ਵਿਧੀ
1. ਸਭ ਤੋਂ ਪਹਿਲਾਂ ਬਾਊਲ ਵਿੱਚ 360 ਗ੍ਰਾਮ ਉਬਲੇ ਅਤੇ ਮੈਸ਼ਡ ਕੀਤੇ ਹੋਏ ਆਲੂ, 90 ਗ੍ਰਾਮ ਹਰੇ ਮਟਰ, ਕੁਆਰਟਰ ਚੱਮਚ ਹਲਦੀ, ਇੱਕ ਚੱਮਚ ਲਾਲ ਮਿਰਚ, ਇੱਕ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਗਰਮ ਮਸਾਲਾ, ਅੱਧਾ ਚੱਮਚ ਸੁੱਕਾ ਅਮਚੂਰ, ਇੱਕ ਚੱਮਚ ਨਮਕ, ਅੱਧਾ ਚੱਮਚ ਕਾਲੀ ਮਿਰਚ, 70 ਗ੍ਰਾਮ ਭਿੱਜਿਆ ਹੋਇਆ ਪੋਹਾ ਅਤੇ 6 ਗ੍ਰਾਮ ਧਨੀਆ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
ਦੂਜੇ ਬਾਊਲ ਵਿੱਚ 60 ਗ੍ਰਾਮ ਮੈਦਾ, 50 ਗ੍ਰਾਮ ਚਾਵਲਾਂ ਦਾ ਆਟਾ, ਅੱਧਾ ਚੱਮਚ ਨਮਕ ਅਤੇ 200 ਮਿ.ਲੀ. ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰ ਲਓ।
ਆਪਣੇ ਹੱਥ ਵਿੱਚ ਕੁੱਝ ਆਲੂ ਮਿਸ਼ਰਣ ਲਓ ਅਤੇ ਇਸ ਨੂੰ ਟਿੱਕੀ ਦੇ ਆਕਾਰ ‘ਚ ਗੋਲ ਕਰੋ। ਫ਼ਿਰ ਇਸ ਨੂੰ ਮੈਦੇ ਮਿਸ਼ਰਣ ਵਿੱਚ ਡਿੱਪ ਕਰੋ ਅਤੇ ਬਾਅਦ ਵਿੱਚ ਬਰੈੱਡ ਕਰੰਬਜ਼ ਨਾਲ ਕੋਟਿੰਗ ਕਰੋ। ਪੈਨ ਵਿੱਚ ਤੇਲ ਗਰਮ ਕਰ ਕੇ ਇਸ ਨੂੰ ਬਰਾਊਨ ਹੋਣ ਤਕ ਫ਼ਰਾਈ ਕਰੋ। ਦੂਜੇ ਬਾਊਲ ਵਿੱਚ 100 ਮਿ.ਲੀ. ਦੁੱਧ ਗਰਮ ਕਰੋ ਅਤੇ ਫ਼ਿਰ 50 ਗ੍ਰਾਮ ਪ੍ਰੋਸੈਸਡ ਪਨੀਰ ਪਾ ਕੇ ਓਦੋਂ ਤਕ ਹਿਲਾਓ ਜਦੋਂ ਤਕ ਪਨੀਰ ਮੈੱਲਟ ਨਾ ਹੋ ਜਾਵੇ।
ਫ਼ਿਰ ਕੁਆਰਟਰ ਚੱਮਚ ਕਾਲੀ ਮਿਰਚ, 50 ਗ੍ਰਾਮ ਮੋਜ਼ਰੈਲਾ ਚੀਜ਼ ਪਾਓ ਅਤੇ ਹਿਲਾਓ। ਇਸ ਨੂੰ ਉਬਾਲ ਆਉਣ ਤਕ ਪਕਾਓ ਅਤੇ ਇੱਕ ਪਾਸੇ ਰੱਖ ਦਿਓ। ਤਵੇ ‘ਤੇ ਬਰਗਰ ਬਨ ਗਰਮ ਕਰ ਕੇ ਇਸ ਨੂੰ ਬੋਰਡ ‘ਤੇ ਰੱਖੋ ਅਤੇ ਫ਼ਿਰ ਇਸ ‘ਤੇ ਪਿਆਜ਼ ਅਤੇ ਟਮਾਟਰ ਦੇ ਸਲਾਇਸਿਜ਼ ਟਿਕਾਓ।
ਹੁਣ ਇਸ ਦੇ ‘ਤੇ ਫ਼ਰਾਈ ਕੀਤੀ ਹੋਈ ਟਿੱਕੀ ਰੱਖੋ। ਫ਼ਿਰ ਤਿਆਰ ਕੀਤਾ ਹੋਇਆ ਪਨੀਰ ਮਿਸ਼ਰਣ ਪਾਓ ਅਤੇ ਦੂੱਜੇ ਬਨ ਨਾਲ ਕਵਰ ਕਰੋ। ਆਲੂ ਟਿੱਕੀ ਬਰਗਰ ਬਨ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।










