ਪੈਸਤੋ ਪਾਸਤਾ

images-300x168ਸਮਗੱਰੀਂਉਬਲਿਆ ਪਾਸਤਾ-200 ਗ੍ਰਾਮ, ਆਲਿਵ ਆਇਲ-2 ਵੱਡੇ ਚਮਚ, ਛੋਟੇ ਟਮਾਟਰ-2, ਦੁੱਧ-1/4 ਕੱਪ, ਲਾਲ ਮਿਰਚ-1/2 ਚਮਚ।
ਬਾਦਾਮ, ਅਖਰੋਟ ਜਾਂ ਕਾਜੂ-1 ਵੱਡਾ ਚਮਚ, ਨਮਕ ਸੁਆਦਅਨੁਸਾਰ, ਕਾਲੀ ਮਿਰਚ-1/2 ਚਮਚ, ਬੇਸਿਲ ਦੇ ਪੱਤੇ-3/4 ਕੱਪ, ਲਸਣ-3-4 , ਪਨੀਰ ਪੀਸਿਆ ਹੋਇਆ-4 ਵੱਡੇ ਚਮਚ, ਆਲਿਵ ਆਇਲ-2 ਚਮਚ।
ਬਣਾਉਣ ਦੀ ਵਿਧੀਂ ਸਭ ਤੋਂ ਪਹਿਲਾਂ ਇਕ ਨਾਨ ਸਟਿੱਕ ਪੈਨ ‘ਚ ਤੇਲ ਗਰਮ ਕਰੋ, ਉਸ ‘ਚ ਕੱਟੇ ਹੋਏ ਟਮਾਟਰ ਅਤੇ ਨਮਕ ਪਾ ਕੇ ਉਦੋਂ ਤੱਕ ਭੁੰਨ੍ਹੋ ਜਦ ਤੱਕ ਉਹ ਨਰਮ ਨਾ ਹੋ ਜਾਵੇ। ਸਾਸ ਬਣਾਉਣ ਲਈ ਬੇਸਿਲ ਦੇ ਪੱਤੇ, ਮੇਵੇ, ਕਾਲੀ ਮਿਰਚ, ਲਸਣ, ਨਮਕ, ਪੀਸਿਆ ਹੋਇਆ ਪਨੀਰ ਅਤੇ ਆਲਿਵ ਆਇਲ ਪਾ ਕੇ ਮਿਕਸੀ ‘ਚ ਪੀਸ ਲਓ।
ਹੁਣ ਪੈਨ ‘ਚ ਫ਼ਿਰ ਤੋਂ ਤੇਲ ਗਰਮ ਕਰੋ। ਉਸ ‘ਚ ਉਬਲਿਆ ਹੋਇਆ ਪਾਸਤਾ ਪਾਓ। ਫ਼ਿਰ ਤੁਰੰਤ ਹੀ ਇਸ ‘ਚ ਪੀਸੀ ਹੋਈ ਪੇਸਤੋ ਸਾਸ ਮਿਲਾਓ।
ਇਸ ‘ਚ ਸੁਆਦ ਅਨੁਸਾਰ ਨਮਕ ਅਤੇ ਦੁੱਧ ਪਾ ਕੇ ਪਕਾਓ। ਉਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਉਪਰ ਦੀ ਲਾਲ ਮਿਰਚ ਛਿੜਕੋ ਅਤੇ ਗਰਮਾ-ਗਰਮ ਖਾਓ।