ਬਣਾਉਣ ਲਈ ਸਮੱਗਰੀ :
250 ਗ੍ਰਾਮ ਭਿੰਡੀ
100 ਗ੍ਰਾਮ ਛੋਟੇ ਪਿਆਜ਼
4 ਚਮਚ ਤੇਲ
2 ਚਮਚ ਸਾਬਤ ਧਨੀਆ
1 ਚਮਚ ਜੀਰਾ
ਨਮਕ ਸੁਆਦ ਅਨੁਸਾਰ
4-5 ਸੁੱਕੀ ਲਾਲ ਮਿਰਚ
1/4 ਕੱਪ ਭੁੰਣੀ ਹੋਈ ਮੁੰਗਫ਼ਲੀ
5-6 ਕਲੀਆਂ ਲਸਣ
ਬਣਾਉਣ ਦਾ ਤਰੀਕਾ :
1. ਬਰਤਨ ‘ਚ ਸੁੱਕਾ ਧਨੀਆ ਅਤੇ ਜ਼ੀਰਾ ਪਾ ਕੇ ਭੁੰਣੋਂ, ਹੁਣ ਇਸ ‘ਚ ਸੁੱਕੀ ਲਾਲ ਮਿਰਚ ਪਾ ਕੇ ਖੁਸ਼ਬੂ ਆਣ ਤੱਕ ਭੁੰਣੋ। ਮਿਕਸਰ ‘ਚ ਜ਼ੀਰਾ, ਧਨੀਆ, ਸੁੱਕੀ ਲਾਲ ਮਿਰਚ, ਮੁੰਗਫ਼ਲੀ ਅਤੇ ਲਸਣ ਦੀਆਂ ਕਲੀਆਂ ਪਾ ਕੇ ਪੀਸ ਲਓ।
2. ਦੂਸਰੇ ਬਰਤਨ ‘ਚ ਤੇਲ ਗਰਮ ਕਰੋ। ਪਿਆਜ ਪਾ ਕੇ ਦੋ ਮਿੰਟ ਤੱਕ ਭੁੰਣੋਂ। ਹੁਣ ਇਸ ‘ਚ ਭਿੰਡੀ ਅਤੇ ਨਮਕ ਪਾ ਕੇ ਭੁੰਣੋ। ਇਸ ਤੋਂ ਬਾਅਦ ਢੱਕ ‘ਕੇ ਪਕਾਓ। ਭਿੰਡੀ ਨਰਮ ਹੋਣ ‘ਤੇ ਮਿਕਸਰ ਵਾਲੇ ਮਸਾਲੇ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾ ਲਓ।
ਲਓ ਜੀ ਤਿਆਰ ਹੈ ਮਸਾਲੇਦਾਰ ਭਿੰਡੀ। ਰਾਇਤੇ ਨਾਲ ਭਿੰਡੀ ਪਰੋਸੋ ਇਹ ਬਹੁਤ ਸਵਾਦੀ ਬਣੇਗੀ।










