ਪਿੱਜ਼ਾ ਸੈਂਡਵਿੱਚ

images-300x168ਸਮੱਗਰੀਂਪਿੱਜ਼ਾ ਬੇਸ-1, ਹਰੇ ਕੱਟੇ ਪਿਆਜ਼ਂਅੱਧਾ ਕੱਪ, ਸ਼ਿਮਲਾ ਮਿਰਚ-ਅੱਧਾ ਕੱਪ, ਟਮਾਟਰ-ਅੱਧਾ ਕੱਪ, ਟਮਾਟਰ ਦੀ ਚਟਨੀ-ਅੱਧਾ ਕੱਪ, ਗ੍ਰੀਨ ਚਿੱਲੀ ਸਾਸ-ਇਕ ਵੱਡਾ ਚਮਚ, ਨਮਕ ਸੁਆਦਅਨੁਸਾਰ, ਕਾਲੀ ਮਿਰਚ-ਸੁਆਦਅਨੁਸਾਰ, ਮੱਖਣ-ਇਕ ਵੱਡਾ ਚਮਚ।
ਬਣਾਉਣ ਦੀ ਵਿਧੀਂਸਭ ਤੋਂ ਪਹਿਲਾਂ ਤਾਂ ਫ਼ਰਾਈ ਪੈਨ ‘ਚ ਮੱਖਣ ਗਰਮ ਕਰੋ। ਹੁਣ ਕੱਟੇ ਹੋਏ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨ੍ਹੋ। ਜਦੋਂ ਇਹ ਸਾਰੀ ਸਮੱਗਰੀ ਚੰਗੀ ਤਰ੍ਹਾਂ ਨਾਲ ਭੁੱਜ ਜਾਵੇ ਤਾਂ ਅੱਗ ਤੋਂ ਉਤਾਰ ਲਓ। ਹੁਣ ਪਿੱਜ਼ਾ ਬੇਸ ਨੂੰ ਚਾਰ ਤਿਕੌਣੇ ਟੁੱਕੜਿਆਂ ‘ਚ ਕੱਟ ਕੇ ਟੋਸਟਰ ‘ਚ ਗ੍ਰਿਲ ਕਰੋ। ਸੈਂਡਵਿੱਚ ਤਿਆਰ ਕਰਨ ਲਈ ਗ੍ਰਿਲ ਪਿੱਜ਼ਾ ਟੋਸਟ ‘ਤੇ ਟਮਾਟਰ ਦੀ ਚਟਨੀ ਅਤੇ ਗ੍ਰੀਨ ਚਿੱਲੀ ਸਾਸ ਲਗਾ ਕੇ ਫ਼ਰਾਈ ਕੀਤੀ ਸਬਜ਼ੀਆਂ ਪਾਓ ਅਤੇ ਫ਼ਿਰ ਕਾਲੀ ਮਿਰਚ ਨਾਲ ਛਿੜਕ ਕੇ ਦੂਜਾ ਗ੍ਰਿਲ ਟੋਸਟ ਉੱਪਰ ਰੱਖੋ। ਲਓ ਤਿਆਰ ਹੋ ਗਿਆ ਹੈ ਤੁਹਾਡਾ ਪਿੱਜ਼ਾ ਸੈਂਡਵਿੱਚ।