ਸਮੱਗਰੀ
-400 ਬੋਨਲੈੱਸ ਚਿਕਨ
– 1 ਚਮਚ ਕਸ਼ਮੀਰੀ ਲਾਲ ਮਿਰਚ
-1 ਚਮਚ ਨਿੰਬੂ ਦਾ ਰਸ
-3 ਚਮਚ ਤੇਲ
-1/2 ਕੱਪ ਦਹੀਂ
-2 ਚਮਚ ਮੱਖਣ
-1/2 ਛੋਟਾ ਚਮਚ ਚਾਟ ਮਸਾਲਾ
-2 ਪਿਆਜ਼
-1 ਚਮਚ ਲਾਲ ਮਿਰਚ ਪਾਊਡਰ
-1 ਚਮਚ ਗਰਮ ਮਸਾਲਾ
– 1/2 ਚਮਚ ਲੌਗ ਪਾਊਡਰ
-2 ਵੱਡੇ ਚਮਚ ਅਦਰਕ ਦਾ ਪੇਸਟ
– 2 ਵੱਡੇ ਲਸਣ ਦਾ ਪੇਸਟ
-2 ਚਮਚ ਨਿੰਬੂ ਦਾ ਰਸ
ਵਿਧੀ
– ਚਿਕਨ ਦੇ ਟੁਕੜਿਆਂ ‘ਚ ਲਾਲ ਮਿਰਚ ਪਾਊਡਰ, ਨਿੰਬੂ ਦਾ ਰਸ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
– ਚਿਕਨ ਨੂੰ ਮੈਰੀਨੇਟ ਕਰਨ ਤੋਂ ਬਾਅਦ ਦਹੀਂ ਨੂੰ ਟੰਗ ਕੇ ਇਸ ਦਾ ਸਾਰਾ ਪਾਣੀ ਕੱਢ ਲਓ।
– ਜਦੋਂ ਦਹੀਂ ਦਾ ਪਾਣੀ ਨਿਕਲ ਜਾਵੇ ਤਾਂ ਇਸ ‘ਚ ਲਾਲ ਮਿਰਚ, ਲੌਗ, ਲੂਣ, ਅਦਰਕ ਲਸਣ ਦਾ ਪੇਸਟ, ਨਿੰਬੂ ਦਾ ਰਸ ਅਤੇ ਗਰਮ ਮਸਾਲ ਪਾਊਡਰ ਪਾ ਕੇ ਚਿਕਨ ਪੇਸਟ ਤਿਆਰ ਕਰ ਲਓ ਅਤੇ ਇਸ ਨੂੰ ਚਿਕਨ ‘ਤੇ ਲਗਾ ਕੇ 3-4 ਘੰਟੇ ਫ਼ਰਿੱਜ ‘ਚ ਰੱਖੋ।
– ਤਿਆਰ ਚਿਕਨ ਨੂੰ ਨਾਨ ਸਟਿਕ ਪੈਨ ‘ਚ ਪਕਾਓ ਅਤੇ ਮੱਖਣ ਲਗਾ ਕੇ 2 ਮਿੰਟ ਤੱਕ ਪਕਾਓ।
– ਤਿਆਰ ਚਿਕਨ ਟਿੱਕੇ ਨੂੰ ਚਾਟ ਮਸਾਲਾ ਪਾ ਕੇ ਹਰੀ ਚਟਨੀ ਅਤੇ ਪਿਆਜ਼ ਨਾਲ ਪਰੋਸੋ।










