ਪਨੀਰ ਖਾਣ ਦੋ ਸੌਕੀਨ ਹੋ ਤਾਂ ਸਾਰੇ ਹੁੰਦੇ ਹਨ ਪਰ ਘਰ ਵਿੱਚ ਮਹਿਮਾਨ ਵੀ ਆਉਣੇ ਹੋਣ ਤਾਂ ਪਨੀਰ ਦੀ ਸਬਜ਼ੀ ਜ਼ਰੂਰ ਬਣਾਈ ਜਾਂਦੀ ਹੈ ਤਾਂ ਕਿਉਂ ਨਾ ਇਸ ਡਿਨਰ ਵਿੱਚ ਪਨੀਰ ਕੋਲਹਾਪੁਰੀ ਖਾਦਾ ਜਾਵੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
– 1 ਚਮੱਚ ਤਿਲ
– 1 ਚਮੱਚ ਖਸਖਸ
– 1/ 2 ਚਮੱਚ ਜੀਰਾ
– 1 ਚਮੱਚ ਧਨੀਏ ਦੇ ਬੀਜ
– 3 ਲੌਂਗ
– 1 ਇਲਾਇਚੀ
– 1/4 ਚਮੱਚ ਕਾਲੀ ਮਿਰਚ
– 1 ਚੱਕਰ ਫ਼ੁੱਲ
– 3 ਲਾਲ ਮਿਰਚ (ਸੁੱਕੀ ਹੋਈ)
– 2 ਵੱਡੇ ਚਮੱਚ ਡ੍ਰਾਈ ਨਾਰੀਅਲ(ਪਿਸਿਆ ਹੋਇਆ)
– 3 ਵੱਡੇ ਚਮੱਚ ਤੇਲ
– 9 ਕਿਊਬ ਪਨੀਰ
– 1ਤੇਜ ਪੱਤਾ
– 1 ਪਿਆਜ
– 1 ਚਮੱਚ ਅਦਰਕ ਅਤੇ ਲਸਣ ਦੀ ਪੇਸਟ
– 3 ਟਮਾਟਰ (ਕੱਟੇ ਹੋਏ)
ਬਣਾਉਣ ਦੀ ਵਿਧੀ
1. ਕੜਾਈ ਵਿੱਚ ਤਿਲ, ਖਸਖਸ, ਜੀਰਾ, ਸੁੱਕਾ ਧਨੀਆ ਅਤੇ ਲੌਂਗ, ਦਾਲਚੀਨੀ ਪਾ ਕੇ ਇਲਾਇਚੀ, ਕਾਲੀ ਮਿਰਚ, ਚੱਕਰ ਫ਼ੁੱਲ ਪਾ ਕੇ ਚੰਗੀ ਤਰ੍ਹਾਂ ਨਾਲ ਸੇਂਕ ਲਗਾ ਲਓ। ਬਣ ਕੇ ਤਿਆਰ ਹੈ ਤੁਹਾਡਾ ਕੋਲਹਾਪੁਰੀ ਮਸਾਲਾ
2. ਫ਼ਿਰ ਦੂਜੀ ਕੜਾਈ ਵਿੱਚ ਤੇਲ ਪਾ ਕੇ ਗੈਸ ‘ਤੇ ਰੱਖ ਦਿਓ। ਇਸ ਨੂੰ ਟੁੱਕੜਿਆਂ ਵਿੱਚ ਕੱਟ ਕੇ ਪਨੀਰ ਪਾ ਕੇ ਹਲਕਾ ਬ੍ਰਾਊਨ ਕਰ ਲਓ। ਇਸ ਤੋਂ ਬਾਅਦ ਪਨੀਰ 1 ਕੱਢ ਕੇ ਭਾਂਡੇ ਵਿੱਚ ਰੱਖ ਲਓ।
3. ਫ਼ਿਰ ਉਸੇ ਤੇਲ ਵਿੱਚ ਤੇਜਪੱਤਾ ਪਾ ਕੇ ਚੰਗੀ ਤਰ੍ਹਾਂ ਪਕਾਓ। ਫ਼ਿਰ ਉਸ ਵਿੱਚ ਪਿਆਜ, ਅਦਰਕ ਅਤੇ ਲਸਣ ਦੀ ਪੇਸਟ ਅਤੇ ਟਮਾਟਰ ਪਾ ਕੇ ਕੜਾਈ ਨੂੰ ਕਵਰ ਕਰ ਦਿਓ।
4. 10 ਮਿੰਟ ਬਾਅਦ ਢੱਕਣ ਨੂੰ ਉਤਾਰ ਦਿਓ ਅਤੇ ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਦਿਓ। ਪਹਿਲਾਂ ਤਿਆਰ ਕੀਤੇ ਹੋਏ ਕੋਲਹਾਪੁਰੀ ਮਸਾਲਾ ਪਾ ਕੇ ਮਿਕਸ ਕਰ ਲਓ। ਫ਼ਿਰ ਇਸ ਪੇਸਟ ਵਿੱਚ ਹਲਦੀ ਅਤੇ ਨਮਕ ਮਿਲਾਓ।
5. ਇਸ ਤੋਂ ਬਾਅਦ ਇਸ ਵਿੱਚ 1 ਕੱਪ ਪਾਣੀ ਪਾਓ ਅਤੇ ਗ੍ਰੇਵੀ ਤਿਆਰ ਕਰ ਲਓ ਫ਼ਿਰ ਇਸ ਵਿੱਚ ਫ਼੍ਰਾਈ ਪਨੀਰ ਪਾਓ। ਢੱਕਣ ਨਾਲ 5 ਮਿੰਟ ਤੱਕ ਢੱਕ ਕੇ ਰੱਖ ਦਿਓ। ਫ਼ਿਰ ਇਸ ਵਿੱਚ 1 ਚਮੱਚ ਸੁੱਕੀ ਮੇਥੀ ਦੇ ਪੱਤਿਆਂ ਨੂੰ ਪੀਸ ਕੇ ਮਿਕਸ ਕਰ ਲਓ।
6. ਫ਼ਿਰ ਗਰਮਾ-ਗਰਮ ਸਰਵ ਕਰੋ।










