਦੇ ਹਾਂ ਸੈਂਡਵਿਚ ਮਸਾਲਾ ਪਾਊਡਰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ :- 1/2 ਕੱਪ ਜ਼ੀਰਾ, 2 ਚਿਮਚੇ ਲੌਂਗ, 2 ਚਿਮਚੇ ਕਾਲੀ ਮਿਰਚ ਪਾਊਡਰ, ਸੌਂਫ 4 ਚਿਮਚੇ, ਲੂਣ ਸੁਆਦ ਅਨੁਸਾਰ, ਅੰਬਚੂਰ 2 ਚਿਮਚੇ।
ਵਿਧੀ :- ਸਭ ਤੋਂ ਪਹਿਲਾਂ ਤਵੇ ‘ਤੇ ਜ਼ੀਰਾ ਪਾ ਕੇ ਭੁੰਨ ਲਵੋ। ਫਿਰ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਮਿਕਸੀ ‘ਚ ਪੀਸ ਲਵੋ। ਹੁਣ ਇਸ ਨੂੰ ਤੁਸੀਂ ਏਅਰ ਟਾਈਟ ਜ਼ਾਰ ‘ਚ ਬੰਦ ਕਰਕੇ ਇਸ ਦੀ ਵਰਤੋਂ ਕਰ ਸਕਦੇ ਹੋ।










