ਗਠੀਏ ਦੇ ਰੋਗ ਨੂੰ ਦੂਰ ਕਰਨ ਵਾਲੇ ਜੂਸ

thudi-sahat-300x150ਉਮਰ ਵੱਧਣ ਦੇ ਨਾਲ-ਨਾਲ ਸਰੀਰ ਨੂੰ ਕਈ ਰੋਗ ਘੇਰ ਲੈਂਦੇ ਹਨ। ਗਠੀਆ ਵੀ ਵਧਦੀ ਉਮਰ ਦੀ ਇਕ ਆਮ ਬੀਮਾਰੀ ਹੈ। ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਕੁਝ ਯਤਨਾਂ ਨਾਲ ਇਸ ਦੇ ਦਰਦ ਨੂੰ ਤਾਂ ਘਟਾਇਆ ਜਾ ਹੀ ਸਕਦਾ ਹੈ।  ਉਂਝ ਇਸ ਦਾ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੈ ਕਿ ਉਮਰ ਅਨੁਸਾਰ ਵੱਧ ਤੋਂ ਵੱਧ ਪਾਣੀ (3 ਤੋਂ 6) ਪੀਓ। ਇਸ ਤਰ੍ਹਾਂ ਵਧੇਰੇ ਪਿਸ਼ਾਬ ਆਉਣ ਨਾਲ ਬੇਕਾਰ ਪਦਾਰਥ ਅਤੇ ਯੂਰਿਕ ਐਸਿਡ ਨਿਕਲਦਾ ਰਹਿੰਦਾ ਹੈ। ਦੱਸਾਂਗੇ ਕੁਝ ਅਜਿਹੇ ਜੂਸਾਂ ਬਾਰੇ, ਜਿਨ੍ਹਾਂ ਨਾਲ ਤੁਸੀਂ ਗਠੀਏ ਦੇ ਦਰਦ ਨੂੰ
ਦੂਰ ਕਰ ਸਕਦੇ ਹੋ, ਬਸ਼ਰਤੇ ਇਨ੍ਹਾਂ ਨੂੰ ਰੁਟੀਨ ‘ਚ ਪੀਓਗੇ ਤਾਂ ਫ਼ਾਇਦਾ ਮਿਲੇਗਾ।
ਆਲੂ ਦਾ ਰਸਂਭੋਜਨ ਤੋਂ ਪਹਿਲਾਂ 200 ਮਿ. ਲਿ. ਆਲੂ ਦਾ ਰਸ ਪੀਣ ਨਾਲ ਲਾਭ ਮਿਲਦਾ ਹੈ।
ਸੰਤਰੇ ਦਾ ਰਸ ਸੰਤਰੇ ਦੇ ਰਸ ‘ਚ 15 ਮਿ. ਲਿ. ਕਾਡ ਲਿਵਰ ਆਇਲ ਮਿਲਾ ਕੇ ਸੌਣ ਤੋਂ ਪਹਿਲਾਂ ਪੀਣ ਨਾਲ ਗਠੀਏ ‘ਚ ਹੈਰਾਨੀਜਨਕ ਲਾਭ ਮਿਲਦਾ ਹੈ।
ਲਸਣ, ਗਲੋਅ, ਸੁੰਢ ਅਤੇ ਅਰੰਡ ਦਾ ਚੂਰਨ ਲਸਣ, ਗਲੋਅ, ਦੇਵਦਾਰੂ, ਸੁੰਢ, ਅਰੰਡ ਦੀਆਂ ਜੜ੍ਹਾਂ ਦੀ 50-50 ਗ੍ਰਾਮ ਮਾਤਰਾ ਲੈ ਕੇ ਇਨ੍ਹਾਂ ਨੂੰ ਪੀਸ ਕੇ ਸ਼ੀਸ਼ੀ ‘ਚ ਭਰ ਲਓ। 2 ਚਮਚ ਲੈ ਕੇ ਇਕ ਗਲਾਸ ਪਾਣੀ ‘ਚ ਉਬਾਲੋ, ਜਦੋਂ ਅੱਧਾ ਰਹਿ ਜਾਏ ਤਾਂ ਪੁਣ ਕੇ ਠੰਡਾ ਹੋਣ ‘ਤੇ ਪੀ ਲਓ। ਸਵੇਰੇ-ਸ਼ਾਮ ਇੰਝ ਕਰਨ ਨਾਲ ਗਠੀਏ ‘ਚ ਲਾਭ ਜ਼ਰੂਰ ਹੋਵੇਗਾ।
ਦਰਦ ਰੋਕੂ ਜੂਸਂ1 ਇੰਚ ਤਾਜ਼ੀ ਹਲਦੀ ਜਾਂ ਅਦਰਕ ਦਾ ਟੁਕੜਾ, 1 ਕੱਪ ਬਲਿਊਬੇਰੀ, ਇਕ ਚੌਥਾਈ ਛਿਲਕੇ ਸਮੇਤ ਅਨਾਨਾਸ ਦੇ ਸਲਾਈਸ ਅਤੇ ਧਨੀਏ ਦੇ ਡੰਡਲ ਲੈ ਕੇ ਸਭ ਨੂੰ ਮਿਕਸੀ ‘ਚ ਪੀਸ ਕੇ ਜੂਸ ਬਣਾ ਲਓ। ਇਸ ਨੂੰ ਪੀਣ ਨਾਲ ਗਠੀਏ ‘ਚ ਹੋਣ ਵਾਲੀ ਸੋਜ ਖਤਮ ਹੋਵੇਗੀ।
ਅਦਰਕ ਦਾ ਰਸਂ1 ਇੰਚ ਅਦਰਕ ਦਾ ਟੁੱਕੜਾ, ਇਕ ਸੇਬ ਕੱਟਿਆ ਹੋਇਆ ਅਤੇ 3 ਗਾਜਰਾਂ ਨੂੰ ਜੂਸਰ ‘ਚ ਪਾ ਕੇ ਜੂਸ ਕੱਢੋ ਅਤੇ ਸੇਵਨ ਕਰੋ।
ਪਾਈਨਐਪਲਂਜਿੰਜਰ ਜੂਸਂ1 ਇੰਚ ਅਦਰਕ ਦਾ ਟੁੱਕੜਾ, ਛਿਲਕਿਆਂ ਸਮੇਤ ਅੱਧਾ ਕੱਟਿਆ ਹੋਇਆ ਪਾਈਨਐਪਲ ਲਓ। ਦੋਵਾਂ ਦਾ ਜੂਸ ਬਣਾ ਕੇ ਪੀਓ। ਸਵਾਦ ‘ਚ ਵੀ ਇਹ ਵਧੀਆ ਹੁੰਦਾ ਹੈ। ਰੋਜ਼ਾਨਾ ਇਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਗਠੀਏ ਦੇ ਦਰਦ ਤੋਂ ਰਾਹਤ ਮਹਿਸੂਸ ਹੋਵੇਗੀ।