ਬਣਾਉਣ ਲਈ ਸਮੱਗਰੀ :
1/ 2 ਕਿਲੋ ਜਾਮੁਨ
1 ਸੇਬ, 1 ਕੱਪ ‘ਬਰਾਉਣ ਸ਼ੂਗਰ’ ਜਾਂ ਸ਼ੱਕਰ, ਥੋੜ੍ਹਾ ਜਿਹਾ ਪਾਣੀ
ਬਨਾਉਣ ਦਾ ਤਰੀਕਾ :
1. ਜਾਮੁਨ ਨੂੰ ਚੰਗੀ ਤਰ੍ਹਾਂ ਧੋ ਕੇ ਵਿੱਚੋਂ ਕੱਟ ਲਓ।
2. ਬਰਤਨ ‘ਚ ਥੋੜ੍ਹਾ ਪਾਣੀ ਅਤੇ ਜਾਮੁਨ ਪਾ ਲਓ ਅਤੇ ਪਕਾਓ। ਇਸ ਤਰ੍ਹਾਂ ਕਰਨ ਨਾਲ ਇਸ ਦੇ ਬੀਜ ਅਸਾਨੀ ਨਾਲ ਨਿਕਲ ਆਉਣਗੇ।
3. ਹੁਣ ਇਸ ਬਰਤਨ ‘ਚ ਸ਼ੱਕਰ ਅਤੇ ਸੇਬ ਕੱਟ ਕੇ ਪਾ ਦਿਓ ਅਤੇ 15-20 ਮਿੰਟ ਤੱਕ ਪਕਾਓ।
4. ਚੰਗੀ ਤਰ੍ਹਾਂ ਗਲ੍ਹ ਜਾਣ ‘ਤੇ ਇਸ ਮਿਸ਼ਰਣ ਨੂੰ ਛਾਣ ਲਓ।
5. ਹੁਣ ਇਸ ਮਿਸ਼ਰਣ ਨੂੰ ਗਾੜ੍ਹਾ ਹੋਣ ਤੱਕ ਪਕਾਓ।
6. ਠੰਡਾ ਹੋਣ ਤੇ ਸਾਫ਼ ਜਾਰ ‘ਚ ਭਰ ਕੇ ਫ਼ਰਿੱਜ ‘ਚ ਰੱਖ ਦਿਓ।
7. ਇਹ ਜੈਮ ਖਾਣ ‘ਚ ਬਹੁਤ ਸੁਆਦੀ ਹੁੰਦਾ ਹੈ।










