ਚਿਕਨ ਸਟੂ

images-300x168ਸਮੱਗਰੀ
– 1 ਕਿਲੋ ਚਿਕਨ
– 2 ਪਿਆਜ਼ ਕੱਟੇ ਹੋਏ
– 1 ਆਲੂ ਕੱਟਿਆ ਹੋਇਆ
– 1 ਚਮਚ ਲਸਣ-ਅਦਰਕ ਦਾ ਪੇਸਟ
– 6 ਹਰੀਆਂ ਮਿਰਚਾਂ
– 1/4 ਚਮਚ ਹਲਦੀ ਪਾਊਡਰ
– 1 ਚੁਟਕੀ ਸੌਂਫ਼
– ਅੱਧਾ ਚਮਚ ਗਰਮ ਮਸਾਲਾ
– ਅੱਧਾ ਕੱਪ ਗਾੜਾ ਨਾਰੀਅਲ ਦੁੱਧ
– 4 ਲੌਂਗ
-1 ਟੁਕੜਾ ਦਾਲਚੀਨੀ
-2 ਇਲਾਇਚੀ
– 8 ਕਾਲੀਆਂ ਮਿਰਚਾਂ
– 8-10 ਕਰੀ ਪੱਤੇ
– ਇੱਕ ਵੱਡਾ ਚਮਚ ਘਿਓ
– ਇੱਕ ਵੱਡਾ ਚਮਚ ਤੇਲ
ਵਿਧੀ – 1 ਕੜਾਹੀ ‘ਚ ਘਿਓ ਪਾ ਕੇ ਗਰਮ ਕਰ। ਫ਼ਿਰ ਇਸ ‘ਚ ਕਰੀ ਪੱਤੇ,ਲੌਂਗ, ਦਾਲਚੀਨੀ ਇਲਾਇਚੀ ਅਤੇ ਕਾਲੀਆਂ ਮਿਰਚਾਂ ਪਾ ਕੇ ਫ਼ਰਾਈ ਕਰੋ।
2 ਜਦੋਂ ਸਾਰੇ ਮਸਾਲੇ ਖੂਸ਼ਬੂ ਛੱਡਣ ਲੱਗ ਜਾਣ ਤਾਂ ਇਸ ਲਸਣ ਅਦਰਕ ਦਾ ਪੇਸਟ ਮਿਲਾਓ ਅਤੇ ਫ਼ਿਰ ਇਸ ‘ਚ ਪਿਆਜ਼, ਹਰੀ ਮਿਰਚ ਪਾ ਕੇ ਭੁੰਨੋਂ
3 ਇਸ ਤੋਂ ਬਾਅਦ ਇਸ ‘ਚ ਹਲਦੀ ਪਾਊਡਰ ਅਤੇ ਚਿਕਨ ਮਿਲਾਓ ਅਤੇ ਮਸਾਲੇ ਚੰਗੀ ਤਰ੍ਹਾਂ ਨਾਲ ਮਿਲਣ ਤੋਂ ਬਾਅਦ ਚਿਕਨ ‘ਚ ਨਾਰੀਅਲ ਦੁੱਧ ਅਤੇ ਲੂਣ ਮਿਲਾਓ।
4 ਹੁਣ ਚਿਕਨ ‘ਚ ਗਰਮ ਮਸਾਲਾ, ਸੌਂਫ਼ ਪਾਊਡਰ ਅਤੇ ਆਲੂ ਦੇ ਟੁਕੜੇ ਮਿਲਾਓ।
5 ਜਦੋਂ ਗਰੇਵੀ ਗਾੜੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਫ਼ਿਰ ਇਸ ‘ਚ ਨਾਰੀਅਲ ਦਾ ਦੁੱਧ, ਕਾਲੀ ਮਿਰਚ ਅਤੇ ਨਿੰਬੂ ਦਾ ਰਸ ਮਿਲਾਓ।