ਘਰੇਲੂ ਟਿਪਸ

images-300x1681. ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀ ਲਓ। ਇਸ ਨਾਲ ਕਾਫ਼ੀ ਫ਼ਾਇਦਾ ਹੋਵੇਗਾ।
2. ਗਰਭਅਵਸਥਾ ਦੌਰਾਨ ਤਣਾਅ ਨਾ ਲਓ। ਟੈਂਸ਼ਨ ਹੋਣ ਨਾਲ ਪੇਟ ‘ਚ ਦਰਦ ਅਤੇ ਦਬਾਅ ਹੋ ਸਕਦੀ ਹੈ।
3. ਗਰਭਅਵਸਥਾ ‘ਚ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਾਰਨ ਪੇਟ ਫ਼ੁਲ ਜਾਂਦਾ ਹੈ ਅਜਿਹੇ ‘ਚ ਸਮੇ-ਸਮੇਂ ‘ਤੇ ਪਾਣੀ ਪੀਂਦੇ ਰਹੋ।
4. ਗਰਭਅਵਸਥਾ ‘ਚ ਫ਼ਾਈਬਰ ਯੁਕਤ ਖਾਣਾ ਜ਼ਰੂਰ ਲਓ। ਇਸ ਨਾਲ ਪਾਚਨ ਕਿਰਿਆ ਬਿਹਤਰ ਰਹਿੰਦੀ ਹਨ।
ਦ  ਨਹਾਉਣ ਤੋਂ ਬਾਅਦ ਨਿੰਮ ਦੀਆਂ ਪੱਤੀਆਂ ਚਬਾਓ ਤਾਂ ਬਹੁਤ ਵਧੀਆ ਹੈ। ਨਿੰਮ ‘ਚ ਮੌਜੂਦ ਇਜੇਡਿਰੇਕਟਿਨ ਰਾਸਾਇਣ ਜੀਵਾਣੂਨਾਸ਼ਕ ਹੈ, ਜਿਹੜਾ ਜਿਗਰ ਨੂੰ ਸਿਹਤਮੰਦ ਤੇ ਮਜ਼ਬੂਤ ਕਰਦਾ ਹੈ। ਨਿੰਮ ਦਾ ਰਾਸਾਇਣ ਮੋਟਾਪਾ ਘਟਾ ਕੇ ਸਰੀਰ ਨੂੰ ਗਠੀਲਾ ਬਣਾਉਂਦਾ ਹੈ।
ਦ  ਖਾਣੇ ਤੋਂ ਇਕ ਘੰਟਾ ਪਹਿਲਾਂ ਇਕ ਗਲਾਸ ਪਾਣੀ ਪੀਓ। ਉਸ ‘ਚ ਜੇਕਰ ਅੱਧਾ ਨਿੰਬੂ ਦਾ ਰਸ ਪਾ ਕੇ ਪੀਓ ਤਾਂ ਜ਼ਿਆਦਾ ਲਾਭਦਾਇਕ ਹੁੰਦਾ ਹੈ। ਫ਼ਿਰ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ਼ ਇਕ ਘੁੱਟ ਪਾਣੀ ਪੀਓ  ਤੇ ਹੱਥ-ਪੈਰ ਧੋਵੋ। ਖਾਣੇ ਦੌਰਾਨ ਦੋ-ਦੋ ਘੁੱਟ ਪਾਣੀ ਸਿਰਫ਼ ਦੋ ਵਾਰ ਪੀਓ।