ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਇੰਟਰਨੈਟ ਦੀ ਆਮਦ ਨੇ ਸੰਚਾਰ ਮਾਧਿਅਮ ਨੂੰ ਇਕ ਨਵੇਂ ਦੌਰ ਵਿਚ ਦਾਖਲ ਕਰ ਦਿੱਤਾ ਸੀ। ਇੰਟਰਨੈਟ ਦੇ ਕੱਨੇੜੇ ਚੜ੍ਹ ਕੇ ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਸੱਚਮੁਚ ਹੀ ਮੁੱਠੀ ਵਿਚ ਬੰਦ ਕਰ ਦਿੱਤਾ। ਸੋਸ਼ਲ ਮੀਡੀਆ ਨੇ ਹੋਰ ਖੇਤਰਾਂ ਦੇ ਨਾਲ ਨਾਲ ਰਾਜਨੀਤੀ ਦਾ ਰੂਪ ਵੀ ਬਦਲ ਕੇ ਰੱਖ ਦਿੱਤਾ ਹੈ। ਇਕ ਸਮਾਂ ਸੀ ਜਦੋਂ ਸਿਆਸੀ ਲੋਕਾਂ ਨੂੰ ਸੁਣਨ ਲਈ ਲੋਕ...
ਗੁਰਦੁਆਰਾ ਇਕ ਅਜਿਹਾ ਸ਼ਬਦ ਹੈ, ਜਿਸਦਾ ਨਾਮ ਜੁਬਾਨ 'ਤੇ ਆਉਣ ਨਾਲ ਹਰ ਸਿੱਖ ਦਾ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ। ਗੁਰਦੁਆਰੇ ਦਾ ਸ਼ਾਬਦਿਕਅਰਥ ਹੈ 'ਗੁਰੂ ਦਾ ਦੁਆਰ'। ਸਿੱਖਾਂ ਵਿੱਚ ਗੁਰਦੁਆਰੇ ਨੂੰ ਗੁਰੂ ਦਾ ਘਰ ਮੰਨਿਆ ਜਾਂਦਾ ਹੈ। ਗੁਰਦੁਆਰਾ ਗੁਰੂ ਅਸਥਾਨ ਹੈ। ਜਦੋਂ ਕਿਸੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਅਤੇ ਨਿਸ਼ਾਨ ਸਾਹਿਬ ਲਗਾ...
''ਬਾਬਿਓ, ਵਕਤ ਸਿਰ ਪਹੁੰਚ ਜਾਣਾ। ਅੱਜ ਤੁਹਾਡਾ ਰੂਬਰੂ ਰੱਖਿਆ ਹੈ'' ਜਰਨੈਲ ਸਿੰਘ ਆਰਟਿਸਟ ਦਾ ਫ਼ੋਨ ਸੀ। ਜਰਨੈਲ ਸਿੰਘ ਆਰਟਿਸਟ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਇੱਥ ਹੈ। 35 ਕੁ ਵਰ੍ਹੇ ਪਹਿਲਾਂ ਡਾ. ਆਤਮ ਹਮਰਾਹੀ ਦੇ ਨਾਲ ਮੈਂ ਜਰਨੈਲ ਸਿੰਘ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਨੂੰ ਮਿਲਣ ਗਿਆ ਸੀ। ਉਸੇ ਦਿਨ ਜਰਨੈਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਜਰਨੈਲ ਦੇ ਪਿਤਾ ਸ....
