ਗੋਭੀ, ਗਾਜਰ ਅਤੇ ਮੂਲੀ ਦਾ ਮਿਕਸਡ ਆਚਾਰ

ਸਰਦੀ ਦੇ ਮੌਸਮ ਵਿੱਚ ਗੋਭੀ, ਗਾਜਰ ਅਤੇ ਮੂਲੀ ਦਾ ਆਚਾਰ ਬਹੁਤ ਪਸੰਦ ਕੀਤਾ ਜਾਂਦਾ ਹੈ, ਅੱਸੀਂ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਜ਼ਰੂਰੀ ਸਮੱਗਰੀ
ਅੱਧਾ ਕਿਲੋ ਗੋਭੀ ਵੱਡੇ ਟੁੱਕਿੜਆਂ ਵਿੱਚ ਕੱਟੀ ਹੋਈ
ਅੱਧਾ ਕਿਲੋ ਗਾਜਰ, ਲੰਬੇ ਚੋਕੋਰ ਟੁੱਕੜਿਆਂ ਵਿੱਚ ਕੱਟੇ ਹੋਏ
ਅੱਧਾ ਕਿਲੋ ਮੂਲੀ ਲੰਬੇ ਚੋਕੋਰ ਟੁੱਕੜਿਆਂ ਵਿੱਚ ਕੱਟੀ ਹੋਈ
ਅੱਠ ਤੋਂ ਦੱਸ ਹਰੀ ਮਿਰਚ ਟੁੱਕੜਿਆਂ ਵਿੱਚ ਕੱਟੇ ਹੋਏ
ਅੱਧਾ ਕੱਪ ਸਰੋਂ ਦਾ ਤੇਲ
ਇੱਕ ਚੁਟਕੀ ਹੀਂਗ
ਦੋ ਵੱਡੇ ਚਮੱਚ ਸਰੋਂ ਪੀਸੀ ਹੋਈ
ਨਮਕ ਸੁਆਦ ਮੁਤਾਬਕ
ਅੱਧਾ ਛੋਟਾ ਚਮੱਚ ਲਾਲ ਮਿਰਚ ਪਾਊਡਰ ਪੀਸਿਆ ਹੋਇਆ
ਇੱਕ ਛੋਟਾ ਚਮੱਚ ਹਲਦੀ ਪਾਊਡਰ
ਤਿੰਨ ਛੋਟੇ ਚਮੱਚ ਨਿੰਬੂ ਦਾ ਰਸ
– ਦੋ ਕੱਪ ਪਾਣੀ
ਬਣਾਉਣ ਦੀ ਵਿਧੀ
1. ਇੱਕ ਪਤੀਲੇ ਜਾਂ ਬਰਤਨ ਵਿੱਚ ਪਾਣੀ ਅਤੇ ਇੱਕ ਚਮੱਚ ਨਮਕ ਮਿਲਾ ਕੇ ਗਰਮ ਹੋਣ ਲਈ ਰੱਖ ਦਿਓ।
2. ਜਦੋਂ ਇਸ ਵਿੱਚ ਉਬਾਲ ਆਉਣ ਲੱਗੇ ਤਾਂ ਕੱਟੀ ਹੋਈ ਸਬਜ਼ੀਆਂ ਪਾ ਦਿਓ ਅਤੇ 4-5 ਮਿੰਟ ਲਈ ਉਬਾਲੋ।
3. ਤਅ ਸਮੇਂ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ 10 ਮਿੰਟ ਤੱਕ ਉਬਾਲ ਕੇ ਰੱਖ ਦਿਓ।
4. ਇਸ ਤੋਂ ਬਾਅਦ ਸਬਜ਼ੀਆਂ ਨੂੰ ਛਾਣ ਕੇ ਭਾਂਡੇ ਵਿੱਚ ਕੱਢ ਲਓ।
5. ਇਸ ਨੂੰ ਦਿਨਭਰ ਧੁੱਪ ਵਿੱਚ ਰੱਖੋ।
6. ਦਿਨ ਭਰ ਧੁੱਪ ਵਿੱਚ ਸੁੱਖਾਉਣ ਦੇ ਬਾਅਦ, ਇੱਕ ਕੜਾਈ ਵਿੱਚ ਤੇਲ ਪਾ ਕੇ ਘੱਟ ਗੈਸ ‘ਤੇ ਤੇਲ ਗਰਮ ਕਰੋ।
7. ਜਦੋਂ ਤੇਲ ਗਰਮ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
8. ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਵਿੱਚ ਨਮਕ ਸਰੋਂ ਦਾ ਤੇਲ, ਹੀਂਗ,ਹਲਦੀ, ਲਾਲ ਮਿਰਚ ਪਾਊਡਰ ਅਤੇ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
9. ਫ਼ਿਰ ਇਸ ਵਿੱਚ ਨਿੰਬੂ ਦਾ ਰਸ ਪਾ ਕੇ ਇੱਕ ਵਾਰ ਚੰਗੀ ਤਰ੍ਹਾਂ ਨਾਲ ਮਿਲਾ ਲਓ।
10. ਫ਼ਿਰ ਇਸ ਨੂੰ ਕੱਚ ਦੀ ਬਰਨੀ ਵਿੱਚ ਭਰ ਕੇ 2 ਤੋਂ 3 ਘੰਟੇ ਤੱਕ ਧੁੱਪ ਵਿੱਚ ਰੱਖੋ।
11. ਤਿਆਰ ਹੈ ਗਾਜਰ, ਗੋਭੀ ਅਤੇ ਮੂਲੀ ਦਾ ਮਿਕਸ ਆਚਾਰ। ਇਸ ਨੂੰ ਰੋਟੀ, ਦਾਲ, ਚਾਵਲ ਦੇ ਨਾਲ ਖਾਓ।