ਗ੍ਰੀਨ ਮਟਰ ਪਰੌਂਠਾ

ਸਮੱਗਰੀ
ਕਣਕ ਦਾ ਆਟਾ 360 ਗ੍ਰਾਮ
ਨਮਕ ਅੱਧਾ ਚੱਮਚ
ਤੇਲ ਇੱਕ ਚੱਮਚ
ਪਾਣੀ 220 ਮਿਲੀਲੀਟਰ
ਅੱਧੇ ਉਬਲੇ ਹੋਏ ਮਟਰ 360 ਗ੍ਰਾਮ
ਅਦਰਕ ਇੱਕ ਚੱਮਚ
ਨਮਕ ਇੱਕ ਚੱਮਚ
ਲਾਲ ਮਿਰਚ ਪਾਊਡਰ ਅੱਧਾ ਚੱਮਚ
ਧਨੀਆ ਪਾਊਡਰ ਅੱਧਾ ਚੱਮਚ
ਗਰਮ ਮਸਾਲਾ 1/4 ਚੱਮਚ
ਧਨੀਆ ਦੋ ਚੱਮਚ
ਤੇਲ ਬਰੱਸ਼ ਕਰਨ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਊਲ ‘ਚ 360 ਗ੍ਰਾਮ ਕਣਕ ਦਾ ਆਟਾ, ਅੱਧਾ ਚੱਮਚ ਨਮਕ, ਇੱਕ ਚੱਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਫ਼ਿਰ ਬਲੈਂਡਰ ‘ਚ 360 ਗ੍ਰਾਮ ਅੱਧੇ ਉਬਲੇ ਮਟਰ, ਇੱਕ ਚੱਮਚ ਹਰੀ ਮਿਰਚ, ਇੱਕ ਚੱਮਚ ਅਦਰਕ ਪਾ ਕੇ ਬਲੈਂਡ ਕਰਕੇ ਗਰਮ ਮਸਾਲਾ, ਦੋ ਚੱਮਚ ਧਨੀਆ ਮਿਲਾ ਲਓ। ਗੁੰਨ੍ਹੇ ਹੋਏ ਆਟੇ ‘ਚ ਕੁੱਝ ਹਿੱਸਾ ਲੈ ਕੇ ਲੋਈ ਬਣਾ ਲਓ ਅਤੇ ਫ਼ਿਰ ਇਸ ਨੂੰ ਥੋੜ੍ਹਾ ਜਿਹਾ ਵੇਲ ਲਓ ਅਤੇ ਇਸ ‘ਤੇ ਬਰੱਸ਼ ਦੇ ਨਾਲ ਤੇਲ ਲਗਾ ਕੇ ਇਸ ‘ਚ ਮਟਰ ਦੇ ਮਿਸ਼ਰਣ ਨੂੰ ਭਰ ਕੇ ਕਰਵ ਕਰ ਲਓ। ਫ਼ਿਰ ਇਸ ਨੂੰ ਵੇਲ ਲਓ ਅਤੇ ਤਵੇ ਨੂੰ ਗਰਮ ਕਰ ਕੇ ਉਸ ‘ਤੇ ਪਾ ਦਿਓ ਅਤੇ ਹਲਕਾ ਬ੍ਰਾਊਨ ਹੋਣ ਤਕ ਸੇਕੋ ਅਤੇ ਦੂਜੀ ਸਾਈਡ ਬਦਲੋ। ਫ਼ਿਰ ਘੱਟ ਗੈਸ ‘ਤੇ ਸੇਕਦੇ ਹੋਏ ਇਸ ਦੇ ਦੋਵਾਂ ਸਾਈਡਾਂ ‘ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਂਕ ਲਓ। ਤੁਹਾਡਾ ਭਰਵਾਂ ਗ੍ਰੀਨ ਮਟਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਆਚਾਰ ਨਾਲ ਸਰਵ ਕਰੋ।