ਰਸ਼ਮਿਕਾ ਦਾ ਜਾਪਾਨ ਜਾਣ ਦਾ ਸੁਪਨਾ ਪੂਰਾ

ਬੌਲੀਵੁਡ ਅਦਾਕਾਰਾ ਰਸ਼ਮਿਕਾ ਮੰਦਾਨਾ ਕਰੰਚੀ ਰੋਲ ਐਨੀਮੇ ਐਵਾਰਡਜ਼ ਲਈ ਜਾਪਾਨ ਗਈ ਸੀ। ਐਨੀਮਲ ਫ਼ਿਲਮ ਦੀ ਅਦਾਕਾਰਾ ਕਈ ਸਾਲਾਂ ਤੋਂ ਜਾਪਾਨ ਜਾਣਾ ਚਾਹ ਰਹੀ ਸੀ। ਉਸ ਨੂੰ ਜਾਪਾਨ ਦਾ ਤਜਰਬਾ ਬਹੁਤ ਸ਼ਾਨਦਾਰ ਲੱਗਾ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਤਸਵੀਰਾਂ ਦੀ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, “ਮੈਂ ਕਈ ਸਾਲਾਂ ਤੋਂ ਜਾਪਾਨ ਜਾਣ ਦਾ ਸੁਪਨਾ ਦੇਖ ਰਹੀ ਸੀ। ਮੈਂ ਕਦੇ ਨਹੀਂ ਸੀ ਸੋਚਿਆ ਕਿ ਇਹ ਸੁਪਨਾ ਕਦੇ ਸੱਚ ਹੋਵੇਗਾ। ਕਿਸੇ ਐਵਾਰਡ ਸ਼ੋਅ ਦਾ ਹਿੱਸਾ ਹੋਣਾ ਅਤੇ ਐਨੀਮੇ ਫ਼ਿਲਮ ਦੇ ਨਿਰਮਾਤਾ ਨੂੰ ਪੁਰਸਕਾਰ ਦੇਣਾ। ਆਖ਼ਿਰਕਾਰ ਇਹ ਸੁਫ਼ਨਾ ਸੱਚ ਹੋ ਹੀ ਗਿਆ।”
ਉਸ ਨੇ ਕਿਹਾ, “ਸਾਰਿਆਂ ਕੋਲੋਂ ਐਨਾ ਪਿਆਰ ਮਿਲਣਾ, ਨਿੱਘਾ ਸਵਾਗਤ, ਭੋਜਨ, ਮੌਸਮ, ਐਨਾ ਸਾਫ਼ ਚੌਗਿਰਦਾ ਅਤੇ ਐਨੇ ਪਿਆਰੇ ਲੋਕ। ਸੱਚੀ ਕਮਾਲ ਹੈ। ਸ਼ੁਕਰੀਆ ਜਾਪਾਨ। ਇਹ ਦੇਸ਼ ਮੇਰੇ ਲਈ ਬਹੁਤ ਖ਼ਾਸ ਸੀ। ਮੈਂ ਹੁਣ ਹਰ ਸਾਲ ਇੱਥੇ ਆਉਾਂਦੀ ਰਹਾਂਗੀ।” ਜ਼ਿਕਰਯੋਗ ਹੈ ਕਿ ਰਸ਼ਮਿਕਾ ਆਉਣ ਵਾਲੇ ਦਿਨਾਂ ‘ਚ ਪੁਸ਼ਪਾ 2: ਦਾ ਰੂਲ ‘ਚ ਅਲੂ ਅਰਜੁਣ ਨਾਲ ਨਜ਼ਰ ਆਵੇਗੀ। ਅਦਾਕਾਰਾ ਇਤਿਹਾਸਕ ਡਰਾਮਾ ਫ਼ਿਲਮ ਛਾਵਾ ‘ਚ ਵਿਕੀ ਕੌਸ਼ਲ ਨਾਲ ਵੀ ਸਕਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਛਤਰਪਤੀ ਸ਼ਿਵਾਜੀ ਦੇ ਪੁੱਤਰ ਛਤਰਪਤੀ ਸੰਭਾਜੀ ਦੇ ਜੀਵਨ ‘ਤੇ ਆਧਾਰਿਤ ਹੈ।