ਮਹਾਰਾਣੀ 3 ਦੀ ਪ੍ਰਮੋਸ਼ਨ ‘ਚ ਨਜ਼ਰ ਆਈ ਹੁਮਾ

ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਸਿਆਸੀ ਡਰਾਮਾ ਮਹਾਰਾਣੀ ਦੇ ਤੀਸਰੇ ਸੀਜ਼ਨ ਦੀ ਪ੍ਰਮੋਸ਼ਨ ਲਈ ਪੀਚ ਰੰਗ ਦੇ ਲਿਬਾਸ ‘ਚ ਨਜ਼ਰ ਆਈ। ਹੁਮਾ ਦੀ ਇਸ ਦਿੱਖ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਅਦਾਕਾਰਾ ਨੇ ਅੱਜ ਆਪਣੇ ਇੰਸਟਾਗ੍ਰਾਮ ਐਕਾਊਂਟ ‘ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਸ ਨੇ ਸਫ਼ੈਦ ਰੰਗ ਦੇ ਕਰੌਪ ਟੌਪ ਨਾਲ ਪੀਚ ਰੰਗ ਦੀ ਸਕਰਟ ਤੇ ਕੋਟ ਪਹਿਨਿਆ ਹੋਇਆ ਸੀ। ਉਸ ਦੇ ਵਾਲ ਖੁੱਲ੍ਹੇ ਸਨ ਅਤੇ ਹਵਾ ‘ਚ ਲਹਿਰਾ ਰਹੇ ਸਨ।
ਤਸਵੀਰ ਸਾਂਝੀ ਕਰਦਿਆਂ ਹੁਮਾ ਨੇ ਕਿਹਾ, “ਵਾਲਾਂ ਦੀਆਂ ਇਹ ਲਟਾਂ।” ਜ਼ਿਕਰਯੋਗ ਹੈ ਕਿ ਸਿਆਸੀ ਡਰਾਮਾ ਮਹਾਰਾਣੀ ‘ਚ ਹੁਮਾ ਬਿਹਾਰ ਦੀ ਮੁੱਖ ਮੰਤਰੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਵਾਰ ਸ਼ੋਅ ਦਾ ਤੀਸਰਾ ਸੀਜ਼ਨ ਰੀਲੀਜ਼ ਕੀਤਾ ਜਾਣਾ ਹੈ। ਹਾਲ ਹੀ ‘ਚ ਸ਼ੋਅ ਦਾ ਟਰੇਲਰ ਵੀ ਰਿਲੀਜ਼ ਕੀਤਾ ਗਿਆ ਸੀ ਜਿਸ ‘ਚ ਰਾਣੀ ਭਾਰਤੀ ਦਾ ਕਿਰਦਾਰ ਨਿਭਾਅ ਰਹੀ ਹੁਮਾ ਆਪਣੇ ਸਿਆਸਤਦਾਨ ਪਤੀ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ‘ਚ ਸਜ਼ਾ ਭੁਗਤਦੀ ਦਿਖਾਈ ਦੇ ਰਹੀ ਹੈ। ਉਸ ਮਗਰੋਂ ਆਪਣੇ ਬੱਚਿਆਂ ‘ਤੇ ਹੋਏ ਹਮਲੇ ਤੋਂ ਬਾਅਦ ਰਾਣੀ ਜ਼ਮਾਨਤ ‘ਤੇ ਬਾਹਰ ਆਉਾਂਦੀ ਹੈ, ਅਤੇ ਆਪਣੇ ਪਤੀ ਦਾ ਕਤਲ ਕਰਨ ਵਾਲਿਆਂ ਤੋਂ ਬਦਲਾ ਲੈਂਦੀ ਹੈ। ਸੋਨੀ ਲਿਵ ‘ਤੇ 7 ਮਾਰਚ ਤੋਂ ਸ਼ੋਅ ਦਾ ਪ੍ਰਸਾਰਨ ਸ਼ੁਰੂ ਕੀਤਾ ਜਾਵੇਗਾ।