ਹਿੰਦੋਸਤਾਨ ਦੇ ਬਲਾਤਕਾਰੀ ਬਾਬੇ ਅੱਜਕਲ੍ਹ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਰ ਰੋਜ਼ ਕਲਯੁਗੀ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਲੋਕ ਇਹਨਾਂ ਵਿਰੁੱਧ ਆਪਣੇ ਦਬਾਏ ਹੋਏ ਜਜ਼ਬਾਤਾਂ ਨੂੰ ਜੁਬਾਨ ਦੇ ਰਹੇ ਹਨ। ਤਾਜ਼ਾ ਕੇਸ ਰਾਜਸਥਾਨ ਦੇ ਬਾਬਾ ਕੌਸ਼ਲੇਂਦਰ ਫ਼ਲਾਹਰੀ ਮਹਾਰਾਜ ਦੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹੋਣ ਨਾਲ ਸਬੰਧਤ ਹੈ। ਇਸ ਬਾਬੇ ਦੀ ਕਹਾਣੀ 1988 ਵਿੱਚ ਆਰੰਭ ਹੁੰਦੀ...
ਹਿੰਦੋਸਤਾਨ 15 ਅਗਸਤ 1947 ਨੂੰ ਸਿਰਫ਼ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਂਮ ਬਦਲਿਆ ਸੀ ਅਤੇ ਰਾਜ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਈ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਮ ਹੋਇਆ ਸੀ। ਦੇਸ਼ ਦੇ ਲੋਕਾਂ ਵਿੱਚ ਚਾਅ ਅਤੇ ਉਤਸ਼ਾਹ ਸੀ। ਇਹ ਚਾਅ ਸੀ ਸੱਤਾ ਆਮ ਲੋਕਾਂ...
ਗੁਰਚਰਨ ਸਿੰਘ ਪੱਬਾਰਾਲੀ ਪੇਸ਼ੇ ਵਜੋਂ ਥਾਣੇਦਾਰ ਹੈ। ਸੂਰਤ ਵੀ ਥਾਣੇਦਾਰਾਂ ਵਰਗੀ ਹੈ ਪਰ ਬੋਲ ਬੜੇ ਮਿੱਠੇ ਹਨ। ਜਦੋਂ ਗਾਉਂਦਾ ਹੈ ਤਾਂ ਸਮਾਂ ਬੰਨ੍ਹ ਦਿੰਦਾ ਹੈ। ਬਹੁਤ ਸੰਵੇਦਨਸ਼ੀਲ ਲੇਖਕ ਹੈ, ਮਿੱਤਰ ਹੈ, ਭਰਾ ਹੈ, ਪਤੀ ਹੈ, ਧੀਆਂ ਦਾ ਬਾਪ ਹੈ। ਗੰਲ ਕੀ ਵਧੀਆ ਇਨਸਾਨ ਹੈ। ਵਧੀਆ ਇਨਸਾਨ ਹੀ ਵਧੀਆ ਸਿਰਜ ਸਕਦਾ ਹੈ। ਸ਼ਾਇਦ ਇਸੇ ਕਾਰਨ ਉਸਦੀ ਕਲਮ ਨੇ 'ਨੈਤਿਕ ਕਦਰਾਂ...
ਤੁਹਾਨੂੰ ਬਾਬਾ ਜੀ ਯਾਦ ਕਰਦੇ ਨੇ ਹੰਸਾਲੀ ਵਾਲੇ। ਮੈਨੂੰ ਇਕ ਸੁਰੱਖਿਆ ਗਾਰਡ ਨੇ ਆ ਕੇ ਕਿਹਾ। ਇਹ ਸੁਰੱਖਿਆ ਗਾਰਡ ਆਪਣੀ ਬੇਟੀ ਦੇ ਦਾਖਲੇ ਦੇ ਸਿਲਸਿਲੇ ਵਿਚ ਆਇਆ ਸੀ। ਉਹ ਕੁਝ ਮਾਫ਼ੀ ਚਾਹੁੰਦਾ ਸੀ ਪਰ ਮੈਂ ਉਸਨੂੰ ਸਮਝਾਇਆ ਕਿ ਮੈਂ ਯੂਨੀਵਰਸਿਟੀ ਦੇ ਕਾਨੂੰਨ ਬਦਲ ਨਹੀਂ ਸਕਦਾ ਅਤੇ ਫ਼ੀਸ ਮਾਫ਼ ਕਰਨਾ ਮੇਰੇ ਹੱਥ ਵਿਚ ਨਹੀਂ। ਨਾ ਹੀ ਕੇਂਦਰੀ ਸਰਕਾਰ ਵੱਲੋਂ ਅਨੁਸੂਚਿਤ...
