ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਬੇਟਾਂ ਕਿਆ ਕਰ ਰਹੀ ਐਂ? ਮੈਂ ਪਰਾਂਠੇ ਬਣਾ ਰਹੀ ਹੂੰ। ਕਿਆ? ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ ਪਰਾਂਠੇ ਬਣਾ ਰਹੀ ਹੂੰ। ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। ਐਸਾ ਮੈਂ ਹਰਗਿਜ ਨਹੀਂ ਹੋਨੇ ਦੂੰਗੀ। ਛੋੜੋ ਮੰਮਾ ਆਪ ਵੀ ਕਿਆ ਲੈ ਕੇ ਬੈਠ ਗਏ।...
ਮੇਰੀ ਪੈਂਤੀ ਵਰਿਆਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਪੱਤਰਕਾਰੀ ਵਿਭਾਗ ਦੀ ਸੇਵਾ ਦੌਰਾਨ ਸੈਂਕੜੇ ਵਿਦਿਆਰਥੀ ਪੱਤਰਕਾਰ ਬਣੇ। ਕੁਝ ਸਿਵਲ ਸੇਵਾਵਾਂ ਲਈ ਚੁਣੇ ਗਏ। ਲੋਕ ਸੰਪਰਕ ਅਧਿਕਾਰੀ ਵੀ ਬਣੇ। ਕੁਝ ਕਲਰਕ, ਕੁਝ ਅਧਿਆਪਕ ਅਤੇ ਕੁਝ ਅਧਿਆਪਕ ਬਣੇ। ਜਿੱਥੋਂ ਤੰਕ ਮੇਰੀ ਜਾਣਕਾਰੀ ਹੈ ਸਿਆਸਤ ਵਿੱਚ ਬਹੁਤ ਘੱਟ ਗਏ। ਜਿਹੜੇ ਇੱਕ ਦੋ ਸਿਆਸਤ ਵਿੱਚ ਗਏ, ਉਹ ਆਪਣੇ ਸਿਆਸੀ ਵਿਰਸੇ ਕਾਰਨ। ਉਹਨਾਂ ਵਿੱਚੋਂ...
ਤੁਸੀਂ ਮਹਿਮਾਨਾਂ ਅਤੇ ਦੋਸਤਾਂ ਵੱਲੋਂ ਜਲਦੀ ਵਿਹਲੇ ਹੋਵੋ। ਪੰਜ ਵਜੇ ਰੇਡੀਓ ਰੈਡ ਐਫ਼. ਐਮ. ਦੇ ਸਟੂਡੀਓ ਪਹੁੰਚਣਾ ਹੈ। ਮਨਜੀਤ ਕੰਗ ਇੰਤਜ਼ਾਰ ਕਰ ਰਿਹਾ ਹੈ। ਮੇਰਾ ਮੇਜ਼ਬਾਨ ਦੋਸਤ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਮੈਨੂੰ ਕਹਿ ਰਿਹਾ ਸੀ। ਮੈਂ ਪੰਜਾਬ ਭਵਨ ਦੇ ਉਦਘਾਟਨ ਤੋਂ ਬਾਅਦ ਉਥੇ ਜੁੜੇ ਸਾਹਿਤਕਾਰਾਂ ਅਤੇ ਮੀਡੀਆ ਕਰਮੀਆਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਅਤੇ ਗਿਲੇ-ਸ਼ਿਕਵੇ ਸਾਂਝੇ ਕਰ...
ਜ਼ਿੰਦਗੀ ਵਿੱਚ ਤੁਹਾਨੂੰ ਕੁਝ ਅਜਿਹੇ ਮਨੁੱਖ ਵੀ ਮਿਲ ਜਾਂਦੇ ਹਨ ਜੋ ਚੇਤੰਨ, ਸੁਚੇਤ, ਹਿੰਮਤੀ, ਪਾਰਖੀ ਅਤੇ ਹਰ ਸਮੇਂ ਦੇ ਨਵ-ਸੋਝੀਵਾਨ ਸਦਾ ਕੁਝ ਨਾ ਕੁਝ ਨਵਾਂ ਕਰਨ ਦੇ ਚਾਹਵਾਨ ਹੁੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਅਜਿਹਾ ਹੀ ਮਨੁੱਖ ਹੈ, ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਉਸਦੇ ਅੰਦਰਲੀ ਅੱਗ ਉਸਨੂੰ ਟਿਕ ਕੇ ਬੈਠਣ ਨਹੀਂ ਦਿੰਦੀ। ਇਹੀ ਕਾਰਨ ਹੈ ਕਿ...
