ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਰਾਹੁਲ ਗਾਂਧੀ ਦੇ ਰਾਸ਼ਟਰੀ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਸੀ ਕਿ ਇਹ ਪਰਿਵਾਰਵਾਦ ਦੀ ਜਿਊਂਦੀ ਜਾਗਦੀ ਉਦਾਹਰਣ ਹੈ। ਅਜਿਹੀ ਟਿੱਪਣੀ ਕਰਨ ਸਮੇਂ ਮੋਦੀ ਸਾਹਿਬ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਖੁਦ ਇਕ ਅਜਿਹੀ ਪਾਰਟੀ ਦੇ ਅਹੁਦੇਦਾਰ ਹਨ, ਜਿਸ ਵਿੱਚ ਸੰਘ ਦੇ ਮੁਖੀ ਦੀ ਮਰਜੀ ਤੋਂ ਬਿਨਾਂ ਪੱਤਾ ਵੀ...
ਸਿਧਾਂਤਕ, ਸਦਾਚਾਰਕ ਜਾਂ ਲੋਕ ਭਲਾਈ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਪੰਥ, ਧਰਮ, ਦਲ ਜਾਂ ਕਿਸੇ ਸੰਗਠਨ ਦਾ ਤਿਆਗ ਕਰਕੇ ਕਿਸੇ ਦੂਸਰੇ ਅਜਿਹੇ ਮਤ ਜਾਂ ਸੰਗਠਨ ਦਾ ਅੰਗ ਬਣ ਜਾਣਾ ਸਦੀਆਂ ਤੋਂ ਚਲਦਾ ਆਇਆ ਹੈ। ਪ੍ਰੰਤੂ ਨਿੱਜੀ ਲਾਭਾਂ, ਈਰਖਾ, ਦਵੈਤ, ਭਾਈ-ਭਤੀਜਵਾਦ, ਸੱਤਾ ਜਾਂ ਧਨ ਦੇ ਲਾਲਚ ਨੂੰ ਮੁੱਖ ਰੱਖ ਕੇ ਜਦੋਂ ਕੋਈ ਵਿਅਕਤੀ ਆਪਣੇ ਵਰਤਮਾਨ ਸੰਗਠਨ ਤੋਂ ਬੇਮੁੱਖ ਹੁੰਦਾ...
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਬਜਟ ਸਪੀਚ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪ੍ਰਵਾਸੀ ਭਾਰਤੀ ਮਾਮਲੇ ਅਧੀਨ 'ਫ਼ਰੈਡਜ਼ ਆਫ਼ ਪੰਜਾਬ ਚੀਫ਼ ਮਨਿਸਟਰਜ਼ ਗਰੀਮਾ ਗ੍ਰਾਮ ਯੋਜਨਾ' ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਨਾਲ ਜੀਵਨ...
ਗੁਰਦੁਆਰਾ ਇਕ ਅਜਿਹਾ ਸ਼ਬਦ ਹੈ, ਜਿਸਦਾ ਨਾਮ ਜੁਬਾਨ 'ਤੇ ਆਉਣ ਨਾਲ ਹਰ ਸਿੱਖ ਦਾ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ। ਗੁਰਦੁਆਰੇ ਦਾ ਸ਼ਾਬਦਿਕਅਰਥ ਹੈ 'ਗੁਰੂ ਦਾ ਦੁਆਰ'। ਸਿੱਖਾਂ ਵਿੱਚ ਗੁਰਦੁਆਰੇ ਨੂੰ ਗੁਰੂ ਦਾ ਘਰ ਮੰਨਿਆ ਜਾਂਦਾ ਹੈ। ਗੁਰਦੁਆਰਾ ਗੁਰੂ ਅਸਥਾਨ ਹੈ। ਜਦੋਂ ਕਿਸੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਅਤੇ ਨਿਸ਼ਾਨ ਸਾਹਿਬ ਲਗਾ...
ਜ਼ਿੰਦਗੀ ਖੱਟੇ-ਮਿੱਠੇ ਤਜਰਬਿਆਂ ਦੀ ਇਕ ਦਿਲਚਸਪ ਕਹਾਣੀ ਹੁੰਦੀ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੇਕਾਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜਿਹਨਾਂ ਦਾ ਅਸਰ ਦੇਰ ਤੱਕ ਸਾਡੇ ਦਿਲ ਤੇ ਦਿਮਾਗ 'ਤੇ ਰਹਿੰਦਾ ਹੈ। ਅਜਿਹੀਆਂ ਗੱਲਾਂ ਵੀ ਘੱਟ ਨਹੀਂ ਵਾਪਰਦੀਆਂ ਜੋ ਸਾਡੇ ਜਜ਼ਬਾਤਾਂ ਨੂੰ ਜ਼ਖਮੀ ਕਰ ਜਾਂਦੀਆਂ ਹਨ। ਕਈ ਵਾਰ ਤਾਂ ਵਲੂੰਧਰੇ ਦਿਲ 'ਚੋਂ ਉਠੀ ਟੀਸ ਅੱਖਾਂ 'ਚੋਂ ਬਹਿ ਤੁਰਦੀ ਹੈ। ਕਈ ਵਾਰ...
