ਕਦੀ-ਕਦੀ ਚਟਪਟਾ ਖਾਣ ਦਾ ਮਨ ਕਰਦਾ ਹੈ। ਬੱਚੇ ਤਾਂ ਫ਼ਰੂਟ ਦੇਖ ਕੇ ਇਸ ਨੂੰ ਨਾ ਖਾਣ ਦਾ ਬਹਾਨਾ ਬਣਾਉਂਦੇ ਹਨ ਪਰ ਜੇਕਰ ਇਸ ਨੂੰ ਚਟਪਟੇ ਤਰੀਕੇ ਨਾਲ ਪਰੋਸਿਆ ਜਾਵੇ ਤਾਂ ਉਹ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਆਸਾਨੀ ਨਾਲ ਫ਼ਰੂਟ ਚਾਟ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
ਉੱਬਲੇ ਆਲੂ 150 ਗ੍ਰਾਮ
ਕੇਲਾ 100 ਗ੍ਰਾਮ
ਸੇਬ 150 ਗ੍ਰਾਮ
ਖੀਰਾ 120 ਗ੍ਰਾਮ
ਕਚਾਲੂ 150 ਗ੍ਰਾਮ
ਲੋਬੀਆ 150 ਗ੍ਰਾਮ
ਪਪੀਤਾ 150 ਗ੍ਰਾਮ
ਲਾਲ ਮਿਰਚ ਇੱਕ ਚੱਮਚ
ਜੀਰਾ ਪਾਊਡਰ ਇੱਕ ਚੱਮਚ
ਹਰੀ ਮਿਰਚ ਵ ਚੱਮਚ
ਨਿੰਬੂ ਦਾ ਰਸ ਇੱਕ ਚੱਮਚ
ਇਮਲੀ ਦਾ ਗੁੱਦਾ ਤਿੰਨ ਚੱਮਚ
ਇਮਲੀ ਦੀ ਚਟਨੀ ਤਿੰਨ ਚੱਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਫ਼ਰੂਟ ਕੱਟ ਲਓ ਅਤੇ ਇੱਕ ਬੌਲ ‘ਚ ਆਲੂ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬੀਆ ਪਾ ਦਿਓ। ਹੁਣ ਇਸ ‘ਚ ਲਾਲ ਮਿਰਚ, ਚਾਟ ਮਸਾਲ, ਹਰੀ ਮਿਰਚ, ਕਾਲਾ ਨਮਕ, ਜ਼ੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਗੁੱਦਾ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ। ਚਾਟ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।