ਅੱਜ ਬਹੁਤ ਦਿਨਾਂ ਬਾਅਦ ਗੁਰੂ ਜੀ ਆਏ ਸਨ। ਪ੍ਰੋਫ਼ੈਸਰ ਸਾਹਿਬ ਜਦੋਂ ਵੀ ਆਉਂਦੇ ਸਨ, ਮਿੱਤਰ-ਦੋਸਤ ਉਹਨ ਾਂਨੂੰ ਮਿਲਣਅਤੇ ਉਹਨਾਂ ਦਾ ਪ੍ਰਵਚਨ ਸੁਣਨ ਲਈ ਇਕੱਤਰ ਹੋ ਜਾਂਦੇ ਸਨ। ਅੱਜ ਦੀ ਮਹਿਫ਼ਲ ਵਿਚ ਨੌਜਵਾਨ ਸਰੋਤਿਆਂ ਦੀ ਗਿਣਤੀ ਵੱਧ ਸੀ। ਇਹਨਾਂ ਵਿਚੋਂ ਬਹੁਤ ਸਾਰੇ ਨੌਜਵਾਨ ਸ਼ਾਦੀਸ਼ੁਦਾ ਸਨ। ਵਿਆਹੁਤਾ ਜੋੜੇ ਜ਼ਿਆਦਾ ਗਿਣਤੀ ਵਿਚ ਸਨ। ਸਭ ਨੂੰ ਪਤਾ ਸੀ ਕਿ ਗੁਰੂ ਜੀ ਜ਼ਿੰਦਗੀ ਦਾ...
ਜ਼ਿੰਦਗੀ ਖੱਟੇ-ਮਿੱਠੇ ਤਜਰਬਿਆਂ ਦੀ ਇਕ ਦਿਲਚਸਪ ਕਹਾਣੀ ਹੁੰਦੀ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੇਕਾਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜਿਹਨਾਂ ਦਾ ਅਸਰ ਦੇਰ ਤੱਕ ਸਾਡੇ ਦਿਲ ਤੇ ਦਿਮਾਗ 'ਤੇ ਰਹਿੰਦਾ ਹੈ। ਅਜਿਹੀਆਂ ਗੱਲਾਂ ਵੀ ਘੱਟ ਨਹੀਂ ਵਾਪਰਦੀਆਂ ਜੋ ਸਾਡੇ ਜਜ਼ਬਾਤਾਂ ਨੂੰ ਜ਼ਖਮੀ ਕਰ ਜਾਂਦੀਆਂ ਹਨ। ਕਈ ਵਾਰ ਤਾਂ ਵਲੂੰਧਰੇ ਦਿਲ 'ਚੋਂ ਉਠੀ ਟੀਸ ਅੱਖਾਂ 'ਚੋਂ ਬਹਿ ਤੁਰਦੀ ਹੈ। ਕਈ ਵਾਰ...
ਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ 'ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅ ਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਪੈਦਾ ਹੋਇਆ। ਸਾਰੀ ਉਮਰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵਿੱਚ ਸਰਵਿਸ ਕੀਤੀ ਅਤੇ ਜ਼ਿਲ੍ਹਾ ਲੋਕ ਸੰਪਰਕ  ਅਫ਼ਸਰ ਵਜੋਂ ਰਿਟਾਇਰ ਹੋਇਆ। ਪੰਜਾਬ ਦੇ...
ਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ ਵੱਸਦਾ ਹੁੰਦਾ ਹੈ। ਘਰ ਵਿੱਚ ਪਰਿਵਾਰ ਵੱਸਦਾ ਹੁੰਦਾ ਹੈ।...
ਕੈਨੇਡਾ ਦਾ ਪੰਜਾਬੀ ਮੀਡੀਆ ਖੂਬ ਪ੍ਰਫ਼ੁੱਲਿਤ ਹੋ ਰਿਹਾ ਹੈ। ਕੋਈ ਸਮਾਂ ਸੀ ਇੱਥੋਂ ਦਾ ਪ੍ਰਿੰਟ ਮੀਡੀਆ 'ਕਟ ਐਂਡ ਪੇਸਟ' ਪੱਤਰਕਾਰੀ 'ਤੇ ਨਿਰਭਰ ਕਰਦਾ ਸੀ। ਉਸ ਸਮੇਂ ਸੰਚਾਰ ਤਕਨਾਲੌਜੀ ਜ਼ਿਆਦਾ ਤਰੱਕੀ 'ਤੇ ਨਹੀਂ ਸੀ। ਭਾਰਤੀ ਅਖਬਾਰਾਂ ਦੀਆਂ ਉਹਨਾਂ ਖਬਰਾਂ ਨੂੰ ਜਿਹਨਾਂ ਦੀ ਅਹਿਮੀਅਤ ਕੈਨੇਡਾ ਦੇ ਪੰਜਾਬੀਆਂ ਲਈ ਹੁੰਦੀ ਸੀ, ਨੂੰ ਕੱਟ ਕੇ ਪੇਸਟ ਕਰਕੇ ਛਾਪ ਲਿਆ ਜਾਂਦਾ ਸੀ। ਘਰ ਫ਼ੂਕ...
ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ, ਇਹ ਗੀਤ ਦਹਾਕਿਆਂ ਤੋਂ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਇਸ ਗੀਤ ਦੇ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਦੇ ਬੋਲ ਸਾਡੇ ਸਮਾਜ ਦੀ ਇੱਕ ਸਚਾਈ ਨੂੰ ਬਿਆਨ ਕਰਦੇ ਹਨ। ਬਹੁਤ ਸਾਰੇ ਕੰਮ ਅਸੀਂ ਮਜਬੂਰੀ ਵੱਸ ਸਮਾਜ ਦੇ ਡਰੋਂ ਕਰਦੇ ਹਾਂ। ਜੇ ਇਉਂ ਨਾ ਕੀਤਾ...