ਭੁੱਖ ਨਾ ਲੱਗਦੀ ਹੋਵੇ ਤਾਂ ਛੁਆਰਿਆਂ ਨੂੰ ਦੁੱਧ ‘ਚ ਪਕਾਓ। ਉਸ ਨੂੰ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਠੰਡਾ ਕਰ ਕੇ ਪੀਸ ਲਓ। ਇਹ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ, ਇਸ ਨਾਲ ਭੁੱਖ ਵਧਦੀ ਹੈ।
ਜੇਕਰ ਤੁਸੀਂ ਜੁਕਾਮ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਦੁੱਧ ਵਿੱਚ ਇਲਾਇਚੀ ਪਾਊਡਰ ਤੇ ਛੁਆਰੇ ਮਿਲਾ ਕੇ ਉਬਾਲ ਕੇ ਪੀਓ। ਸਰਦੀ-ਜੁਕਾਮ ਬਿਲਕੁੱਲ ਠੀਕ ਹੋ ਜਾਵੇਗਾ।
ਛੁਆਰੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਨਾਲ ਸੰਬੰਧਤ ਰੋਗ ਨਹੀਂ ਹੁੰਦੇ ਹਨ। ਇਸ ਦੇ ਨਾਲ ਹੀ ਖੂਨ ਦੀ ਕਮੀ ਦੀ ਸਮੱਸਿਆ ਦੂਰ ਹੁੰਦੀ ਹੈ।
ਛੁਆਰੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਦੋ ਜਾਂ ਚਾਰ ਛੁਆਰਿਆਂ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਕਰ ਦਿੰਦਾ ਹੈ।
ਸਰੀਰ ਨੂੰ ਚੁਸਤ ਰੱਖਣ ਲਈ ਤੁਸੀਂ 4 ਛੁਆਰਿਆਂ ਦੇ ਬੀਜ ਕੱਢ ਕੇ ਇਕ ਚੁਟਕੀ ਕੇਸਰ ਅਤੇ ਲੋੜ ਮੁਤਾਬਕ ਖੰਡ ਨੂੰ 500 ਮਿ.ਲੀ. ਦੁੱਧ ‘ਚ ਮਿਲਾ ਕੇ ਉਬਾਲ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰੇਗਾ।
ਜੋ ਲੋਕ ਬਹੁਤ ਪਤਲੇ ਹਨ ਅਤੇ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਛੁਆਰਾ ਵਰਦਾਨ ਸਾਬਤ ਹੋ ਸਕਦਾ ਹੈ। ਸਰਦੀਆਂ ਵਿੱਚ ਛੁਆਰਿਆਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਵਜ਼ਨ ਵੱਧਣ ਲੱਗਦਾ ਹੈ।
ਸਰੋਂ ਦੇ ਤੇਲ ਵਿੱਚ ਦਰਦਨਾਸ਼ਕ ਗੁਣ ਹਨ, ਜੇਕਰ ਕੰਨ ਵਿੱਚ ਦਰਦ ਹੋਵੇ ਤਾਂ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਕੰਨ ‘ਚ ਪਾਓ। ਤੁਸੀਂ ਚਾਰ ਕਲੀਆਂ ਲਸਣ ਨੂੰ ਚੰਗੀ ਤਰ੍ਹਾਂ ਤੇਲ ਵਿੱਚ ਭੁੰਨ ਕੇ ਤੇਲ ਨੂੰ ਕੰਨ ‘ਚ ਪਾ ਸਕਦੇ ਹੋ, ਜਿਸ ਤੋਂ ਤੁਹਾਡਾ ਦਰਦ ਛੂ-ਮੰਤਰ ਹੋ ਜਾਵੇਗਾ।










