ਸਰਦੀਆਂ ਦਾ ਮੌਸਮ ਉਂਝ ਤਾਂ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਮੌਸਮ ਵਿੱਚ ਹੋਣ ਵਾਲੇ ਬਦਲਾਅ ਕਾਰਨ ਵਾਤਾਵਰਣ ‘ਚ ਮੌਜੂਦ ਵਾਇਰਸ ਵੀ ਕਾਫ਼ੀ ਤੇਜ਼ੀ ਨਾਲ ਸਰਗਰਮ ਹੋ ਜਾਂਦੇ ਹਨ, ਜੋ ਸਰਦੀ-ਜ਼ੁਕਾਮ ਤੇ ਖਾਂਸੀ ਨੂੰ ਸੱਦਾ ਦਿੰਦੇ ਹਨ। ਅਕਸਰ ਲੋਕ ਜ਼ੁਕਾਮ ਨੂੰ ਆਮ ਜਿਹੀ ਬੀਮਾਰੀ ਸਮਝ ਕੇ ਲਾਪਰਵਾਹੀ ਵਰਤਦੇ ਹਨ, ਜੋ ਬਾਅਦ ਵਿੱਚ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਜ਼ੁਕਾਮ ਦੀ ਸ਼ੁਰੂਆਤ ਨੱਕ ਤੋਂ ਹੁੰਦੀ ਹੈ ਪਰ ਬਾਅਦ ਵਿੱਚ ਹੌਲੀ-ਹੌਲੀ ਇਸ ਦਾ ਅਸਰ ਪੂਰੇ ਸਰੀਰ ‘ਚ ਹੋਣ ਲੱਗਦਾ ਹੈ। ਖਾਂਸੀ, ਸਰੀਰ ਦਰਦ ਸਭ ਇਸ ਤੋਂ ਬਾਅਦ ਹੀ ਸ਼ੁਰੂ ਹੁੰਦੇ ਹਨ। ਉਥੇ ਹੀ ਵੱਡਿਆਂ ਦੇ ਮੁਕਾਬਲੇ ਬੱਚੇ ਸਰਦੀ-ਜ਼ੁਕਾਮ ਦੀ ਲਪੇਟ ਵਿੱਚ ਛੇਤੀ ਆ ਜਾਂਦੇ ਹਨ ਕਿਉਂਕਿ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦਾ ਸਰੀਰ ਵਾਤਾਵਰਣ ‘ਚ ਹੋਣ ਵਾਲੇ ਬਦਲਾਅ ਨੂੰ ਝੱਲ ਨਹੀਂ ਸਕਦਾ, ਜਿਸ ਨਾਲ ਸਰਦੀ-ਜ਼ੁਕਾਮ ਦਾ ਅਸਰ ਸਰਦੀ-ਜ਼ੁਕਾਮ ਵਰਗੀ ਬੀਮਾਰੀ ਤੋਂ ਪੀੜਤ ਹੋ ਜਾਂਦਾ ਹੈ।
ਉਂਝ ਤਾਂ ਸਰਦੀ-ਖਾਂਸੀ ਤੋਂ ਛੁਟਕਾਰਾ ਪਾਉਣ ਲਈ ਦੇਸੀ ਨੁਸਖੇ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ, ਜਿਵੇਂ ਤੁਲਸੀ ਜਾਂ ਅਦਰਕ ਦੀ ਚਾਹ, ਅਦਰਕ ਦੇ ਰਸ ਵਿੱਚ ਸ਼ਹਿਦ ਦੀਆਂ 2-3 ਬੂੰਦਾਂ ਮਿਲਾ ਕੇ ਸੇਵਨ ਕਰਨ ਨਾਲ ਸਰਦੀ-ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ ਪਰ ਬੱਚੇ ਇਸ ਦਾ ਸੇਵਨ ਕਰਨ ਤੋਂ ਕਤਰਾਉਂਦੇ ਹਨ। ਉਥੇ ਹੀ ਕੰਮ ਵਿੱਚ ਰੁੱਝੇ ਹੋਣ ਕਾਰਨ ਤੇ ਛੇਤੀ ਠੀਕ ਹੋਣ ਦੀ ਚਾਹਤ ਵਿੱਚ ਲੋਕ ਬੱਚਿਆਂ ਨੂੰ ਘਰੇਲੂ ਨੁਸਖਿਆਂ ਦੀ ਥਾਂ ਮੈਡੀਕਲ ਸ਼ਾਪ ਤੋਂ ਮਿਲਣ ਵਾਲੇ ਲਿਕਵਿਡ ਸਿਰਪ ਜ਼ਿਆਦਾ ਦਿੰਦੇ ਹਨ ਤਾਂ ਕਿ ਉਹ ਛੇਤੀ ਠੀਕ ਹੋ ਜਾਣ ਪਰ ਦਵਾਈਆਂ ਦੀ ਗਲਤ ਵਰਤੋਂ ਠੀਕ ਕਰਨ ਦੀ ਥਾਂ ਉਨ੍ਹਾਂ ਦੀ ਸਿਹਤ ਵੀ ਵਿਗਾੜ ਸਕਦੀ ਹੈ। ਇਨ੍ਹਾਂ ਸਿਰਪ ਦਵਾਈਆਂ ਦੀ ਚੋਣ ਬਹੁਤ ਹੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਤੇ ਇਸ ਦਾ ਸੇਵਨ ਕਰਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਕੰਮ ‘ਚ ਰੁੱਝੇ ਹੋਣ ਕਾਰਨ ਜਾਂ ਲਾਪਰਵਾਹੀ ਕਾਰਨ ਅਕਸਰ ਅਸੀਂ ਦਵਾਈ ਦਿੰਦੇ ਸਮੇਂ ਕੁਝ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ। ਚਲੋ, ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਕਫ਼ ਤੇ ਕੋਲਡ ਦੀ ਦਵਾਈ ਦਿੰਦੇ ਸਮੇਂ ਕੀ ਕਰਨਾ ਚਾਹੀਦਾ ਹੈ ਤੇ
ਕੀ ਨਹੀਂ :-
ਦ ਜਲਦਬਾਜ਼ੀ ‘ਚ ਅਕਸਰ ਸਭ ਤੋਂ ਵੱਡੀ ਗਲਤੀ ਜੋ ਸਾਡੇ ਕੋਲੋਂ ਹੁੰਦੀ ਹੈ, ਉਹ ਦਵਾਈ ਦੀ ਐਕਸਪਾਇਰੀ ਡੇਟ ਨਾ ਪੜ੍ਹਨਾ। ਜੀ ਹਾਂ, ਸਭ ਤੋਂ ਪਹਿਲਾਂ ਓਵਰ-ਦਿ-ਕਾਊਂਟਰ ‘ਤੇ ਮਿਲਣ ਵਾਲੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਦਾ ਲੇਬਲ ਜ਼ਰੂਰ ਪੜ੍ਹੋ।
ਦ ਸਾਰੇ ਖੁਰਾਕ ਨਿਰਦੇਸ਼ਾਂ ਦੀ ਸਾਵਧਾਨੀ ਨਾਲ ਪਾਲਣਾ ਕਰੋ। ਜੇ 4 ਘੰਟੇ ਬਾਅਦ ਹੀ ਅਗਲੀ ਡੋਜ਼ ਦਾ ਨਿਰਦੇਸ਼ ਦਿੱਤਾ ਗਿਆ ਹੈ ਤਾਂ ਅਜਿਹਾ ਹੀ ਕਰੋ।
ਦ ਬੱਚੇ ਦੀ ਉਮਰ ਦੇ ਹਿਸਾਬ ਨਾਲ ਹੀ ਉਸ ਨੂੰ ਦਵਾਈ ਦਿਓ। ਇਸ ਦੇ ਨਾਲ ਜੋ ਲੱਛਣ ਬੱਚੇ ਵਿੱਚ ਦਿਖਾਈ ਦੇ ਰਹੇ ਹਨ। ਉਸ ਦੇ ਇਲਾਜ ਲਈ ਹੀ ਦਵਾਈ ਦਿਓ। ਇਸ ਤੋਂ ਇਲਾਵਾ ਹੋਰ ਦਵਾਈਆਂ ਬਿਲਕੁਲ ਨਾ ਦਿਓ। ਦਵਾਈ ਦੀ ਬੋਤਲ ਦੇ ਪਿੱਛੇ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ, ਇਸ ਲਈ ਪਹਿਲਾਂ ਦਿੱਤੇ ਨਿਰਦੇਸ਼ਾਂ ਬਾਰੇ ਚੰਗੀ ਤਰ੍ਹਾਂ ਜਾਣ ਲਓ।
ਦ ਦਵਾਈ ਦੀ ਖੁਰਾਕ ਦੇਣ ਲਈ ਕੱਪ ਜਾਂ ਕਿਸੇ ਚਮਚ ਦਾ ਹੀ ਇਸਤੇਮਾਲ ਕਰੋ, ਜੋ ਕਿ ਦਵਾਈ ਦੇ ਨਾਲ ਹੀ ਮਿਲਦੇ ਹਨ ਕਿਉਂਕਿ ਦਵਾਈ ਦੀ ਮਾਤਰਾ ਜ਼ਿਆਦਾ ਦੇਣ ‘ਤੇ ਬੱਚਿਆਂ ਨੂੰ ਲੋੜ ਤੋਂ ਵੱਧ ਨੀਂਦ ਆਵੇਗੀ।
ਦ ਜੇ ਬੱਚਿਆਂ ਨੂੰ ਦਵਾਈ ਦੀਆਂ 2 ਖੁਰਾਕਾਂ ਦੇਣ ਤੋਂ ਬਾਅਦ ਵੀ ਕੋਈ ਫ਼ਰਕ ਨਾ ਪਵੇ ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ।
ਦ ਇਕ ਹੀ ਸਮੇਂ ‘ਚ ਬੱਚਿਆਂ ਨੂੰ ਇਕੋ ਸਾਲਟ ਵਾਲੀਆਂ ਦੋ ਦਵਾਈਆਂ ਇਕੱਠੀਆਂ ਨਾ ਦਿਓ।
ਦ 20 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਐਸਪ੍ਰਿਨ ਜਾਂ ਐਸਪ੍ਰਿਨ ਭਰਪੂਰ ਉਤਪਾਦ ਨਹੀਂ ਦੇਣਾ ਚਾਹੀਦਾ। ਨਾ ਹੀ ਉਨ੍ਹਾਂ ਨੂੰ ਨੀਂਦ ਲੈਣ ਲਈ ਐਂਟੀਥੀਸਟੇਮਾਇਨਸ ਭਰਪੂਰ ਦਵਾਈਆਂ ਦਿਓ।










