ਪਨੀਰ ਖਾਣ ਦੇ ਸ਼ੌਕੀਨ ਤਾਂ ਤਕਰੀਬਨ ਸਾਰੇ ਲੋਕ ਹੁੰਦੇ ਹਨ। ਜੇ ਘਰ ਵਿੱਚ ਮਹਿਮਾਨ ਆਉਣ ਵਾਲੇ ਹੋਣ ਤਾਂ ਖ਼ਾਸਤੋਰ ‘ਤੇ ਪਨੀਰ ਦੀ ਸਬਜ਼ੀ ਬਣਾਈ ਜਾਂਦੀ ਹੈ। ਤਾਂ ਕਿਉਂ ਨਾ ਟੇਸਟੀ ਅਤੇ ਸੁਆਦੀ ਪਨੀਰ ਬਣਾਇਆ ਜਾਵੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਇੱਕ ਚੱਮਚ ਤੇਲ
ਅੱਧਾ ਚੱਮਚ ਲਸਣ
ਇੱਕ ਹਰੀ ਮਿਰਚ
ਤਿੰਨ ਚੱਮਚ ਸੌਸ
ਤਿੰਨ ਚੱਮਚ ਚਿਲੀ ਸੌਸ
ਇੱਕ ਚੌਥਾਈ ਚੱਮਚ ਲਾਲ ਮਿਰਚ
ਇੱਕ ਚੌਥਾਈ ਚੱਮਚ ਕਾਲੀ ਮਿਰਚ
ਇੱਕ ਚੱਮਚ ਲਾਲ ਫ਼ਲੇਕਸ
ਇੱਕ ਚੱਮਚ ਚਾਟ ਮਸਾਲਾ
ਇੱਕ ਚੱਮਚ ਨਮਕ
ਦੋ ਚੱਮਚ ਪਨੀਰ ਬਟਰ
ਪਨੀਰ 500 ਗ੍ਰਾਮ
ਇੱਕ ਚੱਮਚ ਸਰ੍ਹੋਂ ਦਾ ਪੇਸਟ
ਬਣਾਉਣ ਦੀ ਵਿਧੀ
ਇੱਕ ਵੱਡੀ ਕੜ੍ਹਾਈ ਵਿੱਚ ਇੱਕ ਵੱਡਾ ਚੱਮਚ ਤੇਲ ਗਰਮ ਕਰੋ। ਇਸ ਵਿੱਚ ਅਜਵਾਈਨ, ਲਸਣ ਅਤੇ ਹਰੀ ਮਿਰਚ ਮਿਲਾ ਕੇ 3 ਤੋਂ 5 ਮਿੰਟ ਲਈ ਭੁੰਨ ਲਓ ਜਦੋਂ ਤਕ ਇਹ ਸੁਨਿਹਰਾ ਨਾ ਹੋ ਜਾਵੇ। ਫ਼ਿਰ ਇਸ ਵਿੱਚ ਤਿੰਨ ਚੱਮਚ ਸੌਸ ਅਤੇ ਦੋ ਚੱਮਚ ਚਿਲੀ ਸੌਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫ਼ਿਰ ਇੱਕ ਚੌਥਾਈ ਚੱਮਚ ਲਾਲ ਮਿਰਚ, ਕਾਲੀ ਮਿਰਚ, ਚਿਲੀ ਫ਼ਲੇਕਸ, ਚਾਟ ਮਸਾਲਾ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਉਸ ਤੋਂ ਬਾਅਦ ਦੋ ਚਮਚ ਪੀਨਟ ਬਟਰ ਪਾ ਕੇ ਮਿਲਾਓ। ਫ਼ਿਰ 500 ਗ੍ਰਾਮ ਪਨੀਰ ਇਸ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਹੁਣ ਇੱਕ ਚੱਮਚ ਸਰ੍ਹੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਤੁਹਾਡਾ ਸਪਾਇਸੀ ਪਨੀਰ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।










