ਸਮੱਗਰੀ : 8 ਅੰਡੇ, 1ਕਿਲੋ ਬਾਸਮਤੀ ਚੌਲ਼, 150 ਗ੍ਰਾਮ ਪਿਆਜ਼, 300 ਗ੍ਰਾਮ ਦੇਸੀ ਘਿਓ, 3 ਗ੍ਰਾਮ ਦਾਲਚੀਨੀ ਪਾਊਡਰ, 5 ਗ੍ਰਾਮ ਇਲਾਇਚੀ ਪਾਊਡਰ, 5 ਗ੍ਰਾਮ ਜ਼ੀਰਾ, 5 ਗ੍ਰਾਮ ਲਾਲ ਮਿਰਚ ਪਾਊਡਰ, 10 ਗ੍ਰਾਮ ਪੁਦੀਨਾ ਪੱਤੇ , ਹਰੀ ਮਿਰਚ, 10 ਗ੍ਰਾਮ ਕੱਟਿਆ ਹਰਾ ਧਨੀਆ, ਨਿੰਬੂ ਦਾ ਰਸ, ਅਦਰਕ ਲਸਣ ਦਾ ਪੇਸਟ।
ਰੈਸਪੀ
ਬਰਿਆਨੀ ਬਣਾਉਣ ਲਈ ਹਾਂਡੀ ਦੀ ਵਰਤੋਂ ਕਰਨਾ ਜ਼ਿਆਦਾ ਵਧੀਆ ਹੋਵੇਗਾ। ਹਾਂਡੀ ‘ਚ ਤੇਲ ਪਾ ਕੇ ਉਸ ‘ਚ ਜ਼ੀਰਾ ਪਾਓ ਫ਼ਿਰ ਉਸ ‘ਚ ਦਾਲ ਚੀਨੀ ਅਤੇ ਇਲਾਇਚੀ ਪਾਊਡਰ ਪਾਓ। ਅੰਡਿਆਂ ਨੂੰ ਚੰਗੀ ਤਰ੍ਹਾਂ ਨਾਲ ਫ਼ਰਾਈ ਕਰ ਲਓ ਅਤੇ ਉਸ ‘ਚ ਪਾ ਦਿਓ। ਫ਼ਿਰ 5 ਮਿੰਟ ਬਆਦ ਇਸ ‘ਚ ਅਦਰਕ ਲਸਣ ਦਾ ਪੇਸਟ ਅਤੇ ਦਹੀਂ ਪਾਓ। ਲਾਲ ਮਿਰਚ ਪਾਊਡਰ, ਧਨੀਆ, ਪੁਦੀਨੇ ਦੀਆਂ ਪੱਤੀਆਂ ਅਤੇ ਸੁਆਦ ਅਨੁਸਾਰ ਲੂਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਕ ਦੂਜੇ ਭਾਂਡੇ ‘ਚ ਪਾਣੀ ਉਬਾਲਓ ਅਤੇ ਉਸ ‘ਚ ਦਾਲ ਚੀਨੀ, ਇਲਾਇਚੀ ਅਤੇ ਲੂਣ ਪਾਓ, ਫ਼ਿਰ ਉਸ ‘ਚ ਕੱਚੇ ਚੌਲ਼ ਪਾ ਕੇ ਉਸ ਨੂੰ ਬਣਨ ਦਿਓ। ਹੁਣ ਇਕ ਬਰਤਨ ‘ਚ ਪਹਿਲਾਂ ਆਂਡੇ ਵਾਲੀ ਸਮੱਗਰੀ ਪਾਓ ਫ਼ਿਰ ਉਸ ਦੇ ਉਪਰੋ ਚੌਲ਼ਾਂ ਦੀ ਲੇਅਰ ਪਾਓ। ਉਸ ਦੇ ਉਪਰੋ ਕੱਟੀ ਹੋਈ ਹਰੀ ਮਿਰਚ, ਹਰਾ ਧਨੀਆ ਅਤੇ ਪੁਦੀਨਾ ਅਤੇ ਨਿੰਬੂ ਦਾ ਰਸ ਅਤੇ ਬਰਾਊਨ ਪਿਆਜ਼ ਪਾ ਕੇ ਸਜਾਓ। ਹੁਣ ਕੁਝ ਉਬਲੇ ਹੋਏ ਆਂਡੇ ਪਾ ਕੇ ਰਾਇਤੇ ਜਾਂ ਚਟਨੀ ਨਾਲ ਗਰਮ-ਗਰਮ ਪਰੋਸੋ।










