ਪਨੀਰ ਰੋਲਜ਼

imagesਸਮੱਗਰੀ
1 1/2 ਕੱਪਂ ਪਨੀਰ
1/2 ਕੱਪਂ ਉਬਾਲ ਕੇ ਪੀਸੇ ਹੋਏ ਆਲੂ
1 ਚਮਚਂ ਲਾਲ ਮਿਰਚ ਪਾਊਡਰ
2 ਚਮਚ ਪੀਸਿਆ ਹੋਇਆ ਲਸਣ
1 ਚਮਚ ਕਾਰਨਫ਼ਲਾਰ
1 ਚਮਚ ਟੋਮੈਟੋ ਕੈਚਅੱਪ
1/2 ਉਬਲੇ ਹੋਏ ਨੂਡਲਜ਼
ਤੇਲ ਤਲਣ ਲਈ
ਲੂਣ ਸਵਾਦ ਅਨੁਸਾਰ
ਵਿਧੀ
ਇੱਕ ਭਾਂਡੇ ‘ਚ ਪਨੀਰ, ਆਲੂ, ਲਾਲ ਮਿਰਚ, ਪਾਊਡਰ, ਲਸਣ, ਟੋਮੈਟੋ ਕੈਚਅੱਪ, ਕਾਰਨਫ਼ਲਾਰ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਨੂੰ 16 ਬਰਾਬਰ ਭਾਗਾਂ ‘ਚ ਵੰਡ ਲਵੋ। ਹੁਣ ਹਰ ਭਾਗ ਨੂੰ 1 1/2 ਇੰਚ ਲੰਬਾ ਸਿਲੰਡਰ ਆਕਾਰ ਦੇ ਕੇ ਉੱਪਰ ਨੂਡਲਜ਼ ਲਪੇਟ ਦਿਓ।
ਹੁਣ ਇੱਕ ਕੜਾਹੀ ‘ਚ ਤੇਲ ਗਰਮ ਕਰੋ ਅਤੇ ਰੋਲਜ਼ ਨੂੰ ਭੂਰਾ ਹੋਣ ਤੱਕ ਫ਼ਰਾਈ ਕਰਦੇ ਰਹੋ। ਫ਼ਰਾਈ ਰੋਲਜ਼ ਨੂੰ ਤੇਲ ‘ਚੋਂ ਕੱਢ ਕੇ ਗਰਮਾ-ਗਰਮ ਸੋਸ ਨਾਲ ਪਰੋਸੋ।
ਸੁਝਾਅ
ਜਦੋਂ ਨੂਡਲਜ਼ ਪੱਕ ਜਾਂਦੇ ਹਨ ਤਾਂ ਉਹ ਉੱਪਰ ਆ ਜਾਂਦੇ ਹਨ ਅਤੇ ਉਨ੍ਹਾਂ ਦਾ ਰੰਗ ਵੀ ਬਦਲ ਜਾਂਦਾ ਹੈ।
ਜੇਕਰ ਤੁਹਾਨੂੰ ਨੂਡਲਜ਼ ਨਹੀਂ ਮਿਲ ਰਹੇ ਹਨ ਤਾਂ ਤੁਸੀਂ ਸਾਧਾਰਣ ਨੂਡਲਜ਼ ਦਾ ਪ੍ਰਯੋਗ ਵੀ ਕਰ ਸਕਦੇ ਹੋ।