ਅੱਜ ਸਵੇਰੇ ਕੈਲਗਰੀ ਤੋਂ ਚੱਲ ਕੇ ਸ਼ਾਮ ਤੱਕ ਸੈਕਸਟੂਨ ਪਹੁੰਚ ਗਏ। ਮੈਂ ਸੈਕਸਟੂਨ ਵਿੱਚ ਹੋ ਰਹੇ ਪੰਜਾਬੀ ਹਾਸ ਵਿਅੰਗ ਨਾਟਕ 'ਲਾਫ਼ਟਰ ਮੇਲ ਇਨ ਦੀ ਟਾਊਨ' ਵੇਖਣਾ ਚਾਹੁੰਦਾ ਸੀ। ਇਸ ਪਲੇਅ ਦੇ ਕੁਝ ਕਲਾਕਾਰ ਪਹਿਲਾਂ ਗੁਰਚੇਤ ਚਿੱਤਰਕਾਰ ਦੀ ਟੀਮ ਦੇ ਮੈਂਬਰ ਬਣ ਕੇ ਕੈਨੇਡਾ ਵਿੱਚ ਨਾਟਕਾਂ ਦਾ ਮੰਚਨ ਕਰ ਚੁੱਕੇ ਸਨ। ਫ਼ਿਰ ਜਿਵੇਂ ਅਕਸਰ ਹੁੰਦਾ ਹੈ, ਇਹਨਾਂ ਵਿੱਚੋਂ ਕੁਝ ਕੁ...
ਪੱਤਰਕਾਰੀ ਦਾ ਸ਼ੌਂਕ ਪੁਰਾਣਾ ਸੀ। ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦੇ ਸਮੇਂ ਅਖਬਾਰਾਂ ਵਿੱਚ ਲਿਖਣ ਅਤੇ ਨਾਮ ਛਪਾਉਣ ਵਿੱਚ ਵਾਹਵਾ ਦਿਲਚਸਪੀ ਹੁੰਦੀ ਸੀ। ਮੇਰੇ ਵਾਂਗ ਹੀ ਅਮਰ ਸਿੰਘ ਭੁੱਲਰ ਵੀ ਅਜਿਹਾ ਹੀ ਸ਼ੌਂਕ ਪਾਲਦਾ ਸੀ। ਅਮਰ ਸਿੰਘ ਭੁੱਲਰ ਅੱਜਕਲ੍ਹ ਟਰਾਂਟੋ ਤੋਂ ਨਿਕਲਦੇ 'ਹਮਦਰਦ' ਅਖਬਾਰ ਦਾ ਸੰਪਾਦਕ ਹੈ ਅਤੇ ਹਮਦਰਦ ਟੀ. ਵੀ. ਦਾ ਵੀ ਮਾਲਕ ਹੈ। ਅਸੀਂ ਦੋਵੇਂ ਖਬਰਾਂ ਲਿਖ ਕੇ...
ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਖੇ ਇਕ ਚੋਣ ਰੈਲੀ ਕੀਤੀ ਗਈ।ਇਸ ਚੋਣ ਸਭਾ ਨੂੰ ਸੰਬੋਧਨ ਕਰਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਆਏ ਹੋਏ ਸਨ। ਅੱਜਕਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰਾ ਦਮ-ਖਮ ਦਿਖਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਣਨ ਤਾਂ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਹਨ। 10 ਜਨਵਰੀ ਨੂੰ ਮੁਹਾਲੀ ਵਿੱਚ ਹੋਈ ਚੋਣਰੈਲੀ ਵਿੱਚ...