ਵੈੱਜ ਜਾਂ ਫ਼ਿਰ ਚੀਜ਼ ਨੂਡਲਜ਼ ਤਾਂ ਤੁਸੀਂ ਜ਼ਰੂਰ ਖਾਧੇ ਹੋਣਗੇ ਪਰ ਕੀ ਤੁਸੀਂ ਚਪਾਤੀ ਨੂਡਲਸ ਟ੍ਰਾਈ ਕੀਤੇ ਹੈ। ਜੇ ਨਹੀਂ ਤਾਂ ਇੱਕ ਵਾਰ ਜ਼ਰੂਰ ਖਾਓ। ਇਹ ਖਾਣ ਵਿੱਚ ਬਹੁਤ ਹੀ ਸੁਆਦ ਹੁੰਦੇ ਹਨ ਅਤੇ ਨਾਲ ਹੀ ਸਿਹਤਮੰਦ ਵੀ। ਅੱਜ ਅਸੀਂ ਤੁਹਾਨੂੰ ਚਪਾਤੀ ਨੂਡਲਜ਼ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
1 ਚੱਮਚ ਤੇਲ
1 ਚੱਮਚ ਲਸਣ
70 ਗ੍ਰਾਮ ਪਿਆਜ਼
50 ਗ੍ਰਾਮ ਗਾਜਰ
80 ਗ੍ਰਾਮ ਸ਼ਿਮਲਾ ਮਿਰਚ
90 ਗ੍ਰਾਮ ਪੱਤਾ ਗੋਭੀ
70 ਮਿਲੀਲੀਟਰ ਕੈਚਪ
1 ਚੱਮਚ ਰੈੱਡ ਚਿਲੀ ਸਾਓਸ
1/2 ਚੱਮਚ ਸੋਇਆ ਸਾਓਸ
1/2 ਚੱਮਚ ਨਿੰਬੂ ਦਾ ਰਸ
1/2 ਚੱਮਚ ਕਾਲੀ ਮਿਰਚ
1 ਚੱਮਚ ਨਮਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਤਿੰਨ ਚਪਾਤੀਆਂ ਨੂੰ ਰੋਲ ਕਰਕੇ ਗੋਲ ਆਕਾਰ ਵਿੱਚ ਕੱਟ ਲਓ।
2. ਇੱਕ ਪੈਨ ਵਿੱਚ ਤੇਲ ਗਰਮ ਕਰਕੇ ਇਸ ਵਿੱਚ ਲਸਣ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫ਼ਿਰ ਇਸ ਵਿੱਚ ਗਾਜਰ, ਸ਼ਿਮਲਾ ਮਿਰਚ ਅਤੇ ਪੱਤਾਗੋਭੀ ਪਾ ਕੇ 3-5 ਮਿੰਟ ਲਈ ਪਕਾਓ।
3. ਫ਼ਿਰ ਇਸ ਵਿੱਚ ਕੈਚਪ, ਰੈੱਡ ਚਿਲੀ ਸਾਓਸ, ਸੋਇਆ ਸਾਓਸ, ਨਿੰਬੂ ਦਾ ਰਸ,ਕਾਲੀ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਇਸ ਤੋਂ ਬਾਅਦ ਕੱਟੀ ਹੋਈ ਚਪਾਤੀ ਪਾਓ ਅਤੇ 8-10 ਮਿੰਟ ਤੱਕ ਪਕਾਓ।
5. ਚਪਾਤੀ ਨੂਡਲਸ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।