ਮੋਬਾਇਲ ਫ਼ੋਨ ਦੀ ਘੰਟੀ ਵੱਜਦੀ ਹੈ, ਮੈਂ ਫ਼ੋਨ ਉਠਾਉਂਦਾ ਹਾਂ ਅਤੇ ਕਹਿੰਦਾ ਹਾਂ: ਹੈਲੋ! ਹੈਲੋ ਕੌਣ ਬੋਲਦੈ? ਫ਼ੋਨ ਕਰਨ ਵਾਲੇ ਦੀ ਆਵਾਜ਼ ਆਉਂਦੀ ਹੈ। ਤੁਸੀਂ ਕੌਣ ਬੋਲਦੇ ਹੋ, ਫ਼ੋਨ ਤੁਸੀਂ ਕੀਤਾ ਹੈ। ਤੁਸੀਂ ਦੱਸੋ ਤੁਸੀਂ ਕਿਸਨੂੰ ਫ਼ੋਨ ਕੀਤਾ ਹੈ ਅਤੇ ਕਿਉਂ? ਮੈਂ ਜ਼ਰਾ ਉਚੀ ਸੁਰ ਵਿੱਚ ਬੋਲਦਾ ਹਾਂ। ਕੀ ਤੁਸੀਂ ਹਰਜਿੰਦਰ ਵਾਲੀਆ ਬੋਲਦ ਹੋ? ਜਿਹੜੇ ਅਖਬਾਰਾਂ ਵਿੱਚ ਲਿਖਦੇ ਹੋ। ਮੈਂ ਅਖਬਾਰ 'ਚੋਂ ਹੀ...
ਖ਼ਬਰ ਅੰਬਾਲਾ ਛਾਉਣੀ ਦੇ ਲਾਗਲੇ ਕਸਬੇ ਸਾਹਾ ਦੀ ਹੈ। ਇੱਥੇ ਭਾਰਤੀ ਫ਼ੌਜ ਦਾ ਸੇਵਾਮੁਕਤ ਕਪਤਾਨ ਦੀਵਾਨ ਚੰਦ ਆਪਣੀ ਪਤਨੀ ਸਮੇਤ ਰਹਿੰਦਾ ਸੀ। ਕਪਤਾਨ 80 ਵਰ੍ਹਿਆਂ ਦਾ ਅਤੇ ਉਸਦੀ ਪਤਨੀ 75 ਕੁ ਸਾਲਾਂ ਦੀ ਸੀ। ਇਸ ਜੋੜੇ ਦੇ ਦੋ ਪੁੱਤ ਆਪਣੇ ਆਪਣੇ ਪਰਿਵਾਰਾਂ ਸਮੇਤ ਦੇਹਰਾਦੂਨ ਰਹਿੰਦੇ ਹਨ। ਦੋਵੇਂ ਮੁੰਡੇ ਆਟੋ ਰਿਕਸ਼ਾ ਚਲਾ ਕੇ ਔਖੇ ਸੌਖੇ ਦਿਨ ਕੱਟੀ ਕਰਦੇ ਹਨ। ਕਪਤਾਨ...
ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 34 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ ਵਿੱਚੋਂ 122 ਦਿਨਾਂ ਤੋਂ ਵੱਧ ਕੰਮਕਾਜੀ ਦਿਨ ਨਜ਼ਰ ਨਹੀਂ...
ਜੇ ਤੁਸੀਂ ਸਿਆਸੀ ਆਗੂ ਬਣਨ ਦਾ ਮਨ ਬਣਾ ਲਿਆ ਹੈ ਤਾਂ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਸਿਆਸਤ ਵਿਚ ਸਫ਼ਲਤਾ ਲਈ ਭਾਸ਼ਣ ਕਲਾ ਵਿਚ ਮਾਹਿਰ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਅਜੇ ਤੱਕ ਭਾਸ਼ਣ ਕਲਾ ਵਿਚ ਮਾਹਿਰ ਨਹੀਂ ਬਣੇ ਤਾਂ ਅੱਜ ਤੋਂ ਹੀ ਤਿਆਰੀ ਆਰੰਭ ਦੇਵੋ।ਚੰਗਾ ਬੁਲਰਾ ਬਣਨ ਦਾ ਜਾਂ ਪਬਲਿਕ ਸਪੀਕਿੰਗ ਦਾ ਕੋਈ ਕੋਰਸ ਕਰਨਾ ਸ਼ੁਰੂ ਕਰੋ।...
ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ। ਮਾਪਿਆਂ ਨੇ ਆਪਣੀ ਔਲਾਦ ਦੀ ਖੁਸ਼ੀ ਖਾਤਰ ਸਾਨੂੰ ਅਪਣਾ ਲਿਆ ਸੀ ਪਰ ਹੁਣ ਉਹ ਬਿਨਾਂ ਕਾਰਨ ਰੁੱਸ ਕੇ ਪੇਕੇ ਜਾ ਬੈਠੀ ਹੈ। ਸਮਝ ਨੀ ਆਉਂਦਾ ਹੁਣ ਮੈਂ ਕੀ ਕਰਾਂ।'' ਮੇਰਾ ਇੱਕ ਸਾਬਕਾ ਵਿਦਿਆਰਥੀ ਮੇਰੇ ਕੋਲ...