ਪਰੌਂਠੇ ਦਾ ਨਾਮ ਸੁਣਦੇ ਹੀ ਸਵੇਰੇ ਦੀ ਭੁੱਖ ਦੁੱਗਣੀ ਹੋ ਜਾਂਦੀ ਹੈ। ਜੇਕਰ ਤੁਸੀਂ ਬੱਚਿਆਂ ਅਤੇ ਵੱਡਿਆਂ ਨੂੰ ਹੈਲਦੀ ਅਤੇ ਯੰਮੀ ਨਾਸ਼ਤਾ ਕਰਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਬਟਰ ਚਿਕਨ ਪਰੌਂਠਾ ਬਣਾ ਕੇ ਖਿਲਾਓ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ_
(ਆਟੇ ਲਈ)
ਕਣਕ ਦਾ ਆਟਾ – 325 ਗ੍ਰਾਮ
ਨਮਕ – 1/4 ਚੱਮਚ
ਤੇਲ – 1 ਚੱਮਚ
ਪਾਣੀ – 220 ਮਿਲੀਲੀਟਰ
(ਸਟਫ਼ਿੰਗ ਲਈ)
ਕੀਮਾ ਚਿਕਨ – 400 ਗ੍ਰਾਮ
ਨਮਕ – 1/2 ਚੱਮਚ
ਕਾਲੀ ਮਿਰਚ ਪਾਊਡਰ – 1/2 ਚੱਮਚ
ਨਿੰਬੂ ਦਾ ਰਸ – 1 ਚੱਮਚ
ਮੱਖਣ – 2 ਚੱਮਚ
ਅਦਰਕ-ਲਸਣ ਦਾ ਪੇਸਟ – 2 ਚੱਮਚ
ਹਰੀ ਮਿਰਚ – 2 ਚੱਮਚ
ਟਮਾਟਰ ਪਿਊਰੀ – 250 ਗ੍ਰਾਮ
ਲਾਲ ਮਿਰਚ – 2 ਚੱਮਚ
ਚੀਨੀ – 2 ਚੱਮਚ
ਕਾਜੂ ਦਾ ਪੇਸਟ – 2 ਚੱਮਚ
ਗਰਮ ਮਸਾਲਾ – 2 ਚੱਮਚ
ਫ਼ਰੈਸ਼ ਕਰੀਮ – 2 ਚੱਮਚ
ਸੁੱਕੀ ਮੇਥੀ ਦੀਆਂ ਪੱਤੀਆਂ – 2 ਚੱਮਚ
ਧਨੀਆ – 2 ਚੱਮਚ
ਨਮਕ – 1 ਚੱਮਚ
ਕਣਕ ਦਾ ਆਟਾ – ਵੇਲਣ ਲਈ
ਤੇਲ – ਬਰਸ਼ਿੰਗ ਲਈ
ਵਿਧੀ_
(ਆਟੇ ਲਈ)
1. ਸਭ ਤੋਂ ਪਹਿਲਾਂ ਬਾਊਲ ਵਿੱਚ 325 ਗ੍ਰਾਮ ਕਣਕ ਦਾ ਆਟਾ, 1/4 ਚੱਮਚ ਨਮਕ, 1 ਚੱਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
(ਸਟਫ਼ਿੰਗ ਲਈ)
1. ਦੂਜੇ ਬਾਊਲ ਵਿੱਚ 400 ਗ੍ਰਾਮ ਕੀਮਾ ਚਿਕਨ, 1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਪਾਊਡਰ, 1 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ 20 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ ਵਿੱਚ 2 ਚੱਮਚ ਮੱਖਣ ਗਰਮ ਕਰੋ ਅਤੇ 2 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਪਕਾਓ।
