ਆਲੂ ਦਾ ਹਲਵਾ

ਜੇ ਤੁਹਾਡਾ ਕੁੱਝ ਮਿੱਠਾ ਖਾਣ ਦਾ ਮਨ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਆਲੂ ਦਾ ਹਲਵਾ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣ ਵਿੱਚ ਬਹੁਤ ਹੀ ਘੱਟ ਸਮਾਂ ਲੱਗਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਘਿਓ 70 ਗ੍ਰਾਮ
– ਉਬਲੇ ਅਤੇ ਮੈਸ਼ ਕੀਤੇ ਹੋਏ ਆਲੂ 350 ਗ੍ਰਾਮ
– ਖੰਡ 100 ਗ੍ਰਾਮ
– ਇਲਾਇਚੀ ਪਾਊਡਰ 1/4 ਚੱਮਚ
– ਬਾਦਾਮ 10 ਗ੍ਰਾਮ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਕੜ੍ਹਾਈ ‘ਚ ਘਿਓ ਗਰਮ ਕਰੋ ਅਤੇ ਫ਼ਿਰ ਉਬਲੇ ਹੋਏ ਆਲੂ ਨੂੰ ਮੈਸ਼ ਕਰ ਕੇ ਪਕਾਓ। ਇਸ ਨੂੰ ਭੂਰਾ ਹੋਣ ਤਕ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਇਹ ਤਲੇ ‘ਤੇ ਚਿਪਕ ਨਾ ਜਾਵੇ। ਫ਼ਿਰ ਇਸ ਵਿੱਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਪਕਾਉਂਦੇ ਰਹੋ। ਜਦੋਂ ਹਲਵਾ ਘਿਓ ਛੱਡਣ ਲੱਗੇ ਤਾਂ ਸਮਝ ਲਓ ਕਿ ਇਹ ਪਕ ਗਿਆ ਹੈ, ਅਤੇ ਉਸ ਤੋਂ ਬਾਅਦ ਇਸ ਵਿੱਚ ਇਲਾਇਚੀ ਪਾਊਡਰ ਅਤੇ ਬਾਦਾਮ ਪਾ ਕੇ ਮਿਲਾ ਲਓ। ਇਸ ਨੂੰ ਗਰਮਾ-ਗਰਮ ਸਰਵ ਕਰੋ।