ਸਪਾਇਸੀ ਪਨੀਰ

ਪਨੀਰ ਖਾਣ ਦੇ ਸ਼ੌਕੀਨ ਤਾਂ ਤਕਰੀਬਨ ਸਾਰੇ ਲੋਕ ਹੁੰਦੇ ਹਨ। ਜੋ ਘਰ ਵਿੱਚ ਮਹਿਮਾਨ ਆਉਣ ਵਾਲੇ ਹੋਣ ਤਾਂ ਖਾਸਤੋਰ ‘ਤੇ ਪਨੀਰ ਦੀ ਸਬਜ਼ੀ ਬਣਾਈ ਜਾਂਦੀ ਹੈ। ਤਾਂ ਕਿਉਂ ਨਾ ਟੇਸਟੀ ਅਤੇ ਸੁਆਦੀ ਪਨੀਰ ਬਣਾਇਆ ਜਾਵੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
1 ਚਮੱਚ ਤੇਸ
1/2 ਚਮੱਚ ਲਸਣ
1 ਚਮੱਚ ਹਰੀ ਮਿਰਚ
3 ਚਮੱਚ ਸਾਓਸ
3 ਚਮੱਚ ਚਿਲੀ ਸਾਓਸ
1/4 ਚਮੱਚ ਲਾਲ ਮਿਰਚ
1/4 ਚਮੱਚ ਕਾਲੀ ਮਿਰਚ
1 ਚਮੱਚ ਲਾਲ ਫ਼ਲੇਕਸ
1 ਚਮੱਚ ਚਾਟ ਮਸਾਲਾ
1 ਚਮੱਚ ਨਮਕ
2 ਚਮੱਚ ਪਨੀਰ ਬਟਰ
ਪਨੀਰ 500 ਗ੍ਰਾਮ
1 ਚਮੱਚ ਸਰੋਂ ਦਾ ਪੇਸਟ
ਬਣਾਉਣ ਦੀ ਵਿਧੀ
1. ਇੱਕ ਵੱਡੀ ਕੜਾਈ ਵਿੱਚ 1 ਵੱਡਾ ਚਮੱਚ ਤੇਲ ਗਰਮ ਕਰੋ। ਇਸ ਵਿੱਚ ਅਜਵਾਈਨ , ਲਸਣ ਅਤੇ ਹਰੀ ਮਿਰਚ ਮਿਲਾ ਕੇ 3 ਤੋਂ 5 ਮਿੰਟ ਲਈ ਭੁੰਨ ਲਓ ਜਦੋਂ ਤੱਕ ਇਹ ਸੁਨਿਹਰਾ ਨਾ ਹੋ ਜਾਵੇ।
2. ਫ਼ਿਰ ਇਸ ਵਿੱਚ 3 ਚਮੱਚ ਸਾਓਸ ਅਤੇ 2 ਚਮੱਚ ਚਿਲੀ ਸਾਓਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਫ਼ਿਰ 1/4 ਚਮੱਚ ਲਾਲ ਮਿਰਚ, ਕਾਲੀ ਮਿਰਚ, ਚਿਲੀ ਫ਼ਲੇਕਸ , ਚਾਟ ਮਸਾਲਾ , ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਇਸ ਤੋਂ ਬਾਅਦ 2 ਚਮੱਚ ਪੀਨਟ ਬਟਰ ਪਾ ਕੇ ਮਿਲਾਓ।
5. ਫ਼ਿਰ 500 ਗ੍ਰਾਮ ਪਨੀਰ ਇਸ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
6. ਫ਼ਿਰ 1 ਚਮੱਚ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਤੁਹਾਡਾ ਸਪਾਇਸੀ ਪਨੀਰ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।