ਚੰਡੀਗੜ੍ਹ – ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ ‘ਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ। ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਕੈਥਲ ‘ਚ 350, ਗੁਰੂਗ੍ਰਾਮ ‘ਚ 321, ਫਰੀਦਾਬਾਦ ‘ਚ 307 ਅਤੇ ਬਹਾਦਰਗੜ੍ਹ ‘ਚ 304 ਦਰਜ ਕੀਤਾ ਗਿਆ। ਰਾਜ ਦੇ ਕੁਝ ਹੋਰ ਹਿੱਸਿਆਂ ‘ਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ।
ਸੀ.ਪੀ.ਸੀ.ਬੀ. ਦੇ ਅਨੁਸਾਰ, ਰੋਹਤਕ ‘ਚ ਏ.ਕਿਊ.ਆਈ. 261, ਚਰਖੀ ਦਾਦਰੀ ‘ਚ 296, ਜੀਂਦ ‘ਚ 217, ਅੰਬਾਲਾ ‘ਚ 269, ਭਿਵਾਨੀ ‘ਚ 213, ਹਿਸਾਰ ‘ਚ 299 ਅਤੇ ਪਾਨੀਪਤ ‘ਚ 243 ਦਰਜ ਕੀਤਾ ਗਿਆ। ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ‘ਸੰਤੁਸ਼ਟੀਜਨਕ’, 101 ਅਤੇ 200 ‘ਦਰਮਿਆਨਾ’, 201 ਅਤੇ 300 ‘ਖ਼ਰਾਬ’, 301 ਅਤੇ 400 ‘ਬਹੁਤ ਖ਼ਰਾਬ’, 401 ਅਤੇ 450 ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ’ ਮੰਨਿਆ ਜਾਂਦਾ ਹੈ। ਪੰਜਾਬ ਦੇ ਅੰਮ੍ਰਿਤਸਰ ਦਾ AQI 260, ਜਲੰਧਰ 261, ਖੰਨਾ 212, ਪਟਿਆਲਾ 200 ਅਤੇ ਲੁਧਿਆਣਾ 281 ਸੀ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ‘ਚ AQI 150 ਦਰਜ ਕੀਤਾ ਗਿਆ।















