ਚੀਜ਼ੀ ਆਲੂ ਟਿੱਕੀ ਬਰਗਰ

ਇਸ ਹਫ਼ਤੇ ਅਸੀਂ ਤੁਹਾਡੇ ਲਈ ਚੀਜ਼ੀ ਆਲੂ ਟਿੱਕੀ ਬਰਗਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ ਵਿੱਚ ਬਹੁਤ ਸੁਆਦ ਅਤੇ ਬਣਾਉਣ ਵਿੱਚ ਵੀ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ) – 360 ਗ੍ਰਾਮ
ਹਰੇ ਮਟਰ – 90 ਗ੍ਰਾਮ
ਹਲਦੀ – ਇੱਕ ਚੌਥਾਈ ਚੱਮਚ
ਲਾਲ ਮਿਰਚ – ਇੱਕ ਚੱਮਚ
ਧਨੀਆ ਪਾਊਡਰ – ਇੱਕ ਚੱਮਚ
ਗਰਮ ਮਸਾਲਾ – ਅੱਧਾ ਚੱਮਚ
ਅਮਚੂਰ – ਅੱਧਾ ਚੱਮਚ
ਨਮਕ – ਇੱਕ ਚੱਮਚ
ਕਾਲੀ ਮਿਰਚ – ਅੱਧਾ ਚੱਮਚ
ਪੋਹਾ (ਭਿੱਜੀ ਹੋਈ) – 70 ਗ੍ਰਾਮ
ਧਨੀਆ – 6 ਗ੍ਰਾਮ
ਮੈਦਾ – 60 ਗ੍ਰਾਮ
ਚਾਵਲਾਂ ਦਾ ਆਟਾ – 50 ਗ੍ਰਾਮ
ਨਮਕ – ਅੱਧਾ ਚੱਮਚ
ਪਾਣੀ – 200 ਮਿਲੀਲੀਟਰ
ਬਰੈੱਡ ਕਰੰਬਜ਼ – ਕੋਟਿੰਗ ਲਈ
ਤੇਲ – ਫ਼ਰਾਈ ਕਰਨ ਲਈ
ਦੁੱਧ – 100 ਮਿ.ਲੀ.
ਪ੍ਰੌਸੈੱਸਡ ਚੀਜ਼ – 50 ਗ੍ਰਾਮ
ਕਾਲੀ ਮਿਰਚ – ਇੱਕ ਚੌਥਾਈ ਚੱਮਚ
ਮੋਜ਼ਰੈਲਾ ਚੀਜ਼ – 50 ਗ੍ਰਾਮ
ਬਰਗਰ ਬਨ