ਹੈਦਰਾਬਾਦੀ ਕੀਮਾ

imagesਸਮੱਗਰੀ
250 ਗ੍ਰਾਮਂ ਕੀਮਾ
2 ਂ ਟਮਾਟਰ
2 ਂ ਪਿਆਜ਼
2 ਛੋਟੇ ਚਮਚ ਂ ਧਨੀਆ ਪਾਊਡਰ
1/2 ਛੋਟਾ ਚਮਚ ਂ ਹਲਦੀ
ਲੋੜੀਂਦੇ ਂ ਆਲੂ
ਲੋੜੀਂਦਾ ਂ ਤੇਲ
ਥੋੜ੍ਹਾ ਜਿਹਾ ਂ ਗਰਮ ਮਸਾਲਾ ਪਾਊਡਰ
ਸਵਾਦ ਅਨੁਸਰਂ ਲਾਲ ਮਿਰਚ ਪਾਊਡਰ
ਸਵਾਦ ਅਨੁਸਾਰ ਂ ਲੂਣ
ਲੋੜੀਂਦਾਂ ਅਦਰਕ ਅਤੇ ਲਸਣ ਦਾ ਪੇਸਟ
ਥੋੜਾ ਜਿਹਾਂ ਧਨੀਆ ਪੱਤਾ
ਸਵਾਦ ਅਨੁਸਾਰਂ ਹਰੀ ਮਿਰਚ
ਵਿਧੀ
ਸਭ ਤੋਂ ਪਹਿਲਾਂ ਕੀਮੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਹੁਣ ਪਿਆਜ਼, ਹਰੀ ਮਿਰਚ ਅਤੇ ਟਮਾਟਰ ਨੂੰ ਬਰੀਕ ਕੱਟ ਲਓ। ਫ਼ਿਰ ਆਲੂਆਂ ਨੂੰ ਛਿੱਲ ਕੇ ਟੁਕੜਿਆਂ ‘ਚ ਕੱਟ ਲਓ।  ਉਸ ਤੋਂ ਬਾਅਦ ਕੜਾਈ ‘ਚ ਤੇਲ ਗਰਮ ਕਰੋ। ਹੁਣ ਇਸ ‘ਚ ਗਰਮ ਮਸਾਲਾ ਪਾਊਡਰ ਪਾ ਕੇ ਇਸ ਨੂੰ ਭੁੰਨੋ ਅਤੇ ਫ਼ਿਰ ਇਸ ‘ਚ ਬਰੀਕ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਪਾ ਕੇ ਇਨ੍ਹਾਂ ਨੂੰ ਭੁੰਨੋ। ਫ਼ਿਰ ਇਨ੍ਹਾਂ ‘ਚ ਅਦਰਕ ਅਤੇ ਲਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਹੁਣ ਹਲਦੀ, ਲਾਲ ਮਿਰਚ, ਧਨੀਆਂ ਪਾਊਡਰ ਨੂੰ ਇਨ੍ਹਾਂ ‘ਚ ਮਿਲਾਓ। ਫ਼ਿਰ ਇਨ੍ਹਾਂ ‘ਚ ਕੀਮਾ ਪਾ ਕੇ 15 ਮਿੰਟ ਤੱਕ ਭੁੰਨੋ। ਇਸ ਤੋਂ ਬਾਅਦ ਭੁੰਨੇ ਹੋਏ ਕੀਮੇ ਨੂੰ ਪਰੇਸ਼ਰ-ਕੁੱਕਰ ‘ਚ ਪਾ ਕੇ ਇੱਕ ਸੀਟੀ ਲਗਾਓ। ਇਸ ਤੋਂ ਬਾਅਦ ਇਨ੍ਹਾਂ ‘ਚ ਕੱਟੇ ਹੋਏ ਆਲੂ, ਟਮਾਟਰ ਅਤੇ ਲੂਣ ਪਾ ਕੇ ਇਕ ਹੋਰ ਸਿਟੀ ਲਗਵਾਓ ਤਾਂ ਕਿ ਆਲੂ ਚੰਗੀ ਤਰ੍ਹਾਂ ਗਲ਼ ਜਾਣ। ਹੁਣ ਇਸ ਨੂੰ ਕੱਟੇ ਹੋਏ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡਾ ਗਰਮ-ਗਰਮ ਹੈਦਰਾਬਾਦੀ ਕੀਮਾ ਤਿਆਰ ਹੈ।