ਬ੍ਰੌਕਲੀ ਟਿੱਕੀ

ਸਮੱਗਰੀ
ਬ੍ਰੌਕਲੀ 180 ਗ੍ਰਾਮ (ਕਦੂਕਸ ਕੀਤੀ ਹੋਈ)
ਮੌਜ਼ਰੈਲਾ ਚੀਜ਼ 75 ਗ੍ਰਾਮ
ਲਸਣ ਪਾਊਡਰ ਇੱਕ ਚੱਮਚ
ਪਿਆਜ਼ ਪਾਊਡਰ ਇੱਕ ਚੱਮਚ
ਨਮਕ ਇੱਕ ਚੱਮਚ
ਅਜਵਾਈਨ ਅੱਧਾ ਚੱਮਚ
ਧਨੀਆ 15 ਗ੍ਰਾਮ
ਈਸਬਗੋਲ 25 ਗ੍ਰਾਮ
ਤੇਲ ਗ੍ਰੀਜ਼ਿੰਗ ਲਈ
ਤੇਲ ਤਲਣ ਲਈ
ਬਣਾਉਣ ਦੀ ਵਿਧੀ
ਇੱਕ ਬੌਲ ‘ਚ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਆਪਣੇ ਹੱਥਾਂ ਨਾਲ ਤੇਲ ਲਗਾ ਕੇ ਤਿਆਰ ਮਿਸ਼ਰਣ ‘ਚੋਂ ਕੁੱਝ ਹਿੱਸਾ ਲੈ ਕੇ ਟਿੱਕੀ ਦਾ ਆਕਾਰ ਦਿਓ। ਫ਼ਿਰ ਪੈਨ ‘ਚ ਤੇਲ ਗਰਮ ਕਰ ਕੇ ਟਿੱਕੀਆਂ ਨੂੰ ਦੋਵਾਂ ਸਾਈਡਾਂ ਤੋਂ ਭੂਰਾ ਹੋਣ ਤਕ ਫ਼੍ਰਾਈ ਕਰੋ। ਬ੍ਰੌਕਲੀ ਟਿੱਕੀ ਬਣ ਕੇ ਤਿਆਰ ਹੈ ਇਸ ਨੂੰ ਸੌਸ ਨਾਲ ਗਰਮਾ-ਗਰਮ ਸਰਵ ਕਰੋ।