3. ਹੁਣ 2 ਚੱਮਚ ਹਰੀ ਮਿਰਚ ਪਾਓ ਅਤੇ ਹਿਲਾਓ।
4. ਫ਼ਿਰ ਇਸ ਵਿੱਚ 250 ਗ੍ਰਾਮ ਟਮਾਟਰ ਪਿਊਰੀ ਮਿਲਾ ਕੇ 3 ਤੋਂ 5 ਮਿੰਟ ਤੱਕ ਪੱਕਣ ਦਿਓ।
5. ਇਸ ਤੋਂ ਬਾਅਦ ਇਸ ਵਿੱਚ 2 ਚੱਮਚ ਲਾਲ ਮਿਰਚ, 2 ਚੱਮਚ ਚੀਨੀ, 2 ਚੱਮਚ ਕਾਜੂ ਦਾ ਪੇਸਟ, 2 ਚੱਮਚ ਗਰਮ ਮਸਾਲਾ ਮਿਲਾਓ।
6. ਹੁਣ ਮਸਾਲੇਦਾਰ ਚਿਕਨ ਮਿਕਸ ਕਰੋ ਅਤੇ ਬਾਅਦ ਵਿੱਚ 2 ਚੱਮਚ ਫ਼ਰੈੱਸ਼ ਕਰੀਮ, 2 ਚੱਮਚ ਸੁੱਕੀ ਮੇਥੀ ਦੀਆਂ ਪੱਤੀਆਂ, 2 ਚੱਮਚ ਧਨੀਆ, 1 ਚੱਮਚ ਨਮਕ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
7. ਇਸ ਨੂੰ ਪਕਾਉਣ ਤੋਂ ਬਾਅਦ ਇੱਕ ਪਾਸੇ ਰੱਖ ਦਿਓ।
(ਬਾਕੀ ਦੀ ਤਿਆਰੀ)
8. ਗੁੰਨੇ ਹੋਏ ਆਟੇ ‘ਚੋਂ ਕੁਝ ਹਿੱਸਾ ਲੈ ਕੇ ਇਸ ਦੀਆਂ ਲੋਈਆਂ ਬਣਾਓ।
9. ਹੁਣ ਲੋਈਆਂ ਨੂੰ ਹੱਥਾਂ ਨਾਲ ਥੋੜ੍ਹਾ ਫ਼ੈਲਾਓ ਅਤੇ ਇਸ ‘ਤੇ ਕੁਝ ਚੱਮਚ ਤਿਆਰ ਕੀਤੇ ਸਟਫ਼ਿੰਗ ਮਿਸ਼ਰਣ ਦੇ ਪਾ ਕੇ ਇਸ ਦੇ ਕਿਨਾਰਿਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਬੰਦ ਕਰੋ, ਤਾਂ ਕਿ ਸਟਫ਼ਿੰਗ ਮਿਸ਼ਰਣ ਬਾਹਰ ਨਾ ਨਿਕਲ ਪਾਵੇ।
10. ਫ਼ਿਰ ਇਸ ਨੂੰ ਥੋੜ੍ਹਾ-ਜਿਹਾ ਹੱਥਾਂ ਨਾਲ ਫ਼ੈਲਾਓ ਅਤੇ ਬਾਅਦ ‘ਚ ਵੇਲਣੇ ਨਾਲ ਪਰੌਂਠੇ ਦੀ ਤਰ੍ਹਾਂ ਬੇਲ ਲਓ।
11. ਤਵੇ ਨੂੰ ਗਰਮ ਕਰਕੇ ਉਸ ‘ਤੇ ਪਰੌਂਠਾ ਪਾ ਕੇ ਘੱਟ ਗੈਸ ‘ਤੇ ਤਿੰਨ ਮਿੰਟ ਤੱਕ ਸੇਂਕ ਲਓ। ਹੁਣ ਇਸ ਨੂੰ ਪਲਟੋ ਅਤੇ ਇਸ ‘ਤੇ ਤੇਲ ਪਾ ਕੇ ਫ਼ੈਲਾ ਲਓ। ਇਸ ਨੂੰ ਘੱਟ ਗੈਸ ‘ਤੇ ਸੇਕੋ।
12. ਹੁਣ ਇਸ ਨੂੰ ਪਲਟ ਕੇ ਦੋਬਾਰਾ ਤੇਲ ਫ਼ੈਲਾਓ ਅਤੇ ਘੱਟ ਸੇਕ ‘ਤੇ ਇਸ ਨੂੰ ਬਰਾਊਨ ਹੋਣ ਤੱਕ ਪਕਾਓ।
13. ਬਟਰ ਚਿਕਨ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਸਾਓਸ ਨਾਲ ਸਰਵ ਕਰੋ।










