ਸਮੱਗਰੀ
2 ਲੀਟਰਂ ਦੁੱਧ
1/4 ਕੌਲੀਂ ਮੂੰਗੀ ਦੀ ਦਾਲ
ਇੱਕ ਛੋਟੀ ਕੌਲੀਂ ਬਾਰੀਕ ਕੱਟਿਆ ਹੋਇਆ ਮੇਵਾ
100 ਗ੍ਰਾਮਂ ਖੰਡ
2 ਵੱਡੇ ਚਮਚਂ ਪੀਸਿਆ ਹੋਇਆ ਨਾਰੀਅਲ
1 ਛੋਟੀ ਕੌਲੀਂ ਮਿਲਕ ਪਾਊਡਰ
1 ਛੋਟਾ ਚਮਚਂ ਦੇਸੀ ਘਿਓ
1/4 ਚਮਚਂ ਇਲਾਇਚੀ ਪਾਊਡਰ
ਵਿਧੀ
ਦੁੱਧ ਨੂੰ ਉਬਾਲ ਲਵੋ। ਉਬਾਲਣ ਤੋਂ ਬਾਅਦ 10 ਮਿੰਟ ਤੱਕ ਇਸ ਨੂੰ ਘੱਟ ਸੇਕ ‘ਤੇ ਪਕਾਓ।
ਮੂੰਗੀ ਦੀ ਦਾਲ ਨੂੰ ਧੋ ਕੇ 3-4 ਮਿੰਟ ਤੱਕ ਗਰਮ ਘਿਓ ‘ਚ ਭੁੰਨੋਂ ਅਤੇ ਉਬਲਦੇ ਦੁੱਧ ‘ਚ ਪਾਓ। ਦਾਲ ਨੂੰ ਚੰਗੀ ਤਰ੍ਹਾਂ ਗਲਣ ਤੱਕ ਪਕਾਓ। ਗੈਸ ਬੰਦ ਕਰ ਕੇ ਗਰਮ ਦੁੱਧ ‘ਚ ਹੀ ਇਲਾਇਚੀ ਪਾਊਡਰ, ਮਿਲਕ ਪਾਊਡਰ, ਮੈਵਾ ਅਤੇ ਖੰਡ ਪਾ ਕੇ ਹਿਲਾਓ।
ਕੱਚੇ ਨਾਰੀਅਲ ਨੂੰ ਤਵੇ ‘ਤੇ ਭੁੰਨੋਂ ਅਤੇ ਹਲਕਾ ਬਾਦਾਮੀ ਰੰਗ ਹੋ ਜਾਣ ‘ਤੇ ਖੀਰ ਉੱਪਰ ਪਾਓ। ਲਓ ਜੀ ਤਿਆਰ ਹੈ ਮੂੰਗੀ ਦੀ ਦਾਲ ਦੀ ਖੀਰ।










