ਬਲੈਕ ਪੈਂਥਰ ਫ਼ਰੋਜ਼ਨ ਡਰਿੰਕ

ਗਰਮੀ ਵਿੱਚ ਜੇਕਰ ਮਹਿਮਾਨ ਆ ਜਾਣ ਤਾਂ ਅਕਸਰ ਲੋਕ ਉਨ੍ਹਾਂ ਨੂੰ ਕੋਲਡ ਡਰਿੰਕ ਜਾਂ ਨਿੰਬੂ ਪਾਣੀ ਹੀ ਸਰਵ ਕਰਦੇ ਹਨ। ਜੇਕਰ ਅੱਜ ਆਪਣੇ ਮਹਿਮਾਨਾਂ ਲਈ ਕੁਝ ਸਪੈਸ਼ਲ ਡਰਿੰਕ ਸਰਵ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਬਲੈਕ ਪੈਂਥਰ ਫ਼ਰੋਜ਼ਨ ਡਰਿੰਕ ਬਣਾ ਕੇ ਪਿਲਾਓ। ਇਹ ਉਨ੍ਹਾਂ ਨੂੰ ਬਹੁਤ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ_
ਸਿੰਪਲ ਸਿਰਪ
ਬੈਂਗਨੀ ਚੀਨੀ
ਬਰਫ਼ – 1 ਕੱਪ
ਨਿੰਬੂ ਸੋਡਾ – 380 ਮਿਲੀਲੀਟਰ
ਚੀਨੀ – 125 ਗ੍ਰਾਮ
ਨਾਰੀਅਲ ਸਿਰਪ – 1 ਚੱਮਚ
ਬਲਿਊ ਰਾਸਪਬੇਰੀ ਨਿੰਬੂ ਪਾਣੀ – 1/2 ਚੱਮਚ
ਓਰਗੇਨਿਕ ਫ਼ੂਡ ਕਲਰ – 5 ਬੂੰਦਾਂ
ਚੈਰੀ – ਗਾਰਨਿਸ਼ ਲਈ
ਪੁਦੀਨਾ – ਗਾਰਨਿਸ਼ ਲਈ
ਵਿਧੀ_
1. ਗਿਲਾਸ ਦੀ ਰਿਮ ਨੂੰ ਸਿੰਪਲ ਸਿਰਪ ‘ਚ ਡਿਪ ਕਰਕੇ ਬੈਂਗਨੀ ਸੈਡਿੰਗ ਚੀਨੀ ‘ਚ ਡਿਪ ਕਰੋ ਅਤੇ ਇੱਕ ਪਾਸੇ ਰੱਖ ਦਿਓ।
2. ਬਲੈਂਡਰ ਵਿੱਚ 1 ਕੱਪ ਬਰਫ਼, 380 ਮਿਲੀਲੀਟਰ ਨਿੰਬੂ ਸੋਡਾ, 125 ਗ੍ਰਾਮ ਚੀਨੀ, 1 ਚੱਮਚ ਨਾਰੀਅਲ ਸਿਰਪ, 1/2 ਚੱਮਚ ਬਲਿਊ ਰਸਬੇਰੀ ਨਿੰਬੂ ਪਾਣੀ, 5 ਬੂੰਦ ਓਰਗੇਨਿਕ ਫ਼ੂਡ ਕਲਰ ਦੀਆਂ ਪਾ ਕੇ ਬਲੈਂਡ ਕਰੋ।
3. ਹੁਣ ਬਲੈਂਡ ਕੀਤੇ ਮਿਸ਼ਰਣ ਨੂੰ ਗਿਲਾਸ ‘ਚ ਪਾਓ।
4. ਫ਼ਿਰ ਇਸ ਨੂੰ ਚੈਰੀ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।
5. ਬਲੈਕ ਪੈਂਥਰ ਫ਼੍ਰੋਜ਼ਨ ਡ੍ਰਿੰਕ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।