ਨਾਸ਼ਤੇ ‘ਚ ਅੰਡਾ ਖਾਣ ਤੋਂ ਪਹਿਲਾਂ ਜਾਣ ਲਓ ਇਸ ਦੇ ਨੁਕਸਾਨ

ਅੰਡੇ ਦੀ ਵਰਤੋਂ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਹ ਪ੍ਰੋਟੀਨ ਦਾ ਸਭ ਤੋਂ ਬਿਹਤਰ ਸਰੋਤ ਹੈ। ਇਸ ‘ਚ ਮੌਜੂਦ ਕੈਲਸ਼ੀਅਮ, ਓਮੇਗਾ 3 ਫ਼ੈਟੀ ਐਸਿਡ, ਵਿਟਾਮਿਨ ਬੀ 6, ਫ਼ੋਲੇਟ,ਵਿਟਾਮਿਨ ਬੀ ਅਤੇ ਹੋਰ ਪੋਸ਼ਕ ਤੱਤ ਸਰੀਰ ਨੂੰ ਭਰਪੂਰ ਮਾਤਰਾ ‘ਚ ਊਰਜਾ ਦਿੰਦੇ ਹਨ। ਕਈ ਲੋਕ ਰੋਜ਼ਾਨਾ ਨਾਸ਼ਤੇ ‘ਚ ਅੰਡੇ ਦੀ ਵਰਤੋਂ ਕਰਦੇ ਹਨ। ਕੁਝ ਲੋਕ ਅੰਡੇ ਦੀ ਕੱਚੀ ਜਰਦੀ ਖਾਂਦੇ ਹਨ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦੀ ਹੈ। ਕਈ ਲੋਕ ਰੋਜ਼ਾਨਾ ਨਾਸ਼ਤੇ ‘ਚ ਅੰਡੇ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਸਰੀਰ ਨੂੰ ਫ਼ਾਇਦੇ ਦੇ ਨਾਲ-ਨਾਲ ਕਈ ਨੁਕਸਾਨ ਵੀ ਹੁੰਦੇ ਹਨ। ਜੀ ਹਾਂ ਜ਼ਿਆਦਾ ਅੰਡੇ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਨਾਸ਼ਤੇ ‘ਚ ਰੋਜ਼ਾਨਾ ਅੰਡਾ ਖਾਣ ਤੋਂ ਪਹਿਲਾਂ ਇਸ ਦੇ ਫ਼ਾਇਦੇ ਅਤੇ ਨੁਕਸਾਨ ਜ਼ਰੂਰ ਜਾਣ ਲਓ।
ਅੰਡਾ ਖਾਣ ਦੇ ਫ਼ਾਇਦੇ
1. ਤੇਜ਼ ਅੱਖਾਂ ਦੀ ਰੌਸ਼ਨੀ
ਜੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਰਹੀ ਹੈ ਤਾਂ ਡਾਇਟ ‘ਚ ਅੰਡਾ ਸ਼ਾਮਲ ਕਰੋ। ਇਸ ‘ਚ ਮੌਜੂਦ ਵਿਟਾਮਿਨ ਏ, ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਵਾਲ ਵੀ ਮਜ਼ਬੂਤ ਕਰਦਾ ਹੈ।

2. ਬ੍ਰੈਸਟ ਕੈਂਸਰ ਤੋਂ ਬਚਾਅ
ਔਰਤਾਂ ਲਈ ਅੰਡੇ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।

3. ਗਰਭ ਅਵਸਥਾ ‘ਚ ਫ਼ਾਇਦੇਮੰਦ
ਗਰਭਵਤੀ ਔਰਤਾਂ ਨੂੰ ਆਪਣੀ ਡਾਈਟ ‘ਚ ਅੰਡੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਮਾਂ ਅਤੇ ਬੱਚੇ ਦੋਹਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ।

4. ਭਾਰ ਨੂੰ ਕੰਟਰੋਲ ਕਰੇ
ਨਾਸ਼ਤੇ ‘ਚ ਅੰਡਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਤੁਸੀਂ ਓਵਰਈਟਿੰਗ ਕਰਨ ਤੋਂ ਬਚਦੇ ਹੋ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ।

5. ਮਜ਼ਬੂਤ ਪਾਚਨ ਤੰਤਰ
ਅੰਡੇ ‘ਚ ਮੌਜੂਦ ਸੇਲੇਨਿਯਮ ਥਾਈਰਾਈਡ ਹਾਰਮੋਨਸ ਨੂੰ ਵਿਨਿਯਮਿਤ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਪ੍ਰਤੀਰੋਧਕ ਸ਼ਮਤਾ ਵਧਦੀ ਹੈ।

ਅੰਡਾ ਖਾਣ ਦੇ ਨੁਕਸਾਨ
1. ਅੰਡੇ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਪਕਾ ਕੇ ਖਾਓ। ਅੱਧਪੱਕੇ ਅੰਡੇ ਦੀ ਵਰਤੋਂ ਕਰਨ ਨਾਲ ਫ਼ੂਡ ਪੁਆਇਜ਼ਨਿੰਗ ਅਤੇ ਪਾਚਨ ਸੰਬੰਦੀ ਸਮੱਸਿਆ ਵੀ ਹੋ ਸਕਦੀ ਹੈ।
2. ਇੱਕ ਰਿਸਰਚ ਮੁਤਾਬਕ ਹਫ਼ਤੇ ‘ਚ ਤਿੰਨ ਤੋਂ ਜ਼ਿਆਦਾ ਅੰਡਿਆਂ ਦੀ ਵਰਤੋਂ ਕਰਨ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
3. ਜ਼ਿਆਦਾ ਅੰਡੇ ਦੀ ਵਰਤੋਂ ਕਰਨ ਨਾਲ ਲਕਵਾ, ਪੈਰਾਂ ‘ਚ ਦਰਦ ਆਦਿ ਸਮੱਸਿਆ ਹੋ ਸਕਦੀ ਹੈ।
4. ਡਾਇਬਿਟੀਜ਼ ਦੇ ਮਰੀਜ਼ ਨੂੰ ਅੰਡੇ ਦਾ ਪੀਲਾ ਹਿੱਸਾ ਨਹੀਂ ਖਾਣਾ ਚਾਹੀਦਾ। ਅੰਡੇ ਦੇ ਪੀਲੇ ਹਿੱਸੇ ‘ਚ ਕੋਲੈਸਟਰੋਲ ਜ਼ਿਆਦਾ ਹੁੰਦਾ ਹੈ ਜੋ ਕਿ ਦਿਲ ਲਈ ਹਾਨੀਕਾਰਕ ਹੁੰਦਾ ਹੈ।