ਨਾਸ਼ਤੇ ‘ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾ੬ ਕੁੱਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ ‘ਚ ਸੈ੬ਡਵਿਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ ਬਣਾਉਣ ‘ਚ ਵੀ ਕਾਫ਼ੀ ਆਸਾਨ ਹੈ ਅਤੇ ਖਾਣ ‘ਚ ਵੀ ਬਹੁਤ ਟੇਸਟੀ ਹੁੰਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਸੈਂਡਵਿਚ ਰੋਲ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾ੬। ਆਓ ਜਾਣਦੇ ਹਾ੬ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
– 4 ਵਾਈਟ ਬਰੈੱਡ ਸਲਾਈਸਿਜ਼
– 2 ਪਨੀਰ (ਸਲਾਈਸਿਜ਼ ‘ਚ ਕੱਟੇ ਹੋਏ)
– 1 ਚਮਚ ਧਨੀਆ
– 1 ਚਮਚ ਸਟ੍ਰੌਬਰੀ ਜੈਮ
– 1 ਚਮਚ ਗਾਜਰ (ਕੱਟੀ ਹੋਈ)
– ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
1. ਸਭ ਤੋ੬ ਪਹਿਲਾ੬ ਬਰੈੱਡ ਦੇ ਸਲਾਈਸਿਜ਼ ਨੂੰ ਕੱਟ ਕੇ ਵੱਖ ਕਰ ਲਓ।
2. ਫ਼ਿਰ ਪਨੀਰ, ਪਿਆਜ਼, ਨਮਕ, ਗਾਜਰ, ਸਟ੍ਰੌਬਰੀ ਜੈਮ ਅਤੇ ਧਨੀਏ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ।
3. ਫ਼ਿਰ ਇਹ ਤਿਆਰ ਮਿਸ਼ਰਣ ਨੂੰ ਬਰੈੱਡ ਸਲਾਈਸ ‘ਤੇ ਫ਼ੈਲਾ ਕੇ ਰੋਲ ਬਣਾ ਲਓ ਅਤੇ ਓਵਨ ਨੂੰ 150 ਡਿਗਰੀ ਸੈਲਸੀਅਸ ‘ਤੇ ਗਰਮ ਕਰੋ। 15-20 ਮਿੰਟਾ੬ ਲਈ ਬੇਕ ਕਰੋ।
4. ਹੁਣ ਇਹ ਤਿਆਰ ਹੈ ਇਸ ਨੂੰ ਗਰਮ-ਗਰਮ ਸਰਵ ਕਰੋ।










