ਚਟਪਟੀ ਚੀਜ਼ਾਂ ਦੇ ਨਾਂ ਸੁਣਦੇ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਚਾਹੇ ਫ਼ਿਰ ਉਹ ਚਟਪਟੀ ਚਾਟ ਹੋਵੇ ਜਾਂ ਕੁਝ ਹੋਰ। ਅੱਜ ਅਸੀਂ ਵੀ ਤੁਹਾਡੇ ਲਈ ਚਟਪਟੀ ਆਲੂ ਚਾਟ ਦੀ ਰੈਸਿਪੀ ਲੈ ਕੇ ਆਏ ਹੈ। ਇਹ ਖਾਣੇ ਵਿੱਚ ਸੁਆਦ ਹੁੰਦੀ ਹੈ ਅਤੇ ਬਣਾਉਣ ਵਿੱਚ ਆਸਾਨ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਚਟਪਟੀ ਆਲੂ ਚਾਟ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 230 ਗ੍ਰਾਮ ਚੀਨੀ
– 320 ਮਿਲੀ ਲੀਟਰ ਪਾਣੀ
– 2 ਚਮੱਚ ਅੰਬ ਦਾ ਪਾਊਡਰ
– 1 ਚਮੱਚ ਲਾਲ ਮਿਰਚ
– 1 ਚਮੱਚ ਜੀਰਾ ਪਾਊਡਰ
– 1 ਚਮੱਚ ਕਾਲਾ ਨਮਕ
– 1 ਚਮੱਚ ਅਦਰਕ ਪਾਊਡਰ
– 1 ਚਮੱਚ ਸੌਂਫ਼ ਪਾਊਡਰ
– 400 ਗ੍ਰਾਮ ਆਲੂ
– ਚਾਟ ਮਸਾਲਾ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਚੀਨੀ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਫ਼ਿਰ ਇਸ ਵਿੱਚ ਅੰਬ ਪਾਊਡਰ, ਲਾਲ ਮਿਰਚ, ਜੀਰਾ ਪਾਊਡਰ , ਕਾਲਾ ਨਮਕ ਅਦਰਕ ਅਤੇ ਸੌਂਫ਼ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
2. ਇਸ ਮਿਕਸਰ ਨੂੰ 4-5 ਮਿੰਟ ਲਈ ਪਕਾਓ। ਜਦੋਂ ਮਿਕਸਰ ਗਾੜਾ ਹੋ ਜਾਵੇ ਤਾਂ ਇਸ ਨੂੰ ਗੈਸ ਤੋਂ ਹਟਾ ਦਿਓ।
3. ਇੱਕ ਪੈਨ ਵਿੱਚ ਤੇਲ ਗਰਮ ਕਰਕੇ ਆਲੂਆਂ ਨੂੰ ਫ਼੍ਰਾਈ ਕਰ ਲਓ। ਫ਼ਿਰ ਇਨ੍ਹਾਂ ਨੂੰ ਤੋਲਿਏ ਵਿੱਚ ਰੱਖ ਕੇ ਹਲਕਾ ਦਬਾਓ ਅਤੇ ਕੋਲੀ ਵਿੱਚ ਪਾ ਲਓ।
4. ਫ਼ਿਰ ਫ਼੍ਰਾਈ ਕੀਤੇ ਹੋਏ ਆਲੂਆਂ ਵਿੱਚ ਤਿਆਰ ਚਟਨੀ ਪਾ ਕਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਚਾਟ ਮਸਾਲਾ ਪਾਓ।
5. ਆਲੂ ਚਾਟ ਤਿਆਰ ਹੈ। ਇਸ ਨੂੰ ਸਰਵ ਕਰੋ ਅਤੇ ਇਸ ਦਾ ਸੁਆਦ ਲਓ।










