ਮਿਰਚੀ ਵੜਾ

ਮਿਰਚੀ ਵੜੇ ਨੂੰ ਹੋਰ ਵੀ ਨਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਮਿਰਚ ਦੇ ਪਕੌੜੇ ਆਦਿ। ਇਸ ਦੇ ਅੰਦਰ ਮਸਾਲੇਦਾਰ ਆਲੂ ਭਰੇ ਜਾਂਦੇ ਹਨ। ਜਿਸ ਤੋਂ ਬਾਅਦ ਇਸ ਨੂੰ ਵੇਸਣ ਦੇ ਘੋਲ ਵਿੱਚ ਡਿਪ ਫ਼੍ਰਾਈ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਸ਼ਾਮ ਦੀ ਚਾਹ ਨਾਲ ਵੀ ਬਣਾ ਸਕਦੇ ਹੋ। ਇਹ ਖਾਣ ਵਿੱਚ ਬੇਹੱਦ ਸੁਆਦ ਲੱਗਦੇ ਹਨ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
1ਚੱਮਚ ਤੇਲ
1/2 ਚੱਮਚ ਜੀਰਾ
1/4 ਚੱਮਚ ਹਲਦੀ
1 ਚੱਮਚ ਇਲਾਇਚੀ ਪਾਊਡਰ
1 ਚੱਮਚ ਹਰੀ ਮਿਰਚ
1/2 ਚੱਮਚ ਅਦਰਕ ਪੇਸਟ
250 ਗ੍ਰਾਮ ਉਬਾਲੇ ਹੋਏ ਆਲੂ ਮੈਸ਼ ਕੀਤੇ ਹੋਏ
1/4 ਚੱਮਚ ਲਾਲ ਮਿਰਚ ਪਾਊਡਰ
1/2 ਚੱਮਚ ਸੁੱਕਾ ਅੰਬਚੂਰ ਪਾਊਡਰ
1/2 ਚੱਮਚ ਨਮਕ
1/4 ਚੱਮਚ ਗਰਮ ਮਸਾਲਾ
10 ਗ੍ਰਾਮ ਧਨੀਆ
100 ਗ੍ਰਾਮ ਛੋਲਿਆਂ ਦੀ ਦਾਲ ਦਾ ਆਟਾ
250 ਮਿਲੀਲੀਟਰ ਪਾਣੀ
1/2 ਚੱਮਚ ਅਜਵਾਈਨ
1/4 ਚੱਮਚ ਹਰੀ ਮਿਰਚ
ਹਰੀ ਮਿਰਚ 250 ਗ੍ਰਾਮ
1/4 ਛੋਟੇ ਚੱਮਚ ਬੇਕਿੰਗ ਸੋਡਾ
ਬਣਾਉਣ ਦੀ ਵਿਧੀ
ਘੱਟ ਗੈਸ ‘ਤੇ ਪੈਨ ਵਿੱਚ ਇੱਕ ਚੱਮਚ ਤੇਲ ਪਾਓ ਅਤੇ ਗਰਮ ਕਰੋ। ਇਸ ਵਿੱਚ ਇੱਕ ਛੋਟਾ ਚੱਮਚ ਜੀਰਾ, ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਲਓ।
ਫ਼ਿਰ ਇਸ ਵਿੱਚ ਇੱਕ ਛੋਟਾ ਚੱਮਚ ਧਨੀਆ ਪਾਊਡਰ,ਹਰੀ ਮਿਰਚ, ਅਦਰਕ ਪੇਸਟ ਪਾ ਕੇ 2-3 ਮਿੰਟ ਲਈ ਭੁੰਨ ਲਓ।
ਫ਼ਿਰ ਇਸ ਵਿੱਚ 250 ਗ੍ਰਾਮ ਉਬਲੇ ਅਤੇ ਮੈਸ਼ ਕੀਤੇ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਇਸ ਤੋਂ ਬਾਅਦ ਇਸ ਵਿੱਚ ਲਾਲ ਮਿਰਚ, ਅੰਬਚੂਰ ਪਾਊਡਰਸ ਨਮਕ,ਗਰਮ ਮਸਾਲਾ, ਧਨੀਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ 3-5 ਮਿੰਟ ਤੱਕ ਪਕਾਓ।
ਫ਼ਿਰ ਇਸ ਬਾਊਲ ਲਓ ਅਤੇ 100 ਗ੍ਰਾਮ ਵੇਸਣ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਤ ਗਾੜ੍ਹਾ ਮਿਸ਼ਰਣ ਤਿਆਰ ਕਰ ਲਓ।
ਇਸ ਵਿੱਚ ਛੋਟਾ ਚੱਮਚ ਨਮਕ,ਅਜਵਾਈਨ ਅਤੇ ਲਾਲ ਮਿਰਚ ਪਾ ਕੇ ਮਿਕਸ ਕਰੋ ਫ਼ਿਰ ਇਸ ਨੂੰ 10 ਮਿੰਟ ਲਈ ਰੱਖ ਦਿਓ।
7. ਫ਼ਿਰ ਹਰੀ ਮਿਰਚ ਧੋਵੋ ਅਤੇ ਇਸ ਨੂੰ ਵਿੱਚੋਂ ਕੱਟ ਕੇ ਖਾਲੀ ਕਰ ਦਿਓ। ਇਸ ਦੇ ਪਿਛਲੇ ਹਿੱਸੇ ਨੂੰ ਇੰਝ ਹੀ ਰਹਿਣ ਦਿਓ।
ਸਾਰੀਆਂ ਮਿਰਚਾਂ ਦੇ ਅੰਦਰ ਚੱਮਚ ਦੀ ਮਦਦ ਨਾਲ ਮਿਸ਼ਰਣ ਭਰ ਦਿਓ।
ਫ਼ਿਰ ਵੇਸਣ ਦੇ ਘੋਲ ਵਿੱਚ ਬੇਕਿੰਗ ਸੋਜਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਵਿੱਚ ਹਰੀ ਮਿਰਚ ਨੂੰ ਡਿਪ ਕਰੋ।
ਘੱਟ ਗੈਸ ‘ਤੇ ਇੱਕ ਕੜਾਈ ਵਿੱਚ ਜ਼ਰੂਰਤ ਮੁਤਾਬਕ ਤੇਲ ਪਾ ਕੇ ਗਰਮ ਕਰੋ। ਇਸ ਵਿੱਚ ਵੇਸਣ ਵਿੱਚ ਡਿਪ ਕੀਤੀ ਹੋਈ ਹਰੀ ਮਿਰਚ ਪਾ ਕੇ ਸੁਨਿਹਰਾ ਭੂਰਾ ਹੋਣ ਤੱਕ ਭੁੰਨ ਲਓ। ਤੁਹਾਡਾ ਮਿਰਚੀ ਵੜਾ ਤਿਆਰ ਹੈ ਇਸ ਨੂੰ ਗਰਮਾ-ਗਰਮ ਪਰੋਸੋ।