ਸੁਆਦੀ ਮਸ਼ਰੂਮ ਪਕੌੜਾ

ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾ੬ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਮਸ਼ਰੂਮ ਪਸੰਦ ਹਨ ਤਾ੬ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਹਨ। ਮਸ਼ਰੂਮ ਪਕੌੜਾ ਇੱਕ ਅਜਿਹੀ ਸਨੈਕਸ ਰੈਸਿਪੀ ਹੈ ਜਿਸ ਨੂੰ ਤੁਸੀਂ ਇੱਕ ਵਾਰ ਖਾ ਲਵੋਗੇ ਤਾਂ ਇਸ ਦਾ ਸੁਆਦ ਕਦੇ ਨਹੀਂ ਭੁੱਲੋਗੇ। ਸ਼ਾਮ ਨੂੰ ਜਦੋਂ ਵੀ ਸਨੈਕਸ ਖਾਣ ਦਾ ਮਨ ਹੋਵੇ ਤਾ੬ ਮਸ਼ਰੂਮ ਪਕੌੜਾ ਬਣਾਉਣਾ ਬਿਲਕੁਲ ਨਾ ਭੁੱਲੋ। ਆਓ ਜਾਣਦੇ ਹਾ੬ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਵੇਸਣ – 160 ਗ੍ਰਾਮ
ਚੌਲਾ੬ ਦਾ ਆਟਾ – 45 ਗ੍ਰਾਮ
ਕੌਰਨ ਫ਼ਲਾਵਰ – 2 ਚੱਮਚ
ਬੇਕਿੰਗ ਸੋਡਾ – 1/4 ਚੱਮਚ
ਅਦਰਕ, ਲਸਣ ਪੇਸਟ – 1/2 ਚੱਮਚ
ਅਜਵਾਇਣ – 1/4 ਚੱਮਚ
ਚਾਟ ਮਸਾਲਾ – 1/2 ਚੱਮਚ
ਲਾਲ ਮਿਰਚ – 1/2 ਚੱਮਚ
ਹਿੰਗ – 1/4 ਚੱਮਚ
ਨਮਕ – 1/2 ਚੱਮਚ
ਪਾਣੀ – 350 ਮਿਲੀਲਿਟਰ
ਮਸ਼ਰੂਮ – 315 ਗ੍ਰਾਮ
ਤਲਣ ਲਈ ਤੇਲ
ਵਿਧੀ
1. ਇੱਕ ਬਾਊਲ ਵਿੱਚ 160 ਗ੍ਰਾਮ ਵੇਸਣ, 45 ਗ੍ਰਾਮ ਚੌਲਾ੬ ਦਾ ਆਟਾ, 2 ਚੱਮਚ ਕਾਰਨ ਫ਼ਲਾਰ, 1/4 ਚੱਮਚ ਬੇਕਿੰਗ ਸੋਡਾ, 1/2 ਚੱਮਚ ਅਦਰਕ-ਲਸਣ ਪੇਸਟ, 1/4 ਚੱਮਚ ਅਜਵਾਇਣ, 1/2 ਚੱਮਚ ਚਾਟ ਮਸਾਲਾ, 1/2 ਚੱਮਚ ਲਾਲ ਮਿਰਚ, 1/4 ਚੱਮਚ ਹਿੰਗ, 1/2 ਚੱਮਚ ਨਮਕ, 350 ਮਿਲੀਲਿਟਰ ਪਾਣੀ ਮਿਲਾ ਕੇ ਇਸ ਨੂੰ ਚੰਗੀ ਤਰਾ੬ ਮਿਲਾ ਲਓ।
2. ਤਿਆਰ ਕੀਤੇ ਮਿਸ਼ਰਣ ਵਿੱਚ ਮਸ਼ਰੂਮਜ਼ ਪਾ ਕੇ ਉਨ੍ਹਾਂ ‘ਤੇ ਚੰਗੀ ਤਰਾ੬ ਨਾਲ ਕੋਟਿੰਗ ਕਰੋ।
3. ਇੱਕ ਬਰਤਨ ‘ਚ ਤੇਲ ਗਰਮ ਕਰੋ ਅਤੇ ਕੁਰਕੁਰਾ ਹੋਣ ਤਕ ਤਲੋ।
4. ਇਨ੍ਹਾਂ ਪਕੌੜਿਆਂ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਲਓ।
5. ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।