ਫ਼ਿਲਮ ਫ਼ਤਹਿ ਨਾਲ ਨਿਰਦੇਸ਼ਕ ਬਣਿਆ ਸੋਨੂ ਸੂਦ

ਅਦਾਕਾਰ ਸੋਨੂ ਸੂਦ ਦੀ ਨਵੀਂ ਫ਼ਿਲਮ ਫ਼ਤਹਿ ਜਲਦ ਆ ਰਹੀ ਹੈ ਜਿਸ ਨੂੰ ਲੈ ਕੇ ਉਹ ਬਹੁਤ ਖ਼ੁਸ਼ ਹੈ। ਉਸ ਨੇ ਕਿਹਾ ਕਿ ਇਹ ਐਕਸ਼ਨ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ। ਸੋਨੂ ਸੂਦ ਨੇ ਕਿਹਾ ਕਿ ਬਤੌਰ ਇੱਕ ਅਦਾਕਾਰ ਅਤੇ ਨਿਰਦੇਸ਼ਕ ਇਹ ਫ਼ਿਲਮ ਕਰ ਕੇ ਉਸ ਨੂੰ ਤਸੱਲੀ ਹੋਈ ਹੈ, ਅਤੇ ਇਹ ਫ਼ਿਲਮ ਉਸ ਲਈ ਇੱਕ ਸ਼ਾਨਦਾਰ ਤਜਰਬਾ ਰਹੀ ਹੈ। ਜਾਣਕਾਰੀ ਅਨੁਸਾਰ ਨਿਰਦੇਸ਼ਕ ਵਜੋਂ ਫ਼ਤਹਿ ਸੋਨੂ ਸੂਦ ਦੀ ਪਹਿਲੀ ਫ਼ਿਲਮ ਹੈ। ਅਦਾਕਾਰ ਨੇ X ‘ਤੇ ਆਖਿਆ ਕਿ ਉਹ ਫ਼ਿਲਮ ਲਈ ਆਪਣੀ ਪੂਰੀ ਵਾਹ ਲਾ ਦੇਵੇਗਾ।
ਸੋਨੂ ਸੂਦ ਨੇ ਕਿਹਾ, “ਮੈਂ ਕਈ ਸਾਲਾਂ ਤੋਂ ਫ਼ਿਲਮਾਂ ਕਰ ਰਿਹਾ ਹਾਂ। ਪਰਮਾਤਮਾ ਦੀ ਕਿਰਪਾ ਨਾਲ ਮੈਂ ਵਧੀਆ ਕੰਮ ਕੀਤਾ ਹੈ, ਪਰ ਮੇਰੀ ਇੱਛਾ ਸੀ ਕਿ ਇੱਕ ਅਜਿਹੀ ਐਕਸ਼ਨ ਫ਼ਿਲਮ ਕੀਤੀ ਜਾਵੇ ਜੋ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇ। ਫ਼ਿਲਮ ਫ਼ਤਿਹ ਨਾਲ ਮੇਰੀ ਉਹ ਇੱਛਾ ਪੂਰੀ ਹੋ ਹੋਈ ਹੈ ਕਿਉਂਕਿ ਇਹ ਫ਼ਿਲਮ ਮੇਰੇ ਲਈ ਬਤੌਰ ਇੱਕ ਅਦਾਕਾਰ ਅਤੇ ਨਿਰਦੇਸ਼ਕ ਬਹੁਤ ਸ਼ਾਨਦਾਰ ਰਹੀ ਹੈ। ਉਮੀਦ ਹੈ ਕਿ ਇਹ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।”
ਜ਼ਿਕਰਯੋਗ ਹੈ ਕਿ ਫ਼ਿਲਮ ‘ਚ ਅਦਾਕਾਰਾ ਜੈਕਲਿਨ ਫ਼ਰਨਾਂਡੇਜ਼ ਅਤੇ ਵਿਜੇ ਰਾਜ਼ ਨਜ਼ਰ ਆਉਣਗੇ ਜਿਸ ‘ਚ ਇੱਕ ਔਰਤ ਦੀ ਸੁਰੱਖਿਆ ਇੱਕ ਸਾਬਕਾ ਗੈਂਗਸਟਰ ਦੇ ਜ਼ਿੰਮੇ ਹੁੰਦੀ ਹੈ।